Breaking News
Home / ਪੰਜਾਬ / ‘ਸਾਂਝਾ-ਸੁਨਹਿਰਾ ਪੰਜਾਬ ਮੰਚ’ ਦਾ ਗਠਨ

‘ਸਾਂਝਾ-ਸੁਨਹਿਰਾ ਪੰਜਾਬ ਮੰਚ’ ਦਾ ਗਠਨ

ਪੰਜਾਬ ਦੇ ਮਸਲਿਆਂ ਬਾਰੇ ਕਰਵਾਏਗਾ ਜਾਗਰੂਕ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਸੁਨਹਿਰੇ ਪੰਜਾਬ ਦੇ ਵੱਡੇ-ਵੱਡੇ ਸੁਫ਼ਨੇ ਦਿਖਾਏ ਜਾ ਰਹੇ ਹਨ ਪਰ ਉਹ ਪਾਰਟੀਆਂ ਪੰਜਾਬ ਦੀਆਂ ਅਸਲ ਸਮੱਸਿਆਵਾਂ ਤੇ ਭਵਿੱਖ ਦੀ ਰਣਨੀਤੀ ਬਾਰੇ ਕੋਈ ਗੱਲ ਨਹੀਂ ਕਰਦੀਆਂ। ਅਜਿਹੇ ਸਮੇਂ ਵਿੱਚ ਸੁਨਹਿਰੇ ਪੰਜਾਬ ਦੇ ਭਵਿੱਖ ਦੀਆਂ ਚੁਣੌਤੀਆਂ ਤੇ ਉਨ੍ਹਾਂ ਦੇ ਹੱਲ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਦੇ ਸੇਵਾਮੁਕਤ ਅਧਿਕਾਰੀਆਂ, ਬੁੱਧੀਜੀਵੀਆਂ, ਪੁਲਿਸ ਅਫ਼ਸਰ, ਫੌਜ ਦੇ ਅਫ਼ਸਰ, ਸਿਹਤ ਤੇ ਸਿੱਖਿਆ ਦੇ ਖੇਤਰ ਨਾਲ ਜੁੜੇ ਮਾਹਿਰਾਂ ਨੇ ਚੰਡੀਗੜ੍ਹ ਵਿੱਚ ਸਾਂਝਾ-ਸੁਨਹਿਰਾ ਪੰਜਾਬ ਮੰਚ ਦਾ ਗਠਨ ਕੀਤਾ।
ਇਹ ਮੰਚ ਪੰਜਾਬ ਦੀਆਂ ਸਮੱਸਿਆਵਾਂ ਨੂੰ ਉਭਾਰ ਕੇ ਲੋਕਾਂ ਨੂੰ ਜਾਗਰੂਕ ਕਰੇਗਾ। ਸਾਂਝਾ-ਸੁਨਹਿਰਾ ਪੰਜਾਬ ਮੰਚ ਦਾ ਕੋਆਰਡੀਨੇਟਰ ਤੇ ਸੰਸਥਾਪਕ ਸੇਵਾਮੁਕਤ ਆਈਐੱਫਐੱਸ ਅਧਿਕਾਰੀ ਕੇਸੀ ਸਿੰਘ ਤੇ ਫੋਰਮ ਦੇ ਸਕੱਤਰ ਕਰਨਲ ਐੱਲਜੇਐੱਸ ਗਿੱਲ ਨੂੰ ਚੁਣਿਆ ਗਿਆ। ਇਨ੍ਹਾਂ ਨਾਲ ਗੁਰਪ੍ਰੀਤ ਸਿੰਘ, ਜਸਟਿਸ ਕੰਵਲਜੀਤ ਸਿੰਘ ਗਰੇਵਾਲ, ਸੇਵਾਮੁਕਤ ਮੇਜਰ ਜਨਰਲ ਸਤਬੀਰ ਸਿੰਘ, ਪ੍ਰੋ. ਰੌਣਕੀ ਰਾਮ, ਸੇਵਾਮੁਕਤ ਡੀਜੀਪੀ ਡਾ. ਭੱਟੀ, ਡਾ. ਹਰਸ਼ਿੰਦਰ ਕੌਰ, ਭਾਈ ਰਣਜੀਤ ਸਿੰਘ, ਜੈਦੀਪ ਤੇ ਹੋਰ ਮਾਹਿਰ ਸ਼ਾਮਲ ਸਨ। ਕੇਸੀ ਸਿੰਘ ਨੇ ਦੱਸਿਆ ਕਿ ਮੰਚ ਵੱਲੋਂ ਪੰਜਾਬ ਦੇ ਸਾਹਮਣੇ ਖੜ੍ਹੀਆਂ ਚੁਣੌਤੀਆਂ ਵੱਲ ਲੋਕਾਂ ਦਾ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਲੋਕ ਮੁੱਦਿਆਂ ‘ਤੇ ਲੋਕਾਂ ਦੀ ਪ੍ਰਤੀਕਿਰਿਆ ਲਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਦੇਸ਼ ਵਿੱਚ ਕਿਸਾਨੀ ਦਾ ਮੁੱਦਾ ਮੁੱਖ ਹੈ। ਇਸ ਤੋਂ ਇਲਾਵਾ ਪਾਣੀ, ਵਾਤਾਵਰਨ, ਉਦਯੋਗ, ਸਿੱਖਿਆ ਤੇ ਸਿਹਤ ਸਬੰਧੀ ਕਈ ਮੁੱਦਿਆਂ ‘ਤੇ ਸਭ ਨੂੰ ਇਕੱਠੇ ਹੋ ਕੇ ਆਵਾਜ਼ ਚੁੱਕਣੀ ਪਵੇਗੀ।

Check Also

ਗਰਨੇਡ ਸੁੱਟਣ ਵਾਲੇ ਆਰੋਪੀਆਂ ਨੂੰ ਰਿਮਾਂਡ ’ਤੇ ਲਏਗੀ ਚੰਡੀਗੜ੍ਹ ਪੁਲਿਸ

ਅੰਮਿ੍ਤਸਰ ਕੋਰਟ ਨੇ ਆਰੋਪੀਆਂ ਨੂੰ ਹਿਰਾਸਤ ’ਚ ਭੇਜਿਆ ਅੰਮਿ੍ਤਸਰ/ਬਿਊਰੋ ਨਿਊਜ਼ : ਚੰਡੀਗੜ੍ਹ ਦੇ ਸੈਕਟਰ 10 …