ਨਵੀਂ ਦਿੱਲੀ/ਬਿਊਰੋ ਨਿਊਜ਼
ਸਿੱਖ ਕਤਲੇਆਮ ਦੇ ਮਾਮਲਿਆਂ ਵਿਚ ਘਿਰੇ ਸੱਜਣ ਕੁਮਾਰ ਨੂੰ ਅਦਾਲਤ ਵਿਚੋਂ ਰਾਹਤ ਮਿਲਦਿਆਂ ਅਗਾਊਂ ਜ਼ਮਾਨਤ ਮਿਲ ਗਈ, ਜਿਸ ਨਾਲ ਉਸਦਾ ਗ੍ਰਿਫਤਾਰੀ ਤੋਂ ਬਚਾ ਹੋ ਗਿਆ। ਐਸ ਆਈ ਟੀ ਦਾ ਕਹਿਣਾ ਹੈ ਕਿ ਸੱਜਣ ਕੁਮਾਰ ਪੁੱਛਗਿੱਛ ਦੌਰਾਨ ਸਹਿਯੋਗ ਨਹੀਂ ਦੇ ਰਿਹਾ ਉਹ ਆਪਣਾ ਨਾਮ ਅਤੇ ਪਤਾ ਦੱਸਦਾ ਹੈ ਪਰ ਬਾਕੀ ਸਵਾਲਾਂ ‘ਤੇ ਹਮੇਸ਼ਾ ਹੀ ਚੁੱਪ ਵੱਟ ਲੈਂਦਾ ਹੈ। ਅਜਿਹੇ ‘ਚ ਸੰਭਾਵਨਾ ਬਣ ਗਈ ਸੀ ਕਿ ਸੱਜਣ ਕੁਮਾਰ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ ਪਰ ਅਦਾਲਤ ਨੇ ਸੱਜਣ ਕੁਮਾਰ ਤੋਂ ਇਕ ਲੱਖ ਰੁਪਏ ਦਾ ਨਿੱਜੀ ਮੁਚੱਲਕਾ ਭਰਵਾਉਂਦਿਆਂ ਇਸ ਹਦਾਇਤ ਨਾਲ ਕਿ ਉਹ ਜਾਂਚ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਨਗੇ, ਜ਼ਮਾਨਤ ਦੇ ਦਿੱਤੀ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …