Breaking News
Home / ਕੈਨੇਡਾ / ਪੰਜਾਬੀ ਸੱਭਿਆਚਾਰ ਮੰਚ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ‘ਤੇ ਵਿਚਾਰ ਚਰਚਾ

ਪੰਜਾਬੀ ਸੱਭਿਆਚਾਰ ਮੰਚ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ‘ਤੇ ਵਿਚਾਰ ਚਰਚਾ

ਬਰੈਂਪਟਨ/ਬਾਸੀ ਹਰਚੰਦ : ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਈਸਵੀ ਨੂੰ ਹੋਇਆ ਸੀ ਅਤੇ 23 ਮਾਰਚ 1931 ਨੂੰ, ਅੰਗ੍ਰੇਜ਼ ਹਕੂਮਤ ਨੇ ਉਸਨੂੰ, ਰਾਜ ਗੁਰੂ ਅਤੇ ਸੁਖਦੇਵ ਸਮੇਤ ਲਹੌਰ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਸੀ। ਕਸੂਰ ਸਿਰਫ ਇਹ ਸੀ ਕਿ ਆਪਣੇ ਵਤਨ ਭਾਰਤ ਤੋਂ ਬਰਤਾਨਵੀ ਵਿਦੇਸ਼ੀ ਹਕੂਮਤ ਦੀ ਬੇਦਖਲੀ ਚਾਹੁੰਦਾ ਸੀ। ਉਸ ਮਹਾਨ ਇਨਕਲਾਬੀ ਦੀ ਕੁਰਬਾਨੀ ਅਤੇ ਉਸ ਦੁਆਰਾ ਪੇਸ਼ ਕੀਤਾ ਗਿਆ ਫਲਸਫਾ ਸਾਡੇ ਭਵਿਖ ਦੇ ਉਜਲੇ ਦ੍ਰਿਸ਼ ਲਈ ਕੀ ਨਜ਼ਰੀਆਂ ਪੇਸ਼ ਕਰਦਾ ਹੈ।
ਇਸ ਸਾਰੇ ਕੁੱਝ ਦੇ ਸਾਡੇ ਲਈ ਕੀ ਸਰੋਕਾਰ ਹਨ, ਦੇ ਬਾਰੇ ਵਿੱਚ ਵਿਚਾਰ ਗੋਸ਼ਟੀ ਕੈਸੀ ਕੈਂਬਲ ਕਮਿਉਨਿਟੀ ਸੈਂਟਰ ਬਰੈਪਟਨ ਵਿਖੇ ਕੀਤੀ ਗਈ । ਜਿਸ ਵਿੱਚ ਲੱਗ ਪੱਗ ਇੱਕ ਸੌ ਤੋਂ ਉਪਰ ਜਨ ਸਮੂਹ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ, ਅੰਮ੍ਰਿਤ ਢਿਲੋਂ , ਡਾ; ਬਲਜਿੰਦਰ ਸਿੰਘ ਸੇਖੋਂ , ਜਗਜੀਤ ਸਿੰਘ ਜੋਗਾ, ਸੁਖਦੇਵ ਸਿੰਘ ਧਾਲੀਵਾਲ, ਹਰਿੰਦਰ ਤੱਖੜ, ਪ੍ਰੋ. ਮਾਂਗਟ ਨੇ ਕੀਤੀ। ਇਸ ਸਮੇਂ ਸੱਭ ਤੋਂ ਪਹਿਲਾਂ ਪ੍ਰਿੰਸੀਪਲ ਗਿਆਨ ਸਿੰਘ ਘਈ ਨੇ ਇਨਕਲਾਬੀ ਕਵਿਤਾ ਪੜ੍ਹੀ ਤੇ ਵਾਹਵਾ ਖੱਟੀ। ਉਪਰੰਤ ਵਿਚਾਰਵਾਨਾਂ ਨੇ ਸ਼ਹੀਦ ਭਗਤ ਸਿੰਘ ਬਾਰੇ ਆਪਣੇ ਵਿਚਾਰ ਵਿਅੱਕਤ ਕੀਤੇ। ਪ੍ਰੋ; ਨਿਰਮਲ ਸਿੰਘ ਧਾਰਨੀ ਨੇ ਸ਼ਹੀਦ ਭਗਤ ਸਿੰਘ ਦੇ ਬਾਰੇ ਵਿੱਚ ਦੱਸਿਆ ਕਿ ਪੰਜਾਬ ਦੀ ਪਿੱਠ ਭੂਮੀ ਵਿੱਚੋਂ ਉਹਨਾਂ ਦਾ ਦੇਸ ਭਗਤੀ ਦਾ ਜ਼ਜਬਾ ਪੈਦਾ ਹੋਇਆ। ਭਗਤ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਇਨਕਲਾਬੀ ਸੋਚ ਪ੍ਰਤੀ ਪ੍ਰਤੀਬਧ ਅੰਮ੍ਰਿਤ ਢਿਲੋਂ ਨੇ ਭਗਤ ਸਿੰਘ ਦੇ ਬਾਲਪਣ ਨਾਲ ਜੁੜੀਆਂ ਯਾਦਾਂ ਅਤੇ ਉਹਨਾਂ ਦਾ ਦੇਸ਼ ਭਗਤੀ ਸਬੰਧੀ ਝੁਕਾਅ ਦੱਸਿਆ ਅਤੇ ਬਾਅਦ ਵਿੱਚ ਪੂਰੀ ਤਰ੍ਹਾਂ ਦੇਸ਼ ਦੀ ਅਜਾਦੀ ਲਈ ਸਰਗਰਮ ਹੋ ਗਏ। ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਵਿਸਥਾਰ ਵਿੱਚ ਇਨਕਲਾਬੀ ਦੀ ਸੋਚ, ਸਰਗਰਮੀ ਅਤੇ ਕਾਰਪੋਰੇਟ ਸਬੰਧੀ ਉਸ ਦੀ ਸੋਚ ਦਾ ਬੜੇ ਵਿਸਥਾਰ ਵਿੱਚ ਵਰਨਣ ਕੀਤਾ। ਅੱਜ ਦੇ ਸਮੇਂ ਉਸ ਦੁਆਰਾ ਪ੍ਰਗਟਾਏ ਖਦਸ਼ੇ ਸਹੀ ਸਾਬਤ ਹੋ ਰਹੇ ਹਨ।
ਬਲਜਿੰਦਰ ਸਿੰਘ ਸੇਖੇਂ ਨੇ ਦਸਿਆ ਕਿ ਅੱਜ ਦੇ ਸਮੇਂ ਉਹਨਾਂ ਦੇ ਅਜ਼ਾਦੀ ਲਈ ਕੀਤੀ ਘਾਲਣਾ ਦੇ ਅਤੇ ਸੁਪਨਿਆਂ ਨੂੰ ਕਾਰਪੋਰੇਟ ਗਲ ਵਿੱਚ ਹਾਰ ਪਾ ਕੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦਾ ਹੈ। ਅਸਲ ਵਿੱਚ ਲੋਕਾਂ ਦੇ ਗਲ ਘੁਟੀਦੇ ਜਾ ਰਹੇ ਹਨ। ਜਗਜੀਤ ਸਿੰਘ ਜੋਗਾ ਨੇ ਇਨਕਲਾਬੀ ਦੀ ਸੋਚ ਅਤੇ ਅੱਜ ਦੇ ਹਾਲਾਤ ਬਾਰੇ ਅਤੇ ਲੋਕ ਘੋਲਾਂ ਬਾਰੇ ਵਿਸਥਾਰ ਵਿੱਚ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ। ਕਾ; ਸੁਖਦੇਵ ਸਿੰਘ ਧਾਲੀਵਾਲ, ਬਲਦੇਵ ਸਿੰਘ ਰੈਪਾ ਅਤੇ ਹਰਪਾਲ ਸਿੰਘ ਨੇ ਵੀ ਵਿਚਾਰ ਸਾਂਝੇ ਕੀਤੇ।
ਇਸ ਸਮੇਂ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੇ ਧਾਰਨੀ ਲੋਕ ਸੇਵਾ ਵਿੱਚ ਜੀਵਨ ਲਾਉਣ ਵਾਲੇ ਲੇਟ ਐਮ ਐਲ ਏ ਕਾਮਰੇਡ ਗੁਰਬਖਸ਼ ਸਿੰਘ ਧੂੜਕੋਟ ਅਤੇ ਜੀਤ ਸਿੰਘ ਚੂਹੜਚੱਕ ਨੂੰ ਉਹਨਾਂ ਦੀਆਂ ਲੋਕਾਂ ਪ੍ਰਤੀ ਸੇਵਾਵਾਂ ਨੂੰ ਯਾਦ ਕੀਤਾ ਗਿਆ।
ਨਾਮਵਰ ਸਖਸ਼ੀਅਤ ਇੰਦਰਜੀਤ ਸਿੰਘ ਬੱਲ ਨੇ ਵਿਸ਼ਸ਼ ਤੌਰ ‘ਤੇ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਵਿਚਾਰ ਸਾਂਝੇ ਕੀਤੇ। ਗੁਰਦੇਵ ਸਿੰਘ ਸੰਧੂ ਨੇ ਪਾਸ਼ ਨੂੰ ਭਗਤ ਸਿੰਘ ਦੇ ਵਿਚਾਰਾਂ ਨਾਲ ਜੋੜ ਕੇ ਗੱਲਾਂ ਕੀਤੀਆਂ। ਨੌਜਵਾਨਾਂ ਲਈ ਰੁਜ਼ਗਾਰ ਗਰੰਟੀ ਦਾ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਕੀਤਾ ਜਾਏ ਅਤੇ ਉਜਰਤ ਘਟਾਏ ਤੋਂ ਬਿਨਾਂ ਛੇ ਘੰਟੇ ਦਾ ਕੰਮ ਪ੍ਰਤੀ ਦਿਨ ਕੀਤਾ ਜਾਏ। ਇਹ ਮਤਾ ਜਗਜੀਤ ਸਿੰਘ ਜੋਗਾ ਨੇ ਪੇਸ਼ ਕੀਤਾ ਅਤੇ ਬਲਦੇਵ ਸਿੰਘ ਸਹਿਦੇਵ ਅਤੇ ਸੁਖਦੇਵ ਸਿੰਘ ਨੇ ਤਾਈਦ ਕੀਤੀ ਹਾਜਰੀਨ ਹੇ ਸਰਬਸੰਮਤੀ ਨਾਲ ਉਸ ਨੂੰ ਪਾਸ ਕਰ ਦਿਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪ੍ਰੋ ਲਾਲ ਸਿੰਘ ਬਰਾੜ, ਦੀਪਕ ਗਿਲ, ਲਾਲ ਸਿੰਘ ਚਾਹਲ, ਸੁਮੀਤ ਵਲਟਹਾ, ਮੱਲ ਸਿਂਘ ਬਾਸੀ, ਵਿਸਾਖਾ ਸਿੰਘ ਤਾਤਲਾ, ਗੁਰਨਾਮ ਸਿੰਘ ਕੈਰੋਂ, ਸਤਿਨਾਮ ਸਿੰਘ ਡੀ ਪੀ ਈ, ਬਲਵਿੰਦਰ ਸਿੰਘ ਟਹਿਣਾ ਆਦਿ ਸ਼ਾਮਲ ਹੋਏ। ਹਰਚੰਦ ਸਿੰਘ ਬਾਸੀ ਨੇ ਸਟੇਜ ਸੈਕਟਰੀ ਦੀ ਜੁੰਮੇਵਾਰੀ ਨਿਭਾਈ। ਸੱਭ ਮਹਿਮਾਨਾਂ ਲਈ ਚਾਹ ਸਨੈਕਸ ਦਾ ਪ੍ਰਬੰਧ ਕੀਤਾ ਗਿਆ ਸੀ।

 

Check Also

‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ

ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …