ਆਗਰਾ/ਬਿਊਰੋ ਨਿਊਜ਼
ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਵਲੋਂ ਤਾਜ ਦੀ ਦਾਖਲਾ ਫੀਸ ਵਿਚ ਵਾਧੇ ਦੇ ਬਾਅਦ ਸੈਰ ਸਪਾਟਾ ਸਨਅਤਕਾਰ ਵਿਰੋਧ ਕਰ ਰਹੇ ਹਨ ਪਰ ਇਹ ਜ਼ਿਆਦਾ ਨਹੀਂ ਹੈ। ਦੁਨੀਆਂ ਦੇ ਸੱਤ ਅਜੂਬਿਆਂ ਵਿਚ ਨੰਬਰ ਵਨ ਇਮਾਰਤ ਦੀ ਦਾਖਲਾ ਫੀਸ ਦੁਨੀਆ ਦੇ ਹੋਰਨਾਂ ਅਜੂਬਿਆਂ ਤੋਂ ਹੁਣ ਵੀ ਸਭ ਤੋਂ ਘੱਟ ਹੈ। ਜਾਰਡਨ ਦੇ ਪੈਟਰਾ ਦੀ ਟਿਕਟ ਤਾਂ 4718 ਰੁਪਏ ਹੈ।
ਏਐਸਆਈ ਨੇ ਦੇਸ਼ ਭਰ ਦੀਆਂ ਯਾਦਗਾਰਾਂ ਦੀ ਦਾਖਲਾ ਫੀਸ ਵਿਚ ਵਾਧਾ ਕੀਤਾ ਹੈ। ਕਰੀਬ 16 ਸਾਲਾ ਬਾਅਦ ਤਾਜ ਦੀ ਦਾਖਲਾ ਫੀਸ ਵਿਦੇਸ਼ੀਆਂ ਲਈ 750 ਰੁਪਏ ਤੋਂ ਵਧਾ ਕੇ ਇਕ ਹਜ਼ਾਰ ਰੁਪਏ ਅਤੇ ਭਾਰਤੀਆਂ ਲਈ 20 ਰੁਪਏ ਤੋਂ ਵਧਾ ਕੇ 40 ਰੁਪਏ ਕੀਤੀ ਗਈ ਹੈ। ਇਸ ਨੂੰ ਕੁਝ ਸੈਰ ਸਪਾਟਾ ਸੰਗਠਨ ਉਚਿਤ ਨਹੀਂ ਮੰਨ ਰਹੇ, ਪਰ ਤਾਜ ਦਾ ਦੀਦਾਰ ਹੁਣ ਵੀ ਦੁਨੀਆ ਦੀਆਂ ਹੋਰਨਾਂ ਯਾਦਗਾਰਾਂ ਦੇ ਮੁਕਾਬਲੇ ਸਸਤਾ ਹੈ। ਦੁਨੀਆਂ ਦੇ ਪ੍ਰਮੁੱਖ ਸਥਾਨਾਂ ਵਿਚ ਸ਼ਾਮਲ ਪੈਟਰਾ (ਜਾਰਡਨ) ਕਰਾਈਸਟ ਦ ਰਿਡੀਮਰ (ਬ੍ਰਾਜ਼ੀਲ), ਮਾਚੂ ਪੀਚੂ (ਪੇਰੂ) ਗੀਜ਼ਾ ਦਾ ਪਿਰਾਮਿਡ (ਮਿਸਰ), ਏਫਿਲ ਟਾਵਰ (ਪੈਰਿਸ) ਅਤੇ ਪੀਸਾ ਦਾ ਮੀਨਾਰ (ਇਟਲੀ) ਦੀ ਦਾਖਲਾ ਫੀਸ ਤਾਜ ਦੇ ਮੁਕਾਬਲੇ (ਵਿਦੇਸ਼ੀ ਸੈਲਾਨੀਆਂ ਲਈ 1000 ਰੁਪਏ) ਤੋਂ ਵੱਧ ਹੈ। ਤਾਜ ‘ਤੇ ਹੋਰ ਵਿਦੇਸ਼ੀ ਯਾਦਗਾਰਾਂ ਦੇ ਮੁਕਾਬਲੇ ਸਹੂਲਤਾਂ ਘੱਟ ਹਨ। ਪੈਟਰਾ ਦੇ 71 ਡਾਲਰ ਦੇ ਟ੍ਰਿਪ ਵਿਚ ਪੂਰੇ ਦਿਨ ਦਾ ਘੁੰਮਣਾ ਅਤੇ ਸਥਾਨਕ ਟਰਾਂਸਪੋਰਟ ਸ਼ਾਮਲ ਹੈ, ਜਦਕਿ ਕਰਾਈਸਟ ਦ ਰਿਡੀਮਰ ਦੀ 22 ਤੋਂ 68 ਡਾਲਰ ਦੀ ਟਿਕਟ ਵਿਚ ਪਹਾੜੀ ਤਕ ਉੱਪਰ ਜਾਣ ਲਈ ਟਰੇਨ ਦਾ ਸ਼੍ਰੇਣੀ ਮੁਤਾਬਕ ਕਿਰਾਇਆ ਸ਼ਾਮਲ ਹੈ। ਤਾਜ ‘ਤੇ ਵਿਦੇਸ਼ੀ ਸੈਲਾਨੀਆਂ ਨੂੰ ਗੋਲਫ ਕੋਰਟ ਜਾਂ ਬੈਟਰੀ ਬੱਸ ਦੀ ਸਹੂਲਤ ਜ਼ਰੂਰ ਮਿਲਦੀ ਹੈ ਪਰ ਇਸ ਦੇ ਲਈ ਉਨ੍ਹਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …