-8.5 C
Toronto
Saturday, December 27, 2025
spot_img
Homeਦੁਨੀਆਜਗਜੀਤ ਕੌਰ ਨੂੰ ਪਾਕਿ 'ਚ ਮਿਲਿਆ ਸਟਾਰ ਪੁਰਸਕਾਰ

ਜਗਜੀਤ ਕੌਰ ਨੂੰ ਪਾਕਿ ‘ਚ ਮਿਲਿਆ ਸਟਾਰ ਪੁਰਸਕਾਰ

ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਨਿਵਾਸੀ ਸਵ. ਅਵਤਾਰ ਸਿੰਘ ਦੀ ਪੁੱਤਰੀ ਬੀਬੀ ਜਗਜੀਤ ਕੌਰ, ਜੋ ਕਿ ਪਾਕਿ ਦੇ ਮਾਨਤਾ ਪ੍ਰਾਪਤ ਖ਼ੁਸ਼ਹਾਲੀ ਬੈਂਕ ਵਿਚ ਡੀ. ਈ. ਓ. ਦੇ ਅਹੁਦੇ ‘ਤੇ ਨਿਯੁਕਤ ਹੋਣ ਵਾਲੀ ਪਹਿਲੀ ਸਿੱਖ ਲੜਕੀ ਹੈ, ਨੂੰ ਉਸ ਦੀਆਂ ਬਿਹਤਰ ਸੇਵਾਵਾਂ ਦੇ ਚੱਲਦਿਆਂ ‘ਸਟਾਰ ਇੰਪਲਾਈ ਆਫ਼ ਦੀ ਯੀਅਰ ਐਵਾਰਡ-2020’ ਨਾਲ ਸਨਮਾਨਿਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਬੀ ਜਗਜੀਤ ਕੌਰ ਦੀ ਨਿਯੁਕਤੀ ਦੋ ਵਰ੍ਹੇ ਪਹਿਲਾਂ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਖ਼ੁਸ਼ਹਾਲੀ ਮਾਈਕਰੋ ਫਾਈਨਾਂਸ ਬੈਂਕ ਵਿਚ ਡਾਟਾ ਐਂਟਰੀ ਅਫ਼ਸਰ ਵਜੋਂ ਹੋਈ ਸੀ। ਉਕਤ ਸਿੱਖ ਬੀਬੀ ਨੇ ਆਪਣੀ ਸਕੂਲੀ ਪੜ੍ਹਾਈ ਸ੍ਰੀ ਨਨਕਾਣਾ ਸਾਹਿਬ ਦੇ ਗੁਰੂ ਨਾਨਕ ਜੀ ਪਬਲਿਕ ਸਕੂਲ ਤੋਂ ਕੀਤੀ ਅਤੇ ਉਸ ਉਪਰੰਤ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਚੰਗੇ ਅੰਕਾਂ ਵਿਚ ਬੀ. ਕਾਮ ਦੀ ਪੜ੍ਹਾਈ ਪੂਰੀ ਕਰਕੇ ਬੈਂਕ ਦੀ ਨੌਕਰੀ ਲਈ ਲਿਖਤੀ ਟੈਸਟ ਤੇ ਇੰਟਰਵਿਊ ਦੀ ਸਾਰੀ ਕਾਰਵਾਈ ਆਪਣੀ ਮਿਹਨਤ ਨਾਲ ਪੂਰੀ ਕੀਤੀ।

RELATED ARTICLES
POPULAR POSTS