Breaking News
Home / ਦੁਨੀਆ / ਲੇਬਰ ਪਾਰਟੀ ਨੇ ਕੀਤਾ ਵਾਅਦਾ

ਲੇਬਰ ਪਾਰਟੀ ਨੇ ਕੀਤਾ ਵਾਅਦਾ

ਸੱਤਾ ‘ਚ ਆਏ ਤਾਂ ਸਾਕਾ ਨੀਲਾ ਤਾਰਾ ਵਿਚ ਬਰਤਾਨਵੀ ਭੂਮਿਕਾ ਬਾਰੇ ਕਰਾਵਾਂਗੇ ਜਾਂਚ
ਲੰਦਨ/ਬਿਊਰੋ ਨਿਊਜ਼
ਬਰਤਾਨੀਆ ਵਿਚ 8 ਜੂਨ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਪ੍ਰਚਾਰ ਜ਼ੋਰਾਂ ‘ਤੇ ਹੈ ਅਤੇ ਲੇਬਰ ਪਾਰਟੀ ਨੇ ਐਲਾਨ ਕੀਤਾ ਹੈ ਕਿ ਜੇ ਉਹ ਸੱਤਾ ਵਿਚ ਆਈ ਤਾਂ ਸਾਕਾ ਨੀਲਾ ਤਾਰਾ ਵਿਚ ਬਰਤਾਨਵੀ ਸਰਕਾਰ ਦੀ ਭੂਮਿਕਾ ਬਾਰੇ ਜਾਂਚ ਕਰਵਾਈ ਜਾਵੇਗੀ।  ਆਪਣੇ ਚੋਣ ਮੈਨੀਫ਼ੈਸਟੋ ਵਿਚ ਲੇਬਰ ਪਾਰਟੀ ਨੇ ਸਿੱਖਾਂ ਨਾਲ ਇਹ ਵਾਅਦਾ ਕੀਤਾ। ਲੇਬਰ ਪਾਰਟੀ ਦੇ ਮੀਤ ਪ੍ਰਧਾਨ ਟੌਮ ਵਾਟਸਨ ਨੇ ਕਿਹਾ, ”ਗੁਪਤ ਸਰਕਾਰੀ ਦਸਤਾਵੇਜ਼ਾਂ ਰਾਹੀਂ ਇਹ ਗੱਲ ਸਾਹਮਣੇ ਆਉਣ ‘ਤੇ ਕਿ ਹਰਿਮੰਦਰ ਸਾਹਿਬ ‘ਤੇ ਹਮਲੇ ਵਿਚ ਉਸ ਵੇਲੇ ਦੀ ਬਰਤਾਨਵੀ ਸਰਕਾਰ ਨੇ ਮਦਦ ਕੀਤੀ, ਕਾਰਨ ਸਿੱਖ ਮਨਾਂ ਵਿਚ ਰੋਸ ਫੈਲਣਾ ਲਾਜ਼ਮੀ ਸੀ।”
ਉਨ੍ਹਾਂ ਕਿਹਾ ਕਿ ਅਜੇ ਕਈ ਹੋਰ ਸਰਕਾਰੀ ਦਸਤਾਵੇਜ਼ ਜਨਤਕ ਕੀਤੇ ਜਾਣੇ ਬਾਕੀ ਹਨ ਜਿਨ੍ਹਾਂ ਨਾਲ ਕਈ ਭੇਤਾਂ ਤੋਂ ਪਰਦਾ ਉਠ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਬਰਤਾਨੀਆ ਵਿਚ ਵਸਦੇ ਸਿੱਖਾਂ ਵਲੋਂ ਲੇਬਰ ਪਾਰਟੀ ਦੇ ਹੱਕ ਵਿਚ ਕੀਤੇ ਜਾ ਰਹੇ ਪ੍ਰਚਾਰઠਅਤੇ ਉਸ (ਲੇਬਰ ਪਾਰਟੀ) ਵਲੋਂ ਕਈ ਸਿੱਖ ਉਮੀਦਵਾਰ ਮੈਦਾਨ ਵਿਚ ਉਤਾਰੇ ਜਾਣ ਤੋਂ ਸਪੱਸ਼ਟ ਹੈ ਕਿ ਪਾਰਟੀ ਦੇ ਸੱਤਾ ਵਿਚ ਆਉਣ ‘ਤੇ 1984 ਦੇ ਸਾਕਾ ਨੀਲਾ ਤਾਰਾ ਬਾਰੇ ਕਈ ਗੁੱਝੇ ਭੇਤ ਦੁਨੀਆ ਸਾਹਮਣੇ ਨਸ਼ਰ ਹੋ ਜਾਣਗੇ।  ਟੌਮ ਵਾਟਸਨ ਨੇ ਆਖਿਆ, ”ਸਾਨੂੰ ਇਸ ਗੱਲ ‘ਤੇ ਮਾਣ ਹੈ ਕਿ ਅਸੀ 1984 ਦੀ ਸਿੱਖ ਨਸਲਕੁਸ਼ੀ ਦਾ ਮੁੱਦਾ ਆਪਣੇ ਚੋਣ ਮੈਨੀਫ਼ੈਸਟੋ ਵਿਚ ਸ਼ਾਮਲ ਕਰ ਸਕੇ।” ઠ

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …