25.2 C
Toronto
Friday, May 29, 2026
spot_img
HomeਕੈਨੇਡਾFrontਇੰਡੀਗੋ ਸੰਕਟ ’ਤੇ ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਦੀ ਕੀਤੀ ਖਿਚਾਈ

ਇੰਡੀਗੋ ਸੰਕਟ ’ਤੇ ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਦੀ ਕੀਤੀ ਖਿਚਾਈ


ਕਿਹਾ : ਟਿਕਟਾਂ ਦੀ ਕੀਮਤ 4 ਹਜ਼ਾਰ ਤੋਂ ਵਧ ਕੇ 30 ਹਜ਼ਾਰ ਰੁਪਏ ਕਿਸ ਤਰ੍ਹਾਂ ਹੋਈ
ਨਵੀਂ ਦਿੱਲੀ/ਬਿਊਰੋ ਨਿਊਜ਼
ਇੰਡੀਗੋ ਸੰਕਟ ’ਤੇ ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਦੀ ਖਿਚਾਈ ਕੀਤੀ ਹੈ। ਅਦਾਲਤ ਨੇ ਪੁੱਛਿਆ ਕਿ ਜਦੋਂ ਏਅਰਲਾਈਨ ਫੇਲ੍ਹ ਹੋ ਗਈ ਸੀ, ਤਾਂ ਸਰਕਾਰ ਨੇ ਕੀ ਕੀਤਾ। ਅਦਾਲਤ ਨੇ ਪੁੱਛਿਆ ਕਿ ਫਲਾਈਟਾਂ ਦੀਆਂ ਟਿਕਟਾਂ ਦੀ ਕੀਮਤ 4 ਹਜ਼ਾਰ ਤੋਂ ਵਧ ਕੇ 30 ਹਜ਼ਾਰ ਰੁਪਏ ਤੱਕ ਕਿਸ ਤਰ੍ਹਾਂ ਪਹੁੰਚ ਗਈ ਅਤੇ ਤੁਸੀਂ ਕੀ ਕੀਤਾ। ਮਾਨਯੋਗ ਮੁੱਖ ਜੱਜ ਦੇਵੇਂਦਰ ਕੁਮਾਰ ਉਪਾਧਿਆਏ ਅਤੇ ਜਸਟਿਸ ਤੁਸ਼ਾਰ ਰਾਓ ਗੇਦੇਲਾ ਦੀ ਡਿਵੀਜ਼ਨ ਬੈਂਚ ਨੇ ਇਸ ਮਾਮਲੇ ਵਿਚ ਦਾਖਲ ਹੋਈ ਪਟੀਸ਼ਨ ’ਤੇ ਸੁਣਵਾਈ ਕੀਤੀ ਹੈ। ਪਟੀਸ਼ਨ ਵਿਚ ਮੰਗ ਕੀਤੀ ਗਈ ਸੀ ਕਿ ਇੰਡੀਗੋ ਸੰਕਟ ਦੀ ਸੁਤੰਤਰ ਨਿਆਇਕ ਜਾਂਚ ਕੀਤੀ ਜਾਵੇ ਅਤੇ ਜਿਨ੍ਹਾਂ ਵਿਅਕਤੀਆਂ ਦੀ ਫਲਾਈਟ ਰੱਦ ਹੋਈ ਹੈ ਜਾਂ ਜੋ ਵਿਅਕਤੀ ਏਅਰਪੋਰਟ ’ਤੇ ਫਸੇ ਰਹੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਇਸੇ ਦੌਰਾਨ ਅਦਾਲਤ ਨੇ ਕਿਹਾ ਕਿ ਇਹ ਸਿਰਫ ਵਿਅਕਤੀਗਤ ਯਾਤਰੀਆਂ ਦਾ ਮਾਮਲਾ ਨਹੀਂ ਹੈ, ਇਸ ਨਾਲ ਆਰਥਿਕ ਨੁਕਸਾਨ ਵੀ ਹੋਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ ਇੰਡੀਗੋ ਵਿਚ ਚੱਲ ਰਹੇ ਸੰਕਟ ਦੇ ਕਾਰਨ ਹਜ਼ਾਰਾਂ ਉਡਾਣਾਂ ਰੱਦ ਹੋ ਚੁੱਕੀਆਂ ਹਨ।

RELATED ARTICLES
POPULAR POSTS