ਕਿਹਾ : ਪੰਜਾਬ ਪੁਲਿਸ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਸਮਰੱਥ
ਅੰਮਿ੍ਰਤਸਰ/ਬਿਊਰੋ ਨਿਊਜ਼
ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਅੱਜ ਅੰਮਿ੍ਰਤਸਰ ’ਚ ਹੈਰੀਟੇਜ ਸਟਰੀਟ ’ਚ ਹੋਏ ਧਮਾਕੇ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਮੌਕੇ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਆਈ.ਈ.ਡੀ. ਧਮਾਕਾ ਨਹੀਂ ਹੈ ਅਤੇ ਇਹ ਅੱਗ ਵਿਸਫੋਟਕ ਸੀ। ਮੀਡੀਆ ਰਿਪੋਰਟਾਂ ਮੁਤਾਬਕ ਡੀਜੀਪੀ ਨੇ ਕਿਹਾ ਕਿ ਮੌਕੇ ’ਤੋਂ ਕੋਈ ਡੈਟੋਨੇਟਰ ਨਹੀਂ ਮਿਲਿਆ ਹੈ। ਵਿਸਫੋਟਕਾਂ ਨੂੰ ਇਕ ਕੰਟੇਨਰ ਵਿਚ ਰੱਖ ਕੇ ਧਮਾਕਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਫ਼ਿਲਹਾਲ ਇਸ ਬਾਰੇ ਹੁਣ ਕੁਝ ਨਹੀਂ ਕਹਿ ਸਕਦਾਂ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਕਾਬਲ ਹੈ ਅਤੇ ਉਹ ਕਾਨੂੰਨ ਵਿਵਸਥਾ ਬਣਾਈ ਰੱਖਣਗੇ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਹਰ ਪਾਸੇ ਤੋਂ ਜਾਂਚ ਕੀਤੀ ਜਾਵੇਗੀ। ਜਿਸ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਸੀ। ਜ਼ਿਕਰਯੋਗ ਹੈ ਕਿ ਲੰਘੇ ਸ਼ਨੀਵਾਰ ਦੀ ਰਾਤ ਸਮੇਂ ਵਿਰਾਸਤੀ ਮਾਰਗ ’ਤੇ ਧਮਾਕਾ ਹੋਇਆ ਸੀ ਅਤੇ ਉਸ ਤੋਂ 32 ਘੰਟੇ ਬਾਅਦ ਅੱਜ ਸੋਮਵਾਰ ਸਵੇਰੇ ਫਿਰ ਉਸੇ ਥਾਂ ’ਤੇ ਧਮਾਕਾ ਹੋਇਆ ਹੈ।