Breaking News
Home / ਦੁਨੀਆ / ਅਮਰੀਕਾ ‘ਚ ਪੰਜਾਬੀ ਮੂਲ ਦਾ ਸਰਕਾਰੀ ਵਕੀਲ ਪ੍ਰੀਤ ਭਰਾੜਾ ਬਰਖ਼ਾਸਤ

ਅਮਰੀਕਾ ‘ਚ ਪੰਜਾਬੀ ਮੂਲ ਦਾ ਸਰਕਾਰੀ ਵਕੀਲ ਪ੍ਰੀਤ ਭਰਾੜਾ ਬਰਖ਼ਾਸਤ

ਅਹੁਦਾ ਛੱਡਣ ਤੋਂ ਕੀਤਾ ਸੀ ਇਨਕਾਰ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਵਿਚ ਸਰਕਾਰੀ ਵਕੀਲ ਵਜੋਂ ਕਈ ਮਹੱਤਵਪੂਰਨ ਮੁਕੱਦਮੇ ਲੜ ਚੁੱਕੇ ਪੰਜਾਬੀ ਮੂਲ ਦੇ ਪ੍ਰੀਤ ਭਰਾੜਾ ਨੂੰ ਬਰਖ਼ਾਸਤ ਕਰ ਦਿਤਾ ਗਿਆ ਜਿਸ ਨੇ ਅਪਣਾ ਅਹੁਦਾ ਛੱਡਣ ਤੋਂ ਇਨਕਾਰ ਕਰ ਦਿਤਾ ਸੀ। ਅਮਰੀਕਾ ਵਿਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਪਿਛੋਂ ਉਨ੍ਹਾਂ ਸਾਰੇ ਫ਼ੈਡਰਲ ਵਕੀਲਾਂ ਨੂੰ ਹਟਾਇਆ ਜਾ ਰਿਹਾ ਹੈ ਜੋ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਨਿਯੁਕਤ ਕੀਤੇ ਗਏ। ਪ੍ਰੀਤ ਭਰਾੜਾ ਦੀ ਬਰਖ਼ਾਸਤਗੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਵਾਅਦਾ ਤੋੜਨ ਦਾ ਕਦਮ ਮੰਨਿਆ ਜਾ ਰਿਹਾ ਹੈ ਜਿਨ੍ਹਾਂ ਨੇ ਨਵੰਬਰ ਵਿਚ ਚੋਣਾਂ ਤੋਂ ਤੁਰੰਤ ਬਾਅਦ ਮੈਨਹਟਨ ਦੇ ਇਸ ਵਕੀਲ ਨੂੰ ਭਰੋਸਾ ਦਿਤਾ ਸੀ ਕਿ ਉਸ ਦੀਆਂ ਸੇਵਾਵਾਂ ਜਾਰੀ ਰੱਖੀਆਂ ਜਾਣਗੀਆਂ। ਟਰੰਪ ਦੇ ਮੁੱਖ ਰਣਨੀਤੀਕਾਰ ਸਟੀਫ਼ਨ ਬੈਨਨ ਅਤੇ ਅਟਾਰਨੀ ਜਨਰਲ ਜੈਫ਼ ਸੈਸ਼ਨਜ਼ ਚਾਹੁੰਦੇ ਸਨ ਕਿ ਸਾਰੇ ਫ਼ੈਡਰਲ ਵਕੀਲਾਂ ਦੀ ਨਿਯੁਕਤੀ ਨਵੇਂ ਸਿਰੇ ਤੋਂ ਕੀਤੀ ਜਾਵੇ ਪਰ ਭਰਾਰਾ ਇਸ ਕਦਮ ਤੋਂ ਅਣਜਾਣ ਸਨ। ਸੂਤਰਾਂ ਨੇ ਕਿਹਾ ਕਿ ਓਬਾਮਾ ਦੇ ਕਾਰਜਕਾਲ ਦੌਰਾਨ ਨਿਯੁਕਤ ਕੀਤੇ ਗਏ ਵਕੀਲਾਂ ਨੂੰ ਹਟਾਉਣ ਦੀ ਪ੍ਰਕਿਰਿਆ ਤਾਕਤ ਵਿਖਾਉਣ ਦਾ ਇਕ ਤਰੀਕਾ ਹੈ।
ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਫ਼ੈਡਰਲ ਅਟਾਰਨੀ ਪ੍ਰੀਤ ਭਰਾੜਾ ਦੀ ਵਿਦਾਇਗੀ ਨਾਲ ਭੰਬਲਭੂਸੇ ਵਾਲੀ ਸਥਿਤੀ ਪੈਦਾ ਹੋ ਗਈ ਹੈ। ਡਿਪਟੀ ਅਟਾਰਨੀ ਜਨਰਲ ਡਾਨਾ ਬੋਇੰਟਾ ਨੇ ਸ਼ੁਕਰਵਾਰ ਨੂੰ 46 ਫ਼ੈਡਰਲ ਵਕੀਲਾਂ ਦੇ ਅਸਤੀਫ਼ੇ ਮੰਗੇ ਸਨ ਅਤੇ ਇਸ ਪਿੱਛੇ ਸੱਤਾ ਦੇ ਤਬਦਾਲੇ ਨੂੰ ਮੁੱਖ ਕਾਰਨ ਦੱਸਿਆ ਗਿਆ ਸੀ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …