ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ – ਸਾਡੀ ਫੌਜ ਅਨੁਸਾਸ਼ਿਤ ਅਤੇ ਦੇਸ਼ ਭਗਤ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਮੰਤਰੀ ਫਵਾਦ ਖਾਨ ਚੌਧਰੀ ਨੂੰ ਟਵੀਟ ਕਰਕੇ ਜਵਾਬ ਦਿੱਤਾ ਹੈ। ਚੌਧਰੀ ਨੇ ਲੰਘੇ ਕੱਲ੍ਹ ਟਵੀਟ ਕਰਕੇ ਪੰਜਾਬੀ ਫੌਜੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ। ਇਸਦੇ ਜਵਾਬ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਟਵੀਟ ਕਰਕੇ ਚੌਧਰੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਭਾਰਤ ਦੇ ਅੰਦਰੂਨੀ ਮਾਮਲੇ ਵਿਚ ਦਖਲ ਨਾ ਦੇਣ। ਉਨ੍ਹਾਂ ਲਿਖਿਆ ਕਿ ਸਾਡੇ ਅੰਦਰੂਨੀ ਮਾਮਲਿਆਂ ਵਿਚ ਪਾਕਿਸਤਾਨ ਦੇ ਦਖਲ ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਸਾਡੀ ਫੌਜ ਪਾਕਿਤਸਾਨੀ ਫੌਜ ਵਰਗੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੀ ਫੌਜ ਅਨੁਸ਼ਾਸਿਤ ਅਤੇ ਪੂਰੀ ਦੇਸ਼ ਭਗਤ ਹੈ।
ਧਿਆਨ ਰਹੇ ਕਿ ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਨੇ ਆਪਣੇ ਟਵਿੱਟਰ ‘ਤੇ ਲਿਖਿਆ ਸੀ ਕਿ ਮੈਂ ਭਾਰਤੀ ਫੌਜ ਦੇ ਸਾਰੇ ਪੰਜਾਬੀ ਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕਸ਼ਮੀਰੀ ਲੋਕਾਂ ‘ਤੇ ਭਾਰਤ ਸਰਕਾਰ ਦੇ ਕਥਿਤ ਜ਼ੁਲਮ ਦੇ ਖਿਲਾਫ ਆਪਣੀ ਫੌਜ ਨੂੰ ਡਿਊਟੀ ਕਰਨ ਤੋਂ ਮਨਾ ਕਰ ਦੇਣ। ਫਵਾਦ ਖਾਨ ਚੌਧਰੀ ਦੇ ਇਸ ਟਵੀਟ ਦਾ ਸ਼ੋਸ਼ਲ ਮੀਡੀਆ ‘ਤੇ ਖੂਬ ਮਜ਼ਾਕ ਵੀ ਉਡਿਆ ਸੀ।
Check Also
‘ਆਪ’ ਉਮੀਦਵਾਰ ਸੰਜੀਵ ਅਰੋੜਾ ਨੇ ਭਰਿਆ ਨਾਮਜ਼ਦਗੀ ਪਰਚਾ
ਲੁਧਿਆਣਾ/ਬਿਊਰੋ ਨਿਊਜ਼ ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਵਿਚ ਆਉਂਦੀ 19 ਜੂਨ ਨੂੰ ਜ਼ਿਮਨੀ ਚੋਣ ਲਈ …