10.3 C
Toronto
Tuesday, October 28, 2025
spot_img
Homeਭਾਰਤਫਰਾਂਸ ਨੇ ਭਾਰਤ ਨੂੰ ਪਹਿਲਾ ਰਾਫੇਲ ਸੌਂਪਿਆ

ਫਰਾਂਸ ਨੇ ਭਾਰਤ ਨੂੰ ਪਹਿਲਾ ਰਾਫੇਲ ਸੌਂਪਿਆ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਏਅਰਬੇਸ ‘ਤੇ ਹੀ ਕੀਤੀ ਹਥਿਆਰਾਂ ਦੀ ਪੂਜਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਫਰਾਂਸ ਨੇ ਮੇਰੀਨੇਕ ਏਅਰਬੇਸ ‘ਤੇ ਭਾਰਤ ਨੂੰ ਪਹਿਲਾ ਰਾਫੇਲ ਫਾਈਟਰ ਜੈਟ ਸੌਂਪ ਦਿੱਤਾ। ਇਸ ਮੌਕੇ ਹੋਏ ਸਮਾਗਮ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਮੌਜੂਦ ਰਹੇ। ਇਸ ਮੌਕੇ ਰਾਜਨਾਥ ਸਿੰਘ ਨੇ ਕਿਹਾ ਕਿ ਫੇਲ ਦਾ ਮਤਲਬ ਹਨ੍ਹੇਰੀ ਹੁੰਦਾ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਆਪਣੇ ਨਾਮ ਨੂੰ ਸਹੀ ਸਾਬਤ ਕਰੇਗਾ। ਰਾਜਨਾਥ ਸਿੰਘ ਨੇ ਏਅਰਬੇਸ ‘ਤੇ ਹੀ ਰਾਫੇਲ ਵਿਚ ਲੱਗੇ ਹਥਿਆਰਾਂ ਦੀ ਪੂਜਾ ਵੀ ਕੀਤੀ। ਇਸ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਭਾਰਤ ਨੂੰ ਮਿਲੇ ਪਹਿਲੇ ਰਾਫੇਲ ਦਾ ਨਾਮ ਹਵਾਈ ਫੌਜ ਦੇ ਮੁਖੀ ਆਰ.ਕੇ. ਭਦੌਰੀਆ ਦੇ ਨਾਮ ‘ਤੇ ‘ਆਰ ਬੀ 001’ ਰੱਖਿਆ ਜਾਵੇਗਾ। ਭਦੌਰੀਆ ਨੇ ਰਾਫੇਲ ਸੌਦੇ ਵਿਚ ਅਹਿਮ ਭੂਮਿਕਾ ਨਿਭਾਈ ਸੀ।

RELATED ARTICLES
POPULAR POSTS