Breaking News
Home / ਕੈਨੇਡਾ / Front / ਲੀਡਰਸਿ਼ਪ ਡਿਬੇਟਸ ਲਈ ਕੰਜ਼ਰਵੇਟਿਵ ਪਾਰਟੀ ਨੇ ਐਲਾਨੀਆਂ ਤਰੀਕਾਂ

ਲੀਡਰਸਿ਼ਪ ਡਿਬੇਟਸ ਲਈ ਕੰਜ਼ਰਵੇਟਿਵ ਪਾਰਟੀ ਨੇ ਐਲਾਨੀਆਂ ਤਰੀਕਾਂ

ਕੰਜ਼ਰਵੇਟਿਵ ਪਾਰਟੀ ਦੇ ਲੀਡਰਸਿ਼ਪ ਉਮੀਦਵਾਰਾਂ ਦੀ ਪਹਿਲੀ ਡਿਬੇਟ 11 ਮਈ ਨੂੰ ਤੇ ਦੂਜੀ ਡਿਬੇਟ 25 ਮਈ ਨੂੰ ਹੋਵੇਗੀ। ਇਸ ਤੋਂ ਬਾਅਦ ਇੱਕ ਵਾਰੀ ਅਗਸਤ ਵਿੱਚ ਵੀ ਉਮੀਦਵਾਰਾਂ ਦਾ ਇੱਕ ਦੂਜੇ ਨਾਲ ਸਾਹਮਣਾ ਹੋ ਸਕਦਾ ਹੈ।

ਪਿਛਲੇ ਹਫਤੇ ਇਹ ਦੱਸਿਆ ਗਿਆ ਕਿ ਅੰਗਰੇਜ਼ੀ ਭਾਸ਼ਾ ਵਾਲੀ ਡਿਬੇਟ ਐਡਮੰਟਨ ਵਿੱਚ ਹੋਵੇਗੀ ਜਦਕਿ ਫਰੈਂਚ ਭਾਸ਼ਾ ਵਾਲੀ ਡਿਬੇਟ ਮਾਂਟਰੀਅਲ ਵਿੱਚ ਹੋਵੇਗੀ।ਦੋਵਾਂ ਦਾ ਸਮਾਂ ਰਾਤ ਦੇ 8:00 ਵਜੇ ਰਹੇਗਾ। ਪਾਰਟੀ ਦੀ ਲੀਡਰਸਿ਼ਪ ਇਲੈਕਸ਼ਨ ਆਰਗੇਨਾਈਜਿ਼ੰਗ ਕਮੇਟੀ (ਐਲਈਓਸੀ) ਨੇ ਆਪਣੇ ਮੈਮੋਰੰਡਮ ਵਿੱਚ ਆਖਿਆ ਕਿ ਉਨ੍ਹਾਂ ਵੱਲੋਂ ਤੀਜੀ ਡਿਬੇਟ ਅਗਸਤ ਦੇ ਸ਼ੁਰੂ ਵਿੱਚ ਕਰਵਾਉਣ ਦੇ ਅਧਿਕਾਰ ਰਾਖਵੇਂ ਰੱਖੇ ਜਾ ਰਹੇ ਹਨ।

ਹਰੇਕ ਡਿਬੇਟ ਤੋਂ ਇੱਕ ਹਫਤੇ ਪਹਿਲਾਂ ਉਮੀਦਵਾਰਾਂ ਨੂੰ ਟੌਪਿਕ ਮੁਹੱਈਆ ਕਰਵਾਏ ਜਾਣਗੇ।ਐਲਈਓਸੀ ਦੇ ਨਿਯਮਾਂ ਅਨੁਸਾਰ ਉਮੀਦਵਾਰਾਂ ਦਾ ਸਾਰੀਆਂ ਡਿਬੇਟਜ਼ ਵਿੱਚ ਹਿੱਸਾ ਲੈਣਾ ਲਾਜ਼ਮੀ ਹੈ।ਸੰਭਾਵੀ ਉਮੀਦਵਾਰਾਂ ਕੋਲ 19 ਅਪਰੈਲ ਤੱਕ ਆਪਣੀ ਦਾਅਵੇਦਾਰੀ ਐਲਾਨਣ ਦਾ ਸਮਾਂ ਹੈ। 3 ਜੂਨ ਤੱਕ ਉਮੀਦਵਾਰ ਮੈਂਬਰ ਬਣਾ ਸਕਦੇ ਹਨ ਤੇ ਪਾਰਟੀ ਵੱਲੋਂ 10 ਸਤੰਬਰ ਨੂੰ ਆਪਣਾ ਆਗੂ ਚੁਣਿਆ ਜਾਵੇਗਾ।

Check Also

ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਹੁੰਚੇ ਪੁਣਛ

  ਪੀੜਤ ਸਿੱਖ ਪਰਿਵਾਰਾਂ ਨੂੰ ਦਿੱਤੀ ਗਈ ਮਾਲੀ ਮਦਦ ਅੰਮਿ੍ਰਤਸਰ/ਬਿਊਰੋ ਨਿਊਜ਼ ਭਾਰਤ-ਪਾਕਿਸਤਾਨ ਵਿਚ ਬਣੇ ਤਣਾਅ …