ਪੁਰਾਤਨ ਪੱਧਤੀਆਂ ਤੇ ਸਿਧਾਂਤ ਅਜੋਕੇ ਸਮੇਂ ਦੀਆਂ ਸਮੱਸਿਆਵਾਂ ਨਹੀਂ ਸੁਲਝਾ ਸਕਦੇ : ਪ੍ਰਣਬ ਮੁਖਰਜੀ
ਅਕਰਾ/ਬਿਊਰੋ ਨਿਊਜ਼ : ਕੌਮਾਂਤਰੀ ਅੱਤਵਾਦ ਨੂੰ ਦੁਨੀਆ ਭਰ ਲਈ ਵੱਡਾ ਖ਼ਤਰਾ ਮੰਨਦਿਆਂ ਭਾਰਤ ਤੇ ਘਾਨਾ ਨੇ ਸੁਰੱਖਿਆ ਤੇ ਰੱਖਿਆ ਦੇ ਖੇਤਰ ਵਿਚ ਮਿਲ ਕੇ ਕੰਮ ਕਰਨ ‘ਤੇ ਸਹਿਮਤੀ ਜਤਾਈ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਦੋ ਦਿਨਾ ਯਾਤਰਾ ਦੇ ਅੰਤਿਮ ਦਿਨ ਸਾਂਝਾ ਬਿਆਨ ਜਾਰੀ ਕਰਦਿਆਂ ਦੋਵਾਂ ਮੁਲਕਾਂ ਨੇ ਅੱਤਵਾਦ ਦੇ ਖਾਤਮੇ ਲਈ ਆਪਸ ਵਿਚ ਸਹਿਯੋਗ ਕਰਨ ‘ਤੇ ਸਹਿਮਤੀ ਜਤਾਈ।
ਪੱਛਮੀ ਅਫਰੀਕਾ ਵਿਚ ਸਥਿਤ ਘਾਨਾ ਨੂੰ ਇਸ ਸਮੇਂ ਆਈ.ਐਸ.ਆਈ.ਐਸ. ਤੇ ਬੋਕੋ ਹਰਮ ਅੱਤਵਾਦੀ ਜਥੇਬੰਦੀਆਂ ਤੋਂ ਵੱਡਾ ਖ਼ਤਰਾ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਸ ਮੌਕੇ ਆਪਣੇ ਹਮਰੁਤਬਾ ਜੋਹਨ ਮਹਾਮਾ ਨਾਲ ਕਈ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਦੋਵਾਂ ਮੁਲਕਾਂ ਨੇ ਵੱਖ-ਵੱਖ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ ਕਈ ਐਲਾਨ ਕੀਤੇ। ਆਪਣਾ ਦੌਰਾ ਖਤਮ ਕਰਨ ਬਾਅਦ ਰਾਸ਼ਟਰਪਤੀ ਪ੍ਰਣਬ ਮੁਖਰਜੀ ਆਪਣੀ ਯਾਤਰਾ ਦੇ ਅਗਲੇ ਪੜਾਅ ਤਹਿਤ ਇਵੋਰੀ ਕੋਸਟ ਲਈ ਰਵਾਨਾ ਹੋਏ। ਘਾਨਾ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ ਸਟੈਟੇਸਿਟਕਲ, ਸੋਸ਼ਲ ਐਂਡ ਇਕਨੋਮਿਕ ਰਿਸਰਚ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸਾਲ 1945 ਵਿਚ ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ਦੇ ਸੰਦਰਭ ‘ਚ ਸਥਾਪਿਤ ਕੀਤਾ ਗਿਆ ਸੰਯੁਕਤ ਰਾਸ਼ਟਰ ਅਜੋਕੇ ਸਮੇਂ ਸੰਸਾਰ ਵਿਚ ਹੋ ਰਹੇ ਵਿਆਪਕ ਬਦਲਾਵਾਂ ਦੇ ਉਦੇਸ਼ਾਂ ਦੀ ਪੂਰਤੀ ਨਹੀਂ ਕਰ ਸਕਦਾ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …