-1.9 C
Toronto
Thursday, December 4, 2025
spot_img
Homeਪੰਜਾਬਪੰਜਾਬੀ ਲੇਖਕ ਅਫਜ਼ਲ ਅਹਿਸਨ ਰੰਧਾਵਾ ਦਾ ਦੇਹਾਂਤ

ਪੰਜਾਬੀ ਲੇਖਕ ਅਫਜ਼ਲ ਅਹਿਸਨ ਰੰਧਾਵਾ ਦਾ ਦੇਹਾਂਤ

ਅੰਮ੍ਰਿਤਸਰ : ਲਹਿੰਦੇ ਪੰਜਾਬ ਦੇ ਉੱਘੇ ਲੇਖਕ ਅਫਜ਼ਲ ਅਹਿਸਨ ਰੰਧਾਵਾ ਸਦੀਵੀਂ ਵਿਛੋੜਾ ਦੇ ਗਏ ਹਨ। ਉਨ੍ਹਾਂ ਨੇ ਲਾਇਲਪੁਰ ਵਿਚ ਮੰਗਲਵਾਰ ਤੜਕੇ 1.17 ਵਜੇ ਆਖਰੀ ਸਾਹ ਲਿਆ। ਰੰਧਾਵਾ ਦਾ ਜਨਮ 1 ਸਤੰਬਰ, 1937 ਨੂੰ ਅੰਮ੍ਰਿਤਸਰ ਵਿਚ ਹੋਇਆ ਸੀ ਅਤੇ ਬਟਵਾਰੇ ਬਾਅਦ ਉਹ ਪਾਕਿਸਤਾਨ ਦੇ ਫੈਸਲਾਬਾਦ ਜਾ ਵਸੇ। ਉਨ੍ਹਾਂ ਦੀਆਂ ਵੀਹ ਤੋਂ ਵੱਧ ਪੁਸਤਕਾਂ ਹਨ। ਇਹ ਸਾਰੀਆਂ ਪੁਸਤਕਾਂ ਸ਼ਾਹਮੁਖੀ ਤੋਂ ਇਲਾਵਾ ਪੰਜਾਬੀ ਵਿਚ ਵੀ ਛਪੀਆਂ ਹਨ। ਉਨ੍ਹਾਂ ਦੇ ਚਾਰ ਨਾਵਲ ਦੀਵਾ ਤੇ ਦਰਿਆ (1961), ਦੁਆਬਾ (1981), ਸੂਰਜ ਗ੍ਰਹਿਣ (1989) ਅਤੇ ਪੰਧ ઠ(2001) ਹਨ। ਤਲਵਾਰ ਤੇ ਘੋੜਾ (1973), ਮੁੰਨਾ ਕੋਹ ਲਾਹੌਰ (1989) ਕਹਾਣੀ ਸੰਗ੍ਰਹਿ ਹਨ। ਉਨ੍ਹਾਂ ਦੇ ਪੰਜ ਕਾਵਿ-ਸੰਗ੍ਰਹਿ ਹਨ, ਜਿਨ੍ਹਾਂ ਵਿਚ ਸ਼ੀਸ਼ਾ ਇਕ ਤੇ ਲਿਸ਼ਕਾਰੇ ਦੋ (1965), ઠਰਾਤ ਦੇ ਚਾਰ ਸਫ਼ਰ (1975), ਪੰਜਾਬੀ ਵਾਰ (1979), ਮਿੱਟੀ ਦੀ ਮਹਿਕ (1983) ਅਤੇ ਪਿਆਲੀ ਵਿੱਚ ਅਸਮਾਨ (1983) ਸ਼ਾਮਲ ਹਨ। ਉਨ੍ਹਾਂ ਦੀਆਂ ਦੋ ਪੁਸਤਕਾਂ ਉਰਦੂ ਸਾਹਿਤ ਦੀਆਂ ਵੀ ਹਨ।

 

RELATED ARTICLES
POPULAR POSTS