Breaking News
Home / ਪੰਜਾਬ / ਨਸ਼ੇ ਦੇ ਖਿਲਾਫ਼ ਪਲਾਨਿੰਗ : ਸੂਬੇ ਦੀਆਂ ਜੇਲ੍ਹਾਂ ‘ਚ 18 ਸੂਹੀਆ ਕੁੱਤਿਆਂ ਦੀ ਤਾਇਨਾਤੀ ਕਰੇਗੀ ਸਰਕਾਰ

ਨਸ਼ੇ ਦੇ ਖਿਲਾਫ਼ ਪਲਾਨਿੰਗ : ਸੂਬੇ ਦੀਆਂ ਜੇਲ੍ਹਾਂ ‘ਚ 18 ਸੂਹੀਆ ਕੁੱਤਿਆਂ ਦੀ ਤਾਇਨਾਤੀ ਕਰੇਗੀ ਸਰਕਾਰ

ਕੈਦੀਆਂ ਨੂੰ ਨਸ਼ਾ ਸਪਲਾਈ ਰੋਕਣ ‘ਚ ਪੁਲਿਸ ਨਾਕਾਮ, ਹੁਣ ਸੂਹੀਆ ਕੁੱਤੇ ਕਰਨਗੇ ਜਾਂਚ
ਚੰਡੀਗੜ੍ਹ : ਪੰਜਾਬ ਦੀਆਂ ਜੇਲ੍ਹਾਂ ‘ਚ ਕੈਦੀਆਂ ਨੂੰ ਨਸ਼ਾ ਸਪਲਾਈ ਹੋਣ ਦੇ ਮਾਮਲੇ ਰੁਕ ਨਹੀਂ ਰਹੇ। ਜੇਲ੍ਹ ਪੁਲਿਸ ਕਾਫ਼ੀ ਕੋਸ਼ਿਸ਼ ਕਰ ਚੁੱਕੀ ਹੈ ਪ੍ਰੰਤੂ ਰੋਕ ਨਹੀਂ ਲਗ ਰਹੀ। ਇਸ ਦਾ ਸਭ ਤੋਂ ਵੱਡਾ ਕਾਰਨ ਪੁਲਿਸ ਮੁਲਾਜ਼ਮਾਂ ਦੀ ਕੈਦੀਆਂ ਨਾਲ ਮਿਲੀਭੁਗਤ ਵੀ ਹੈ। ਅਜਿਹੇ ਕਈ ਮਾਮਲੇ ਸਾਹਮਣੇ ਵੀ ਆ ਚੁੱਕੇ ਹਨ। ਇਨ੍ਹਾਂ ‘ਚ ਹੁਣ ਤੱਕ 39 ਪੁਲਿਸ ਮੁਲਾਜ਼ਮ ਸਸਪੈਂਡ ਵੀ ਕੀਤੇ ਜਾ ਚੁੱਕੇ ਹਨ। ਹੁਣ ਇਸ ਨੂੰ ਪੂਰੀ ਤਰ੍ਹਾਂ ਰੋਕਣ ਦੇ ਲਈ ਪੰਜਾਬ ਸਰਕਾਰ ਸੂਬੇ ਦੀ ਛੋਟੀਆਂ-ਵੱਡੀਆਂ 29 ਜੇਲ੍ਹਾਂ ਦੇ ਲਈ 18 ਸੂਹੀਆ ਕੁੱਤਿਆਂ ਦੀ ਤਾਇਨਾਤੀ ਕਰਨ ਜਾ ਰਹੀ ਹੈ। ਇਨ੍ਹਾਂ ਦੀ ਤਾਇਨਾਤੀ ਤੋਂ ਬਾਅਦ ਹੁਣ ਕੈਦੀ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਨਸ਼ਾ ਸਮੱਗਰੀ ਲੁਕਾ ਨਹੀਂ ਸਕਦੇ ਅਤੇ ਨਾ ਹੀ ਜੇਲ੍ਹ ‘ਚ ਨਸ਼ਾ ਐਂਟਰ ਹੋ ਸਕੇਗਾ। ਸੂਹੀਆ ਕੁੱਤਿਆਂ ਦੀ ਤਾਇਨਾਤੀ ਦੇ ਲਈ ਕਾਰਵਾਈ ਕੀਤੀ ਜਾ ਰਹੀ ਹੈ। ਜਲਦੀ ਹੀ ਇਨ੍ਹਾਂ ਨੂੰ ਟ੍ਰੇਨਿੰਗ ਦੇ ਕੇ ਡਿਊਟੀ ‘ਤੇ ਲਗਾਇਆ ਜਾਵੇਗਾ।
ਅਚਨਚੇਤ ਚੈਕਿੰਗ ਤੇ ਸਰਚ ਅਪ੍ਰੇਸ਼ਨ ਵੀ ਕਾਗਰ ਸਾਬਤ ਨਹੀਂ ਕਿਉਂਕਿ…ਕੈਦੀਆਂ ਦੀ ਪੁਲਿਸ ਨਾਲ ਮਿਲੀਭੁਗਤ ਹੈ, ਹੁਣ ਤੱਕ 39 ਸਸਪੈਂਡ ਹੋ ਚੁੱਕੇ ਹਨ
ਕੈਦੀ ਅਜਿਹੀ ਜਗ੍ਹਾ ਨਸ਼ਾ ਛੁਪਾਉਂਦੇ ਹਨ, ਜਿੱਥੋਂ ਲੱਭਣਾ ਮੁਸ਼ਕਿਲ ਹੈ…
ਜੇਲ੍ਹਾਂ ‘ਚ ਬੰਦ ਕੈਦੀਆਂ ਕੋਲੋਂ ਨਸ਼ਾ ਬਰਾਮਦ ਕਰਨ ਦੇ ਲਈ ਜੇਲ੍ਹਾਂ ਦੇ ਅੰਦਰ ਅਚਨਚੇਤ ਚੈਕਿੰਗ ਕੀਤੀ ਜਾਂਦੀ ਹੈ, ਸਰਚ ਅਪ੍ਰੇਸ਼ਨ ਚਲਾਇਆ ਜਾਂਦਾ ਹੈ ਪ੍ਰੰਤੂ ਕਈ ਵਾਰ ਕੈਦੀ ਅਜਿਹੀਆਂ ਥਾਵਾਂ ‘ਤੇ ਨਸ਼ਾ ਛੁਪਾਉਂਦੇ ਹਨ ਜਿੱਥੋਂ ਲੱਭਣਾ ਮੁਸ਼ਲਿ ਹੋ ਜਾਂਦਾ ਹੈ ਅਤੇ ਪੁਲਿਸ ਕਰਮਚਾਰੀ ਬੇਵਸ ਹੋ ਜਾਂਦੇ ਹਨ। ਇਸ ਦੇ ਲਈ ਹੁਣ ਜੇਲ੍ਹ ਵਿਭਾਗ 18 ਸੂਹੀਆ ਕੁੱਤਿਆਂ ਦੀ ਮਦਦ ਲਵੇਗਾ। ਇਹ ਸੂਹੀਆ ਕੁੱਤੇ ਜੇਲ੍ਹਾਂ ‘ਚ ਬੰਦ ਕੈਦੀਆਂ ਤੋਂ ਨਸ਼ੇ ਦਾ ਸਮਾਨ ਬਰਾਮਦ ਕਰਨ ‘ਚ ਕਰਮਚਾਰੀਆਂ ਦੀ ਮਦਦ ਕਰਨਗੇ।
ਪ੍ਰੰਤੂ ਹੁਣ ਸੂਹੀਆ ਕੁੱਤਿਆਂ ਤੋਂ ਨਹੀਂ ਬਚ ਸਕੇਗਾ ਛੁਪਾਇਆ ਨਸ਼ਾ…
ਜੇਲ੍ਹਾਂ ‘ਚ ਬੰਦ ਕੈਦੀ ਅਕਸਰ ਨਸ਼ੇ ਦਾ ਸਮਾਨ ਛੁਪਾ ਕੇ ਰੱਖਣ ਦੇ ਲਈ ਆਪਣੇ ਠਿਕਾਣੇ ਬਦਲਦੇ ਰਹਿੰਦੇ ਹਨ। ਪੁਲਿਸ ਮੁਲਾਜ਼ਮ ਕੈਦੀਆਂ ਵੱਲੋਂ ਛੁਪਾਏ ਗਏ ਨਸ਼ੇ ਨੂੰ ਲੱਭ ਨਹੀਂ ਪਾਉਂਦੇ। ਪ੍ਰੰਤੂ ਹੁਣ ਜੇਲ੍ਹ ਦੇ ਅੰਦਰ ਅਜਿਹਾ ਕੋਈ ਠਿਕਾਣਾ ਨਹੀਂ ਹੋਵੇਗਾ ਕਿ ਉਹ ਆਪਣੇ ਨਸ਼ੇ ਦਾ ਸਮਾਨ ਛੁਪਾ ਕੇ ਰੱਖ ਸਕਣ। ਇਸ ਦੇ ਲਈ ਹਰ ਹਫਤੇ ਜੇਲ੍ਹਾਂ ਦੇ ਅੰਦਰ ਇਨ੍ਹਾਂ ਟਰੇਂਡ ਸੂਹੀਆ ਕੁੱਤਿਆਂ ਦੇ ਨਾਲ ਸਰਚ ਅਪ੍ਰੇਸ਼ਨ ਚਲਾਇਆ ਜਾਵੇਗਾ। ਜਿਸ ਤੋਂ ਬਾਅਦ ਜੇਲ੍ਹਾਂ ਅੰਦਰ ਨਸ਼ੇ ‘ਤੇ ਰੋਕ ਲੱਗੇਗੀ।
ਦੂਜਿਆਂ ਕੁੱਤਿਆਂ ਦੇ ਮੁਕਾਬਲੇ ਇਨ੍ਹਾਂ ਦੀ ਸੁੰਘਣ ਸ਼ਕਤੀ ਜ਼ਿਆਦਾ
ਇਨ੍ਹਾਂ ਸੂਹੀਆ ਕੁੱਤਿਆਂ ਦੀ ਸੁੰਘਣ ਦੀ ਸ਼ਕਤੀ ਦੂਜੇ ਕੁੱਤਿਆਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਕੁੱਤਿਆਂ ਨੂੂੰ ਨਸ਼ੇ ਦੀ ਵੱਖ-ਵੱਖ ਵਸਤੂਆਂ ਜੇਲ੍ਹ ‘ਚੋਂ ਲੱਭਣ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਜਿਸ ਨਾਲ ਇਹ ਜੇਲ੍ਹ ‘ਚ ਬੰਦ ਕੈਦੀਆਂ ਅਤੇ ਉਨ੍ਹਾਂ ਵੱਲੋਂ ਛੁਪਾਏ ਗਏ ਨਸ਼ੇ ਦੀਆਂ ਵਸਤੂਆਂ ਨੂੰ ਅਸਾਨੀ ਨਾਲ ਲੱਭ ਲੈਣਗੇ। ਹੁਣ ਤੱਕ ਪੁਲਿਸ ਮੁਲਾਜ਼ਮਾਂ ਵੱਲੋਂ ਮੈਨੂੰਅਲ ਤੌਰ ‘ਤੇ ਚੈਕਿੰਗ ਕੀਤੀ ਜਾਂਦੀ ਸੀ, ਜਿਸ ਦਾ ਕੋਈ ਖਾਸ ਅਸਰ ਹੁਣ ਤੱਕ ਦਿਖਾਈ ਨਹੀਂ ਦਿੱਤਾ
ਇਨ੍ਹਾਂ ਤਰੀਕਿਆਂ ਨਾਲ ਪਹੁੰਚਦਾ ਹੈ ਕੈਦੀਆਂ ਤੱਕ ਜੇਲ੍ਹਾਂ ‘ਚ ਨਸ਼ਾ
ਜੇਲ੍ਹਾਂ ‘ਚ ਬੰਦ ਕੈਦੀਆਂ ਨੂੰ ਅਕਸਰ ਨਸ਼ੇ ਦਾ ਸਮਾਨ ਬਾਹਰ ਤੋਂ ਹੀ ਜੇਲ੍ਹ ਪ੍ਰਸ਼ਾਸ ਦੇ ਕਰਮਚਾਰੀਆਂ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਹੈ। ਕਈ ਮਾਮਲਿਆਂ ‘ਚ ਰਿਸ਼ਤੇਦਾਰਾਂ ਵੱਲੋਂ ਮੁਲਾਕਾਤ ਦੇ ਦੌਰਾਨ ਵੀ ਨਸ਼ਾ ਸਮੱਗਰੀ ਕੈਦੀ ਨੂੰ ਦੇ ਦਿੱਤੀ ਜਾਂਦੀ ਹੈ। ਹਾਲਾਂਕਿ ਨਸ਼ਾ ਬਰਾਮਦ ਕਰਨਾ ਵੀ ਇਕ ਵੱਡੀ ਚੁਣੌਤੀ ਹੁੰਦੀ ਹੈ। ਜੇਲ੍ਹ ਪ੍ਰਸ਼ਾਸਨ ਦੇ ਕੋਲ ਅਜਿਹੇ ਵੀ ਕਈ ਮਾਮਲੇ ਆਏ ਹਨ ਜਿਨ੍ਹਾਂ ‘ਚ ਕੈਦੀ ਪੈਰੋਲ ਤੋਂ ਆਉਣ ਤੋਂ ਬਾਅਦ ਆਪਣੇ ਗੁਪਤ ਅੰਗਾਂ ‘ਚ ਨਸ਼ਾ ਛੁਪਾ ਕੇ ਲੈ ਜਾਂਦੇ ਹਨ।
ਸੂਬੇ ‘ਚ ਛੋਟੀਆਂ-ਵੱਡੀਆਂ 29 ਜੇਲ੍ਹਾਂ ‘ਚ ਰੱਖਣਗੇ ਖਿਆਲ
ਸੂਬੇ ‘ਚ 9 ਸੈਂਟਰਲ, 10 ਜ਼ਿਲ੍ਹਾ ਅਤੇ 10 ਸਬ ਜੇਲ੍ਹਾਂ ਹਨ ਜਿਨ੍ਹਾਂ ‘ਚ ਕੈਦੀਆਂ ਨੂੰ ਰੱਖਿਆ ਜਾਂਦਾ ਹੈ। ਇਹ ਸੂਹੀਆ ਕੁੱਤੇ ਇਨ੍ਹਾਂ 29 ਜੇਲ੍ਹਾਂ ‘ਚ ਇਸ ਗੱਲ ਦੀ ਨਿਗਰਾਨੀ ਰੱਖਣਗੇ ਕਿ ਕਿਸੇ ਕੈਦੀ ਕੋਲ ਨਸ਼ਾ ਤਾਂ ਨਹੀਂ।
ਜੇਲ੍ਹਾਂ ‘ਚ ਬੰਦ ਕੈਦੀਆਂ ਤੋਂ ਨਸ਼ਾ ਬਰਾਮਦ ਕਰਨ ਦੇ ਲਈ ਵਿਭਾਗ 18 ਸੂਹੀਆ ਕੁੱਤਿਆਂ ਦੀ ਮਦਦ ਲਏਗਾ। ਇਨ੍ਹਾਂ ਸੂਹੀਆ ਕੁੱਤਿਆਂ ਦੀ ਮਦਦ ਨਾਲ ਜੇਲ੍ਹਾਂ ‘ਚ ਨਸ਼ੇ ‘ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗੇਗੀ।
ਸੁਖਜਿੰਦਰ ਰੰਧਾਵਾ, ਜੇਲ੍ਹ ਮੰਤਰੀ, ਪੰਜਾਬ

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …