ਪਾਕਿਸਤਾਨ ’ਚ ਮਸਜਿਦ ਨੇੜੇ ਆਤਮਘਾਤੀ ਬੰਬ ਧਮਾਕਿਆ September 29, 2023 ਪਾਕਿਸਤਾਨ ’ਚ ਮਸਜਿਦ ਨੇੜੇ ਆਤਮਘਾਤੀ ਬੰਬ ਧਮਾਕਿਆ 52 ਵਿਅਕਤੀਆਂ ਦੀ ਹੋਈ ਮੌਤ, 50 ਹੋਏ ਗੰਭੀਰ ਜ਼ਖਮੀ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਬਲੂਚਿਸਤਾਨ ’ਚ ਅੱਜ ਸ਼ੁੱਕਰਵਾਰ ਨੂੰ ਇਕ ਮਸਜਿਦ ਨੇੜੇ ਆਤਮਘਾਤੀ ਬੰਬ ਧਮਾਕਾ ਹੋਇਆ। ਇਸ ਧਮਾਕੇ ਦੌਰਾਨ 52 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 50 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਦਕਿ ਮਰਨ ਵਾਲਿਆਂ ’ਚ ਇਕ ਪੁਲਿਸ ਅਫ਼ਸਰ ਵੀ ਸ਼ਾਮਲ ਹੈ। ਇਹ ਹਮਲਾ ਉਦੋਂ ਹੋਇਆ ਜਦੋਂ ਲੋਕ ਈਦ ਏ ਮਿਲਾਦ ਉਨ ਨਬੀ ਦੇ ਜਲੂਸ ਦੇ ਲਈ ਇਕੱਠੇ ਹੋ ਰਹੇ ਸਨ। ਮਸਤੁੰਗ ਸ਼ਹਿਰ ਦੇ ਅਧਿਕਾਰੀ ਨੇ ਦੱਸਿਆ ਕਿ ਧਮਾਕਾ ਡੀਐਸਪੀ ਨਵਾਜ ਗਿਸ਼ਕੋਰੀ ਦੀ ਕਾਰ ਕੋਲ ਹੋਇਆ। ਮੀਡੀਆ ਰਿਪੋਰਟਾਂ ਅਨੁਸਾਰ ਹਮਲੇ ’ਚ ਜਿਸ ਪੁਲਿਸ ਅਫਸਰ ਦੀ ਮੌਤ ਹੋਈ ਹੈ ਉਹ ਡੀਐਸਪੀ ਨਵਾਜ ਹੀ ਹੈ। ਬਲੂਚਿਸਤਾਨ ਦੇ ਕੇਅਰਟੇਕਰ ਸੂਚਨਾ ਮੰਤਰੀ ਜਨ ਅਚਕਜਈ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਅਤੇ ਜੇਕਰ ਜ਼ਰੂਰਤ ਪਈ ਤਾਂ ਉਨ੍ਹਾਂ ਨੂੰ ਕਰਾਚੀ ਵੀ ਸ਼ਿਫਟ ਕੀਤਾ ਜਾ ਸਕਦਾ ਹੈ। ਜ਼ਖਮੀਆਂ ਦੇ ਇਲਾਜ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਵੱਲੋਂ ਉਠਾਈ ਜਾਵੇਗੀ। ਬਲੂਚਿਸਤਾਨ ਦੇ ਚੀਫ਼ ਮਨਿਸਟਰ ਨੇ ਸੂਬੇ ’ਚ ਤਿੰਨ ਦਿਨਾ ਸੋਗ ਦਾ ਐਲਾਨ ਕੀਤਾ ਹੈ। ਅਚਕਜਈ ਨੇ ਕਿਹਾ ਕਿ ਸਾਡੇ ਦੁਸ਼ਮਣ ਵਿਦੇਸ਼ੀ ਤਾਕਤਾਂ ਦੀ ਮਦਦ ਨਾਲ ਬਲੂਚਿਸਤਾਨ ’ਚ ਧਾਰਮਿਕ ਥਾਵਾਂ ਨੂੰ ਨਿਸ਼ਾਨਾ ਬਣਾ ਕੇ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਇਸ ਤਰ੍ਹਾਂ ਦੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਬਲੂਚਿਸਤਾਨ ’ਚ ਸਰਕਾਰ ਦੇ ਮੰਤਰੀਆਂ ਅਤੇ ਕਈ ਦੂਜੇ ਆਗੂਆਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। 2023-09-29 Parvasi Chandigarh Share Facebook Twitter Google + Stumbleupon LinkedIn Pinterest