ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਤੇ ਡੀ.ਐਲ.ਐਫ. ਲੈਂਡ ਡੀਲ ਮਾਮਲੇ ਦੀ ਜਾਂਚ ਕਰ ਰਹੇ ਜਸਟਿਸ ਐਸ.ਐਨ. ਢੀਂਗਰਾ ਕਮਿਸ਼ਨ ਦੀ ਰਿਪੋਰਟ ਇੱਕ ਵਾਰ ਫਿਰ ਤੋਂ ਲਟਕ ਗਈ ਹੈ। ਕਮਿਸ਼ਨ ਨੇ ਅੱਜ ਆਪਣੀ ਰਿਪੋਰਟ ਹਰਿਆਣਾ ਸਰਕਾਰ ਨੂੰ ਦੇਣੀ ਸੀ ਪਰ ਸ਼ਾਮੀ ਪੰਜ ਵਜੇ ਕਮਿਸ਼ਨ ਨੇ ਰਿਪੋਰਟ ਦੇਣ ਲਈ ਛੇ ਤੋਂ ਅੱਠ ਮਹੀਨੇ ਦਾ ਹੋਰ ਸਮਾਂ ਸੂਬਾ ਸਰਕਾਰ ਕੋਲੋਂ ਮੰਗ ਲਿਆ।
ਹਰਿਆਣਾ ਵਿੱਚ ਭਾਜਪਾ ਸਰਕਾਰ ਦੇ ਗਠਨ ਤੋਂ ਬਾਅਦ ਗੁੜਗਾਉਂ ਦੇ ਸੈਕਟਰ-83 ਵਿੱਚ ਹੁੱਡਾ ਸਰਕਾਰ ਦੇ ਸਮੇਂ ਜ਼ਮੀਨ ਦੇ ਸੀਐਲਯੂ ਵਿੱਚ ਕਥਿਤ ਧਾਂਦਲੀ ਦੀ ਜਾਂਚ ਲਈ ਜਸਟਿਸ ਢੀਂਗਰਾ ਦੀ ਅਗਵਾਈ ਵਿੱਚ ਇੱਕ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਸੀ।
ਇਸੇ ਸੈਕਟਰ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਤੇ ਡੀਐਲਐਫ ਦੇ ਵਿਚਾਲੇ ਹੋਏ ਸੌਦੇ ਵਾਲੀ ਵਿਵਾਦਮਈ ਜ਼ਮੀਨ ਵੀ ਹੈ। ਇਸ ਕਮਿਸ਼ਨ ਦਾ ਗਠਨ ਛੇ ਮਹੀਨੇ ਲਈ ਕੀਤਾ ਗਿਆ ਸੀ ਪਰ ਤੈਅ ਸਮੇਂ ਵਿੱਚ ਜਾਂਚ ਪੂਰੀ ਨਾ ਹੋਣ ਕਾਰਨ ਕਮਿਸ਼ਨ ਦਾ ਪਹਿਲਾਂ ਹੀ ਤਿੰਨ ਵਾਰ ਸਮਾਂ ਵਧਾਇਆ ਜਾ ਚੁੱਕਾ ਹੈ। ਹੁਣ ਇੱਕ ਵਾਰ ਫਿਰ ਤੋਂ ਕਮਿਸ਼ਨ ਵੱਲੋਂ ਹੋਰ ਸਮਾਂ ਦਿੱਤੇ ਜਾਣ ਦੀ ਅਪੀਲ ਸੂਬਾ ਸਰਕਾਰ ਨੂੰ ਕੀਤੀ ਗਈ ਹੈ।
Check Also
ਸ਼ੋ੍ਰਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਨੂੰ ਰਾਜੋਆਣਾ ਦੀ ਸਜ਼ਾ ਮੁਆਫੀ ਸਬੰਧੀ ਪਟੀਸ਼ਨ ’ਤੇ ਫੌਰੀ ਕੋਈ ਫੈਸਲਾ ਲੈਣ ਦੀ ਅਪੀਲ
ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਚਾਰ ਫੀਸਦ ਵਧਾਉਣ ਦਾ ਐਲਾਨ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ …