22.8 C
Toronto
Wednesday, September 9, 2026
spot_img
Homeਭਾਰਤਰਿਪੋਰਟ ਆਉਣ ਤੋਂ ਪਹਿਲਾਂ ਹੀ ਵਾਡਰਾ ਦੀ ਸਫਾਈ ਕਿਹਾ, ਮੈਨੂੰ ਹਮੇਸ਼ਾ ਰਾਜਨੀਤਕ...

ਰਿਪੋਰਟ ਆਉਣ ਤੋਂ ਪਹਿਲਾਂ ਹੀ ਵਾਡਰਾ ਦੀ ਸਫਾਈ ਕਿਹਾ, ਮੈਨੂੰ ਹਮੇਸ਼ਾ ਰਾਜਨੀਤਕ ਲਾਭ ਲਈ ਵਰਤਿਆ ਗਿਆ

ਰਿਪੋਰਟ ਆਉਣ ਤੋਂ ਪਹਿਲਾਂ ਹੀ ਵਾਡਰਾ ਦੀ ਸਫਾਈ ਕਿਹਾ, ਮੈਨੂੰ ਹਮੇਸ਼ਾ ਰਾਜਨੀਤਕ ਲਾਭ ਲਈ ਵਰਤਿਆ ਗਿਆਨਵੀਂ ਦਿੱਲੀ/ਬਿਊਰੋ ਨਿਊਜ਼
ਜ਼ਮੀਨ ਸੌਦੇ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਨੇ ਕਿਹਾ, “ਮੈਨੂੰ ਹਮੇਸ਼ਾ ਰਾਜਨੀਤਕ ਲਾਭ ਲਈ ਵਰਤਿਆ ਗਿਆ ਹੈ ਤੇ ਸਰਕਾਰ ਮੇਰੇ ਖਿਲਾਫ ਕੁਝ ਵੀ ਸਾਬਤ ਨਹੀਂ ਕਰ ਸਕਦੀ। ਹਰਿਆਣਾ ਵਿਚ ਜ਼ਮੀਨ ਸੌਦੇ ਵਿਚ ਫਸੇ ਵਾਡਰਾ ਨੇ ਆਪਣੀ ਫੇਸਬੁੱਕ ‘ਤੇ ਇਹ ਪੋਸਟ ਕੀਤੀ ਹੈ।
ਵਾਡਰਾ ਨੇ ਲਿਖਿਆ, “ਸਮਾਂ ਆਏਗਾ ਜਦ ਮੈਂ ਸੱਚਾਈ ਦੇ ਨਾਲ ਆਪਣਾ ਸਿਰ ਉੱਚਾ ਕਰਕੇ ਚੱਲ ਸਕਾਂਗਾ।” ਢੀਂਗਰਾ ਕਮਿਸ਼ਨ ਹਰਿਆਣਾ ਵਿਚ ਜ਼ਮੀਨ ਸੌਦੇ ਦੀ ਜਾਂਚ ਨੂੰ ਲੈ ਕੇ ਬਣਾਇਆ ਗਿਆ ਸੀ। ਵਾਡਰਾ ਦੀ ਫਰਮ ਸਕਾਈਲਾਈਨ ਹਾਸਪੀਟੈਲਿਟੀ ‘ਤੇ ਲੈਂਡ ਗਰੈਬਿੰਗ ਦੇ ਦੋਸ਼ ਹਨ। ਕਮਿਸ਼ਨ ਨੇ ਡੀ ਐਲ ਐਫ ਤੇ ਸਕਾਈਲਾਈਨ ਵਿਚਕਾਰ ਹੋਏ ਜ਼ਮੀਨ ਸੌਦੇ ਦੀ ਜਾਂਚ ਕੀਤੀ ਹੈ। ਜ਼ਿਕਰਯੋਗ ਹੈ ਕਿ ਰਾਬਰਟ ਵਾਡਰਾ ਗੁੜਗਾਓਂ ਵਿਚ ਸਾਢੇ ਤਿੰਨ ਏਕੜ ਪਲਾਟ ਨੂੰ ਲੈ ਕੇ ਵਿਵਾਦਾਂ ਵਿਚ ਹਨ। ਇਹ ਪਲਾਟ ਵਾਡਰਾ ਨੇ 2008 ਵਿਚ ਸਾਢੇ ਸੱਤ ਕਰੋੜ ਰੁਪਏ ਵਿਚ ਖਰੀਦਿਆ ਸੀ।

RELATED ARTICLES
POPULAR POSTS