0.6 C
Toronto
Monday, March 23, 2026
spot_img
Homeਦੁਨੀਆਕੈਲੀਫੋਰਨੀਆ 'ਚ ਚਾਕੂ ਨਾਲ ਕੀਤੇ ਹਮਲੇ 'ਚ 4 ਵਿਅਕਤੀਆਂ ਦੀ ਮੌਤ, ਦੋਸ਼ੀ...

ਕੈਲੀਫੋਰਨੀਆ ‘ਚ ਚਾਕੂ ਨਾਲ ਕੀਤੇ ਹਮਲੇ ‘ਚ 4 ਵਿਅਕਤੀਆਂ ਦੀ ਮੌਤ, ਦੋਸ਼ੀ ਕਾਬੂ

ਲਾਸ ਏਂਜਲਸ/ਹੁਸਨ ਲੜੋਆ ਬੰਗਾ : ਇਕ ਵਿਅਕਤੀ ਨੇ ਦੱਖਣੀ ਕੈਲੀਫੋਰਨੀਆ ਵਿਚ ਛੁਰੇ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਗਾਰਡਨ ਗਰੋਵ (33) ਨੂੰ ਲਾਸ ਏਂਜਲਸ ਦੇ ਦੱਖਣ-ਪੂਰਬ ਵਿਚ, ਸੈਂਟਾ ਆਨਾ ਵਿਚ ਸੈਵਨ ਇਲੈਵਨ ਤੋਂ ਬਾਹਰ ਆਉਣ ਤੋਂ ਬਾਅਦ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਉਸ ਕੋਲੋਂ ਇਕ ਚਾਕੂ ਅਤੇ ਇਕ ਹੈਂਡਗਨ ਵੀ ਬਰਾਮਦ ਕੀਤੀ ਹੈ ਜੋ ਉਸ ਨੇ ਇਕ ਗਾਰਡ ਤੋਂ ਖੋਹ ਲਈ ਸੀ।
ਗਾਰਡਨ ਗਰੋਵ ਦੇ ਪੁਲਿਸ ਲੈਫਟੀਨੈਂਟ ਕਾਰਲ ਵਿਟਨੀ ਨੇ ਦੱਸਿਆ ਕਿ ਦੋਸ਼ੀ ਨੇ ਲੁੱਟ ਅਤੇ ਨਫ਼ਰਤ ਭਾਵਨਾ ਨਾਲ ਲੋਕਾਂ ‘ਤੇ ਹਮਲਾ ਕੀਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੱਕੀ ਅਤੇ ਸਾਰੇ ਪੀੜ੍ਹਤ ਹਿਸਪੈਨਿਕ (ਮੈਕਸੀਕੇ) ਸਨ। ਦਰਜਨ ਤੋਂ ਵੱਧ ਥਾਵਾਂ ‘ਤੇ ਹਮਲੇ ਗਾਰਡਨ ਗਰੋਵ ਅਤੇ ਲਾਗਲੇ ਸੈਂਟਾ ਆਨਾ ਵਿੱਚ ਕਰੀਬ ਦੋ ਘੰਟਿਆਂ ਵਿੱਚ ਹੋਏ। ਦੋਸ਼ੀ ਗਾਰਡਨ ਗਰੋਵ ਅਪਾਰਟਮੈਂਟ ਦੀ ਇਮਾਰਤ ਵਿੱਚ ਰਹਿੰਦਾ ਸੀ, ਜਿੱਥੇ ਉਸ ਨੇ ਟਕਰਾਅ ਦੌਰਾਨ ਦੋ ਵਿਅਕਤੀਆਂ ਨੂੰ ਚਾਕੂ ਮਾਰ ਦਿੱਤਾ। ਇਕ ਵਿਅਕਤੀ ਦੀ ਇਕ ਅਪਾਰਟਮੈਂਟ ਦੇ ਅੰਦਰ ਮੌਤ ਹੋ ਗਈ ਅਤੇ ਇਕ ਹੋਰ ਬਾਲਕੋਨੀ ‘ਤੇ ਜ਼ਖਮੀ ਪਾਇਆ ਗਿਆ ਅਤੇ ਇਕ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ।

RELATED ARTICLES
POPULAR POSTS