Breaking News
Home / ਭਾਰਤ / ਤੇਜਿੰਦਰ ਬੱਗਾ ਦੀ ਗਿ੍ਰਫ਼ਤਾਰੀ ’ਤੇ 5 ਜੁਲਾਈ ਤੱਕ ਹਾਈਕੋਰਟ ਨੇ ਲਗਾਈ ਰੋਕ

ਤੇਜਿੰਦਰ ਬੱਗਾ ਦੀ ਗਿ੍ਰਫ਼ਤਾਰੀ ’ਤੇ 5 ਜੁਲਾਈ ਤੱਕ ਹਾਈਕੋਰਟ ਨੇ ਲਗਾਈ ਰੋਕ

ਭਾਜਪਾ ਆਗੂ ਦੇ ਘਰ ਜਾ ਕੇ ਪੁੱਛਗਿੱਛ ਕਰ ਸਕਦੀ ਹੈ ਪੰਜਾਬ ਪੁਲਿਸ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਭਾਜਪਾ ਆਗੂ ਤੇਜਿੰਦਰ ਬੱਗਾ ਮਾਮਲੇ ਵਿਚ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਹੋਈ। ਇਸ ਦੌਰਾਨ ਦਿੱਲੀ ਅਤੇ ਹਰਿਆਣਾ ’ਚ ਪੰਜਾਬ ਪੁਲਿਸ ਨੂੰ ਡਿਟੇਨ ਕਰਨ ’ਤੇ ਬਹਿਸ ਹੋਈ। ਕੋਰਟ ਨੇ ਦਿੱਲੀ ਪੁਲਿਸ, ਹਰਿਆਣਾ ਅਤੇ ਪੰਜਾਬ ਸਰਕਾਰ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 5 ਜੁਲਾਈ ਤੱਕ ਤੇਜਿੰਦਰ ਬੱਗਾ ਦੀ ਗਿ੍ਰਫ਼ਤਾਰ ’ਤੇ ਰੋਕ ਲਗਾ ਦਿੱਤੀ। ਦੂਜੇ ਪਾਸੇ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਜੇਕਰ ਪੰਜਾਬ ਪੁਲਿਸ ਚਾਹੇ ਤਾਂ ਉਹ ਤੇਜਿੰਦਰ ਬੱਗਾ ਦੇ ਘਰ ਜਾ ਕੇ ਪੁਛਗਿੱਛ ਕਰ ਸਕਦੀ ਹੈ। ਬੱਗਾ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ਼ ਟਿੱਪਣੀ ਤੋਂ ਬਾਅਦ ਮੋਹਾਲੀ ਦੇ ਸਟੇਟ ਸਾਈਬਰ ਕ੍ਰਾਈਮ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ। ਧਿਆਨ ਰਹੇ ਕਿ ਲੰਘੇ ਦਿਨੀਂ ਪੰਜਾਬ ਪੁਲਿਸ ਨੇ ਬੱਗਾ ਨੂੰ ਦਿੱਲੀ ਜਾ ਕੇ ਗਿ੍ਰਫ਼ਤਾਰ ਵੀ ਕਰ ਲਿਆ ਸੀ ਪ੍ਰੰਤੂ ਰਸਤੇ ਵਿਚ ਹਰਿਆਣਾ ਪੁਲਿਸ ਨੇ ਬੱਗਾ ਨੂੰ ਪੰਜਾਬ ਪੁਲਿਸ ਕੋਲੋਂ ਛੁਡਾ ਲਿਆ ਸੀ ਅਤੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਬੱਗਾ ਨੂੰ ਰਿਹਾਅ ਕਰ ਦਿੱਤਾ ਗਿਆ ਸੀ।

 

Check Also

ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ ਅਦਾਲਤ ਨੇ 23 ਅਪ੍ਰੈਲ ਤੱਕ ਵਧਾਈ

ਸੁਪਰੀਮ ਕੋਰਟ ਨੇ ਕੇਜਰੀਵਾਲ ਦੀ ਅਰਜ਼ੀ ’ਤੇ ਈਡੀ ਨੂੰ ਨੋਟਿਸ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ …