7.1 C
Toronto
Thursday, October 23, 2025
spot_img
Homeਦੁਨੀਆਫੋਰਬਸ ਸੂਚੀ : ਸੌ ਸਫ਼ਲ ਕਾਰੋਬਾਰੀਆਂ ਵਿੱਚ ਤਿੰਨ ਭਾਰਤੀ

ਫੋਰਬਸ ਸੂਚੀ : ਸੌ ਸਫ਼ਲ ਕਾਰੋਬਾਰੀਆਂ ਵਿੱਚ ਤਿੰਨ ਭਾਰਤੀ

ਨਿਊਯਾਰਕ : ਫੋਰਬਸ ਦੀ ‘100 ਗਰੇਟੈਸਟ ਲਿਵਿੰਗ ਬਿਜ਼ਨਸ ਮਾਈਂਡਜ਼’ ਸੂਚੀ ਵਿੱਚ ਭਾਰਤ ਦੇ ਤਿੰਨ ਉੱਘੇ ਕਾਰੋਬਾਰੀਆਂ ਲਕਸ਼ਮੀ ਮਿੱਤਲ, ਰਤਨ ਟਾਟਾ ਅਤੇ ਵਿਨੋਦ ਖੋਸਲਾ ਦਾ ਨਾਂ ਸ਼ਾਮਲ ਹੈ। ਲਕਸ਼ਮੀ ਮਿੱਤਲ ‘ਆਰਸੈਲਰਮਿੱਤਲ’ ਦੇ ਚੇਅਰਮੈਨ ਅਤੇ ਸੀਈਓ ਹਨ। ਰਤਨ ਟਾਟਾ ‘ਟਾਟਾ ਗਰੁੱਪ’ ਦੇ ਚੇਅਰਮੈਨ ਅਮੈਰੀਟਸ ਹਨ ਅਤੇ ਵਿਨੋਦ ਖੋਸਲਾ ‘ਸਨ ਮਾਈਕਰੋਸਿਸਟਮਜ਼’ ਦੇ ਸਹਿ-ਬਾਨੀ ਹਨ। ਫੋਰਬਸ ਦੀ ਇਸ ਵਿਸ਼ੇਸ਼ ਸੂਚੀ ਵਿੱਚ ਡੋਨਲਡ ਟਰੰਪ ਦਾ ਨਾਂ ਵੀ ਸ਼ਾਮਲ ਹੈ। ਇਸ ਸੂਚੀ ਵਿੱਚ ਐਮਾਜ਼ੋਨ ਦੇ ਬਾਨੀ ਜੈੱਫ ਬੇਜ਼ੋਸ, ਵਰਜਿਨ ਗਰੁੱਪ ਦੇ ਬਾਨੀ ਰਿਚਰਡ ਬ੍ਰੈਨਸਨ, ਬਰਕਸ਼ਾਇਰ ਹਾਥਵੇਅ ਸੀਈਓ ਵਾਰੇਨ ਬੱਫਟ, ਮਾਈਕਰੋਸਾਫਟ ਦੇ ਸਹਿ-ਬਾਨੀ ਬਿੱਲ ਗੇਟਸ ਅਤੇ ਨਿਊਜ਼ ਕਾਰਪ ਦੇ ਐਗਜ਼ੀਕਿਊਟਿਵ ਚੇਅਰਮੈਨ ਰੱਪਰਟ ਮਰਡੌਕ ਦੇ ਨਾਂ ਸ਼ਾਮਲ ਹਨ।

 

 

RELATED ARTICLES
POPULAR POSTS