ਮੇਰਠ : ਮੈਗੀ ਨੂਡਲਜ਼ ਦੇ ਵਿਵਾਦਾਂ ਵਿਚ ਫਸਣ ਤੋਂ ਬਾਅਦ ਬਾਬਾ ਰਾਮਦੇਵ ਨੇ ਪਤੰਜਲੀ ਆਟਾ ਨੂਡਲਜ਼ ਬਾਜ਼ਾਰ ਵਿਚ ਲਿਆਂਦਾ ਸੀ ਤੇ ਹੁਣ ਇਨ੍ਹਾਂ ਨੂਡਲਜ਼ ਵਿਚ ਵੀ ਗੜਬੜੀ ਪਾਈ ਗਈ ਹੈ। ਮੁੱਖ ਖੁਰਾਕ ਸੁਰੱਖਿਆ ਅਫ਼ਸਰ ਜੇ ਪੀ ਸਿੰਘ ਨੇ ਦੱਸਿਆ ਕਿ ਬੱਚਾ ਪਾਰਕ ਸਥਿਤ ਸਾਈਨਾਥ ਟ੍ਰੇਡਰਜ਼ ਤੋਂ ਲਏ ਗਏ ਪਤੰਜਲੀ ਆਟਾ ਨੂਡਲਜ਼ ਦੇ ਸੈਂਪਲ 2 ਅਪ੍ਰੈਲ ਨੂੰ ਆਈ ਜਾਂਚ ਰਿਪੋਰਟ ਵਿਚ ਪਾਸ ਨਹੀਂ ਹੋਏ ਹਨ। ਫੂਡ ਸੇਫਟੀ ਐਂਡ ਡਰੱਗਜ਼ ਐਡਮਿਨਸਟ੍ਰੇਸ਼ਨ ਦੀ ਜਾਂਚ ਵਿਚ ਪਤੰਜਲੀ ਆਟਾ ਨੂਡਲਜ਼ ‘ਚ ਤੈਅ ਮਾਤਰਾ ਤੋਂ 3 ਗੁਣਾ ਜਿਆਦਾ ਐਸ਼ ਕਨਟੇਂਟ ਪਾਏ ਗਏ ਹਨ ਤੇ ਇਹ ਮਾਤਰਾ ਮੈਗੀ ਤੋਂ ਵੀ ਵੱਧ ਹੈ। ਕਾਨੂੰਨੀ ਤੌਰ ‘ਤੇ ਅਜਿਹੇ ਖਾਧ ਪਦਾਰਥਾਂ ਵਿਚ ਐਸ਼ ਕਨਟੇਂਟ ਦੀ ਵੱਧ ਤੋਂ ਵੱਧ ਮਾਤਰਾ 1 ਫੀਸਦੀ ਹੋ ਸਕਦੀ ਹੈ। ਰਿਪੋਰਟ ਮੁਤਾਬਿਕ ਨੂਡਲਜ਼ ਵਿਚ ਟੇਸਟਮੇਕਰ ਭਾਵ ਮੋਨੋ ਸੋਡੀਅਮ ਗਲੂਟਾਮੇਟ (ਐਮਐਸਜੀ) 2.69 ਫੀਸਦੀ ਪਾਇਆ ਗਿਆ ਹੈ ਜੋ ਤੈਅ ਮਾਤਰਾ ਤੋਂ ਢਾਈ ਗੁਣਾਂ ਹੈ, ਬੀਤੀ 5 ਫਰਵਰੀ ਨੂੰ ਪਤੰਜਲੀ ਨੂਡਲਜ਼, ਮੈਗੀ ਤੇ ਯੇਪੀ ਦੇ ਸੈਂਪਲ ਸ਼ਹਿਰ ਦੇ ਵੱਖ-ਵੱਖ ਸਟੋਰਾਂ ਤੋਂ ਲਏ ਗਏ ਸਨ।
Check Also
ਟਰੇਡ ਯੂਨੀਅਨਾਂ ਦਾ ਦਾਅਵਾ-25 ਕਰੋੜ ਕਰਮਚਾਰੀ ਰਹੇ ਹੜਤਾਲ ’ਤੇ
ਬੈਂਕਾਂ ਅਤੇ ਡਾਕਘਰਾਂ ਦੇ ਕੰਮਕਾਜ ’ਤੇ ਵੀ ਪਿਆ ਅਸਰ ਨਵੀਂ ਦਿੱਲੀ/ਬਿਊਰੋ ਨਿਊਜ਼ ਬੈਂਕ, ਬੀਮਾ, ਡਾਕ …