17.2 C
Toronto
Thursday, August 13, 2026
spot_img
Homeਪੰਜਾਬਨਵਜੋਤ ਸਿੱਧੂ ਤੇ ਭਗਵੰਤ ਮਾਨ ਦੀ ਹੋਈ ਮੀਟਿੰਗ

ਨਵਜੋਤ ਸਿੱਧੂ ਤੇ ਭਗਵੰਤ ਮਾਨ ਦੀ ਹੋਈ ਮੀਟਿੰਗ

ਨਵਜੋਤ ਸਿੱਧੂ ਤੇ ਭਗਵੰਤ ਮਾਨ ਦੀ ਹੋਈ ਮੀਟਿੰਗਸਿੱਧੂ ਨੇ ਹੁਣ ਭਗਵੰਤ ਮਾਨ ਦੀਆਂ ਕੀਤੀਆਂ ਤਾਰੀਫਾਂ
ਕਿਹਾ : ਮੇਰੀ ਲੜਾਈ ਵੀ ਸਿਸਟਮ ਦੇ ਖਿਲਾਫ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਅੱਜ ਚੰਡੀਗੜ੍ਹ ਵਿਚ ਸਿਵਲ ਸਕੱਤਰੇਤ ਵਿਖੇ ਮੀਟਿੰਗ ਹੋਈ ਹੈ। ਇਸ ਮੀਟਿੰਗ ਤੋਂ ਬਾਅਦ ਨਵਜੋਤ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਦੀਆਂ ਤਾਰੀਫਾਂ ਕੀਤੀਆਂ ਹਨ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਿਚ ਕੋਈ ਵੀ ਹਾਉਮੈ ਹੰਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਗੱਦਾਰਾਂ ਦਾ ਵਕਤ ਆ ਗਿਆ ਅਤੇ ਮੇਰੀ ਲੜਾਈ ਵੀ ਸਿਸਟਮ ਖਿਲਾਫ ਸੀ ਜੋ ਅੱਜ ਵੀ ਚੱਲਦੀ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਜਿਸ ਦਿਨ ਠੇਕੇਦਾਰੀ ਖਤਮ ਕਰ ਦਿਓਗੇ, ਉਸ ਦਿਨ ਪਿੱਛੇ ਖੜ੍ਹਾ ਸਿਆਸਤਦਾਨ ਡਿੱਗ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਦਰਦ ਮੈਂ ਪੰਜਾਬ ਲਈ ਮਹਿਸੂਸ ਕਰ ਰਿਹਾ ਹਾਂ, ਉਹੀ ਦਰਦ ਭਗਵੰਤ ਮਾਨ ਵੀ ਮਹਿਸੂਸ ਕਰ ਰਹੇ ਹਨ।

 

RELATED ARTICLES
POPULAR POSTS