Breaking News
Home / ਕੈਨੇਡਾ / Front / ਨਿਊਯਾਰਕ ‘ਚ ਦੋ ਸਿੱਖਾਂ ‘ਤੇ ਹੋਇਆ ਹਮਲਾ, ਸਿੱਖ ਭਾਈਚਾਰੇ ‘ਚ ਮਚੀ ਹਲਚਲ

ਨਿਊਯਾਰਕ ‘ਚ ਦੋ ਸਿੱਖਾਂ ‘ਤੇ ਹੋਇਆ ਹਮਲਾ, ਸਿੱਖ ਭਾਈਚਾਰੇ ‘ਚ ਮਚੀ ਹਲਚਲ

New York: Two Sikh Men Assaulted, Robbed in Queens as Crimes Against Sikhs on the Rise

ਅਮਰੀਕਾ ਦੇ ਨਿਊਯਾਰਕ ਦੇ ਰਿਚਮੰਡ ਹਿਲਸ ‘ਚ ਦੋ ਸਿੱਖਾਂ ‘ਤੇ ਹਮਲਾ ਹੋਇਆ ਹੈ। ਭਾਰਤੀ ਕੌਂਸਲੇਟ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਦੂਤਾਵਾਸ ਦੇ ਟਵੀਟ ਮੁਤਾਬਕ, ”ਨਿਊਯਾਰਕ ਦੇ ਰਿਚਮੰਡ ਹਿਲਸ ‘ਚ ਦੋ ਸਿੱਖਾਂ ‘ਤੇ ਹਮਲਾ ਕੀਤਾ ਗਿਆ ਹੈ। ਅਸੀਂ ਇਸ ਮਾਮਲੇ ਬਾਰੇ ਸਥਾਨਕ ਪ੍ਰਸ਼ਾਸਨ ਅਤੇ ਨਿਊਯਾਰਕ ਸਿਟੀ ਪੁਲਿਸ ਵਿਭਾਗ ਨਾਲ ਗੱਲ ਕੀਤੀ ਹੈ। ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਅਸੀਂ ਭਾਈਚਾਰੇ ਦੇ ਲੋਕਾਂ ਦੇ ਸੰਪਰਕ ਵਿੱਚ ਹਾਂ। ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।”

 

ਅਮਰੀਕਾ ਦੇ ਨਿਊਯਾਰਕ ਵਿੱਚ ਫਿਰ ਦੋ ਸਿੱਖਾਂ ਉੱਤੇ ਹਮਲਾ ਹੋਇਆ ਹੈ। ਕੌਂਸਲੇਟ ਨੇ ਦੱਸਿਆ ਕਿ ਇਸ ਕੇਸ ਦਾ ਇੱਕ ਦੋਸ਼ੀ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਉਥੇ ਦੂਸਰੇ ਪਾਸੇ ਭਾਰਤ ਦੇ ਕੌਂਸਲੇਟ ਨੇ ਇਕ ਬਿਆਨ ਵਿੱਚ ਕਿਹਾ, ‘ਰਿਚਮੰਡ ਹਿਲਸ ਨਿਊਯਾਰਕ ਵਿੱਚ ਦੋ ਸਿੱਖਾਂ ਉੱਤੇ ਹਮਲਾ ਨਿੰਦਣਯੋਗ ਹੈ। ਅਸੀਂ ਇਸ ਕੇਸ ਬਾਰੇ ਸਥਾਨਕ ਅਧਿਕਾਰੀਆਂ ਤੇ ਨਿਊਯਾਰਕ ਸਿਟੀ ਪੁਲਿਸ ਨਾਲ ਸੰਪਰਕ ਕੀਤਾ ਹੈ।

ਪੁਲਸ ਨੇ ਸਿ਼ਕਾਇਤ ਦਰਜ ਕਰ ਕੇ ਇੱਕ ਵਿਅਕਤੀ ਗ੍ਰਿਫਤਾਰ ਕਰ ਲਿਆ ਹੈ। ਅਸੀਂ ਭਾਈਚਾਰੇ ਦੇ ਮੈਂਬਰਾਂ ਦੇ ਸੰਪਰਕ ਵਿੱਚ ਹਾਂ ਅਤੇ ਪੀੜਤਾਂ ਦੀ ਹਰ ਸੰਭਵ ਮਦਦ ਲਈ ਤਿਆਰ ਹਾਂ।’ ਇਸ ਦੌਰਾਨ ਨਿਊਯਾਰਕ ਸਟੇਟ ਅਸੈਂਬਲੀ ਦੀ ਮੈਂਬਰ ਜੈਨੀਫਰ ਰਾਜਕੁਮਾਰ ਨੇ ਕਿਹਾ ਕਿ ਨਿਊਯਾਰਕ ਵਿੱਚਸਿੱਖਾਂ ਦੇ ਵਿਰੁੱਧ ਨਫ਼ਰਤੀ ਅਪਰਾਧ ਬਰਦਾਸ਼ਤ ਨਹੀਂ ਹੋ ਸਕਦੇ।ਉਨ੍ਹਾ ਕਿਹਾ, ‘ਨਿਊਯਾਰਕ ਸਟੇਟ ਆਫਿਸ ਲਈ ਚੁਣੇ ਗਏ ਪਹਿਲੇ ਪੰਜਾਬੀ ਅਮਰੀਕਨ ਹੋਣ ਨਾਤੇਮੈਂ ਸਾਫਦੱਸਦੀ ਹਾਂ ਕਿ ਨਿਊਯਾਰਕ ਵਿੱਚਸਿੱਖ ਅਮਰੀਕੀ ਭਾਈਚਾਰੇ ਵਿਰੁੱਧ ਨਫ਼ਰਤੀ ਅਪਰਾਧਬਰਦਾਸ਼ਤ ਨਹੀਂ।’ ਇਸ ਦੌਰਾਨ ਅਮਰੀਕਾ ਵਿੱਚ ਚਾਰ ਸਿੱਖਾਂ ਨੇ ਦਾੜ੍ਹੀ ਰੱਖਣ ਤੋਂ ਰੋਕਣ ਉੱਤੇ ਮੈਰੀਨ ਕੋਰ ਦੇ ਖਿਲਾਫ ਅਦਾਲਤ ਵਿੱਚ ਪਹੁੰਚ ਕੀਤੀ ਹੈ।

ਇਨ੍ਹਾਂ ਵਿੱਚੋਂ ਇੱਕ ਮੈਰੀਨ ਕੋਰ ਦਾ ਕੈਪਟਨ ਸੁਖਬੀਰ ਸਿੰਘ ਤੂਰ ਹੈ, ਜਿਸ ਨੇ ਬੀਤੇ ਇੱਕ ਸਾਲ ਤੋਂ ਦਾੜ੍ਹੀ ਤੇ ਪੱਗ ਬੰਨ੍ਹਣ ਦੀ ਮੁਹਿੰਮ ਚਲਾਈ ਹੋਈ ਸੀ, ਜਿਸ ਪਿੱਛੋਂ ਮਰੀਨ ਕੋਰ ਨੇ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਦਿੱਤੀ ਸੀ। ਪਿੱਛੇ ਜਿਹੇ ਮੈਰੀਨ ਕੋਰ ਨੇ ਤੂਰ ਸਮੇਤ ਕਿਸੇ ਵੀ ਸਿੱਖ ਨੂੰ ਜੰਗ ਦੀ ਤਾਇਨਾਤੀ ਜਾਂ ਬੂਟ ਕੈਂਪ ਦੌਰਾਨ ਦਾੜ੍ਹੀ ਰੱਖਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮੈਰੀਨ ਕੋਰ ਮੁਤਾਬਕਦਾੜ੍ਹੀ ਇਸ ਕੋਰ ਦੀ ਕੰਮ ਸਮਰੱਥਾ ਪ੍ਰਭਾਵਿਤ ਕਰਦੀ ਤੇ ਜਾਨ ਖਤਰੇ ਵਿੱਚ ਪਾਉਂਦੀ ਹੈ।ਤੂਰ ਤੇ ਤਿੰਨ ਹੋਰ ਸਿੱਖਾਂ ਨੇ ਕੋਲੰਬੀਆ ਦੀ ਅਮਰੀਕੀ ਜਿ਼ਲਾ ਅਦਾਲਤ ਵਿੱਚ ਮੈਰੀਨ ਕੋਰ ਦੇ ਖਿਲਾਫ ਕੇਸ ਦਾਇਰ ਕੀਤਾ ਅਤੇ ਕਿਹਾ ਕਿ ਕੋਰ ਵੱਲੋਂ ਧਾਰਮਿਕ ਛੋਟ ਤੋਂ ਨਾਂਹ ਕਰਨਾ ਮਨਮਾਨੀ ਅਤੇ ਪੱਖਪਾਤੀ ਹੈ ਅਤੇ ਧਰਮ ਦੀ ਪਾਲਣਾਕਰਨ ਦੇ ਉਨ੍ਹਾਂ ਦੇ ਸੰਵਿਧਾਨਕ ਹੱਕ ਦੀ ਉਲੰਘਣਾ ਹੈ।

Check Also

ਈਡੀ ਨੇ ਸੁਪਰੀਮ ਕੋਰਟ ’ਚ ਹਲਫਨਾਮਾ ਦਾਇਰ ਕਰਕੇ ਕੇਜਰੀਵਾਲ ਦੀ ਗਿ੍ਰਫ਼ਤਾਰੀ ਨੂੰ ਦੱਸਿਆ ਸਹੀ

ਕਿਹਾ : ਸਬੂਤਾਂ ਤੋਂ ਪਤਾ ਚਲਦਾ ਹੈ ਕਿ ਸ਼ਰਾਬ ਘੋਟਾਲੇ ’ਚ ਕੇਜਰੀਵਾਲ ਦਾ ਵੀ ਹੈ …