Breaking News
Home / ਕੈਨੇਡਾ / ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਵਲੋਂ ਚੌਥਾ ਅੰਤਰਰਾਸ਼ਟਰੀ ਐਵਾਰਡ ਸਮਾਗਮ ਮਨਾਇਆ ਗਿਆ

ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਵਲੋਂ ਚੌਥਾ ਅੰਤਰਰਾਸ਼ਟਰੀ ਐਵਾਰਡ ਸਮਾਗਮ ਮਨਾਇਆ ਗਿਆ

ਮਿਸੀਸਾਗਾ : ਰਾਮਗੜ੍ਹੀਆ ਸਿੱਖ ਫਾਊਂਡਏਸ਼ਨ ਆਫ ઠਵਲੋਂ ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆ (ਰਾਮਗੜ੍ਹੀਆ ਮਿਸ਼ਨ ਦੇ ਬਾਨੀ) ਦਾ 294ਵਾਂ ਜਨਮ ਦਿਵਸ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਵਿਰਦੀ ਕਨਵੈਨਸ਼ਨ ਸੈਂਟਰ ਡੇਅਰੀ ਰੋਡ ਮਿਸੀਸਾਗਾ ਵਿਖੇ ਸੰਗਤਾਂ ਦੀ ਭਰਵੀਂ ਹਾਜ਼ਰੀ ਵਿੱਚ ਮਨਾਇਆ ਗਿਆ। ਇਸ ਮੌਕੇ ‘ਤੇ ਕੈਨੇਡਾ ਤੋਂ ਅਤੇ ਵਿਦੇਸ਼ਾਂઠਤੋਂ ਆਏ ਵੱਖੋ-ਵੱਖਰੇ ਖੇਤਰਾਂ ਵਿੱਚ ਨਾਮਣਾ ਖੱਟ ਚੁੱਕੇ ਨਾਮਵਰ ਵਿਅਕਤੀਆਂ ਨੂੰ ਚੌਥੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਇੰਟਰਨੈਸ਼ਨਲ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ઠਭਾਰਤ ਤੋਂ ਪੰਜਾਬ ਸੂਬੇ ਵਿੱਚੋ ਆਏ ਉਦਯੋਗਿਕ ਖੇਤਰ ਵਿਚ ਮਨਜੀਤ ਸਿੰਘ ਘਟੌੜਾ, ਜਸਮੇਲ ਸਿੰਘ ਘਟੌੜਾ, ਸਾਹਿਤਕ ਖੇਤਰ ਵਿਚੋਂ ਦਿਲਬਾਗ ਸਿੰਘ ਭੰਵਰਾ ਅਤੇ ਸਮਾਜਸੇਵੀ ਸਤਨਾਮ ਸਿੰਘ ਕਲਸੀ ਨੂੰ ਆਪੋ-ਆਪਣੇ ਖੇਤਰ ਵਿਚ ਕੀਤੀਆਂ ਸੇਵਾਵਾਂ ਬਦਲੇ ਉਹਨਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ઠਕੈਨੇਡਾ ਵਿੱਚੋ ਐਡਮਿੰਟਨ ਤੋਂ ਸੁਰਜੀਤ ਸਿੰਘ ਰਾਏਪਾਲ (ਉਦਯੋਗਿਕ ਖੇਤਰ), ਦਰਸ਼ਨ ਸਿੰਘ ਕਲਸੀ (ਸਮਾਜਸੇਵੀ), ਗੁਰਚਰਨ ਸਿੰਘ ਸਿਆਂਨ (ਮੈਰਾਥਨ ਦੋੜਾਕ ਰਿਕਾਰਡ ਹੋਲਡਰ ), ਪ੍ਰਿੰਸੀਪਲ ઠਹਰਬੰਸ ਸਿੰਘ ਭੰਵਰ (ਸਿੱਖਿਆ ઠਖੇਤਰ), ਗੁਰਚਰਨ ਸਿੰਘ ਸੁਰਬਾਰ (ਪ੍ਰਬੰਧਕੀ ਖੇਤਰ ਸਰਕਾਰੀ ਸੇਵਾਵਾਂ) ਅਤੇ ਸਾਹਿਤਕ ਖੇਤਰ ਅਮਰੀਕ ਸਿੰਘ ਜਗਦਿਯੋ ਨੂੰ ਆਪੋ-ਆਪਣੇ ਖੇਤਰਾਂ ਵਿੱਚ ਦਿੱਤੀਆਂ ਵਿਸ਼ੇਸ਼ ਸੇਵਾਵਾਂ ਬਦਲੇ ਚੋਥੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਥੇ ਅੰਤਰਰਾਸ਼ਟਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਕੈਨੇਡਾ ਪਾਰਲੀਮੈਂਟ ਵਿਚ ਸ਼ਾਮਿਲ ਹੋਣ ਵਾਲੇ ਪਹਿਲੇ ਪਗੜੀਧਾਰੀ ਸਿੱਖ ਮਾਨਯੋਗ ਗੁਰਬਖਸ਼ ਸਿੰਘ ਮੱਲ੍ਹੀ  ਸਨ। ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਰਾਮੇਸ਼ਵਰ ਸੰਘਾ (ਐਮ. ਪੀ), ਸ਼੍ਰੀਮਤੀ ਸੋਨੀਆ ਸਿੱਧੂ (ਐਮ. ਪੀ) ਦੇ ਵਿਸ਼ੇਸ਼ ਅਧਿਕਾਰੀ, ਹਰਿੰਦਰ ਮੱਲ੍ਹੀ (ਐਮ ਪੀ), ਟੋਰਾਂਟੋ ਸਕੂਲ ਬੋਰਡ ਦੇ ਟਰਸਟੀ ਅਵਤਾਰ ਮਿਨਹਾਸ,  ਪੀਲ ਸਕੂਲ ਬੋਰਡ ਦੇ ਟਰੱਸਟੀ ਹਰਕੀਰਤ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ (ਕੌਂਸਲਰ) ਵਲੋਂ ਉਹਨਾਂ ਦੇ ਪਿਤਾ ਜਰਨੈਲ ਸਿੰਘ ਢਿੱਲੋਂ ઠਵਿਸ਼ੇਸ਼ ਤੌਰ ‘ਤੇ ਪਹੁੰਚੇ।ਇਸ ਸਮਾਗਮ ਵਿਚ ਸ਼ਾਮਿਲ ਹੋਏ ਸਾਰੇ ਪਤਵੰਤੇ ਮੈਂਬਰਾਂ ਅਤੇ ਸਾਰੇ ਪਰਿਵਾਰਾਂ ਨੂੰ ਫਾਊਂਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਘਟੌੜਾ ਵਲੋਂ ਨਿੱਘੀ ਜੀ ਆਇਆਂ ਕਿਹਾ ਗਿਆ। ઠ
ਇਸ ਸਮਾਰੋਹ ਦਾ ਉਦਘਾਟਨ ਮੁੱਖ ઠਮਹਿਮਾਨ ਵਲੋਂ ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆ ਦੀ ਵੱਡੇ ઠਅਕਾਰ ઠਦੀ ਤਸਵੀਰ ਤੋਂ ਪਰਦਾ ਹਟਾ ਕੇ ਕੀਤੀ ਅਤੇ ਮੁੱਖ ઠਮਹਿਮਾਨ ਨੇ ਆਪਣੇ ਭਾਸ਼ਣ ਵਿੱਚ ઠਸਾਰੀ ਰਾਮਗੜ੍ਹੀਆ ਕੌਮ ਨੂੰ ਇਸ ਵਿਸ਼ੇਸ਼ ਮੌਕੇ ‘ਤੇ ਵਧਾਈ ਦਿੱਤੀ ઠਅਤੇ ਕੌਮ ਬਾਰੇ ਭਰਪੂਰ ਅਤੇ ਭਾਵਨਾਪੁਰਣ ਚਾਨਣਾ ਪਾਇਆ। ਇਸ ਵਿਸ਼ੇਸ਼ ਮੌਕੇ ਵਿੱਚ ਰਾਜ ਗਰੇਵਾਲ  (ਐਮ ਪੀ) ਵੀ ਸ਼ਾਮਿਲ ਹੋਣ ਵਾਲੇ ਸੀ ਪਰ ਜਰੂਰੀ ਕੰਮ ਕਰਕੇ ਉਹ ਸ਼ਾਮਿਲ ਨਹੀ ਹੋ ਸਕੇ ਤੇ ਉਹਨਾਂ ਵਲੋਂ ਇਸ ਸਬੰਧੀ ਸੂਚਿਤ ਕੀਤਾ ਗਿਆ।ઠਇਸ ਮੌਕੇ ਮਨਜਿੰਦਰ ਸਿੰਘ ਊਭੀ ਅਤੇ ਭੁਪਿੰਦਰ ਸਿੰਘ ਊਭੀ ਪ੍ਰਧਾਨ ਰਾਮਗੜ੍ਹੀਆ ਐਸੋਸੀਏਸ਼ਨ ਵਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਜੀਵਨੀ ਬਾਰੇ ਅਤੇ ਰਾਮਗੜ੍ਹੀਆ ਕੌਮ ਵਲੋਂ ਪਾਏ ਜਾ ਰਹੇ ਯੋਗਦਾਨ ਬਾਰੇ ਭਰਪੂਰ ਜਾਣਕਾਰੀ ਦਿੱਤੀ। ઠਕੌਮ ਦੇ ਬਹੁਤ ਹੀ ਸਨਮਾਨਯੋਗ ਸਾਹਿਤਕ ਲੇਖਕ ਪੂਰਨ ਸਿੰਘ ਪਾਂਧੀ ਵਲੋਂ ਵੀ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਅਤੇ ਰਾਮਗੜ੍ਹੀਆ ਮਿਸਲ ਬਾਰੇ ਵੀ ਜਾਣਕਾਰੀ ਦਿੱਤੀ। ਪ੍ਰਸਿੱਧ ਗਾਇਕ ਰਾਬੀਆ ਸੱਗੂ ਵਲੋਂ ਵੀ ਰਾਮਗੜ੍ਹੀਆ ਮਿਸਲ ਸੰਬੰਧੀ ਗੀਤ ਪੇਸ਼ ਕੀਤੇ ਅਤੇ ਮਦਰਜ ਡੇ ਦੇ ਵਿਸ਼ੇਸ਼ ਮੌਕੇ ਤੇ ਮਾਂ ਸਬੰਧੀ ਗੀਤ ਗਾ ਕੇ ਵਾਹ-ਵਾਹ ਖੱਟੀ ਗਈ। ઠਸਟੇਜ ਦੀ ਕਾਰਵਾਈ ਹਰਜਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਜਗਦਿਓ ਨੇ ਬਾਖੂਬੀ ਨਿਭਾਈ ਜੋ ਕਿ ਵਧਾਈ ਦੇ ਪਾਤਰ ਹਨ। ਪ੍ਰਸਿਧ ਲੋਕ ਨਾਚ ਭੰਗੜਾ ਅਤੇ ਗਿੱਧਾ ਵੀ ਪੇਸ਼ ਕੀਤਾ ਗਿਆ, ਜਿਸ ਨੂੰ ਆਏ ਮਹਿਮਾਨਾਂ ਵਲੋਂ ਭਰਪੂਰ ਸਲਾਇਆ ਗਿਆ। ਆਏ ਸਾਰੇ ਮੈਂਬਰਾਂ ਲਈ ਸੁਆਦਲੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਜਿਸ ਦਾ ਸਾਰਿਆਂ ਨੇ ਭਰਪੂਰ ਆਨੰਦ ਮਾਣਿਆ। ઠਅੰਤ ਵਿਚ ਚੇਅਰਮੈਨ ਦਲਜੀਤ ਸਿੰਘ ਗੈਦੂ ਵਲੋਂ ਆਏ ਸਾਰੇ ਮਹਿਮਾਨਾਂ ਦਾ ਸਾਰੇ ਪਰਿਵਾਰਾਂ, ਕੈਨੇਡਾ ਤੋਂ ਅਤੇ ਭਾਰਤ ਤੋਂ ਆਈਆਂ ਨਾਮਵਰ ਹਸਤੀਆਂ ਦਾ ਧੰਨਵਾਦ ਵੀ ਕੀਤਾ ਗਿਆ। ઠ
ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਦੇ ਸਮੂਹ ਮੈਂਬਰਾਂ, ਅਹੁਦੇਦਾਰਾਂ, ਫਾਊਂਡੇਸ਼ਨ ਦੇ ਯੂਥ ਵਿੰਗ ਦੇ ਮੈਂਬਰਾ ਅਤੇ ਖਾਸ ਤੌਰ ‘ਤੇ ਵਲੰਟੀਅਰਜ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਲਗਨ ਅਤੇ ਸਖਤ ਮਿਹਨਤ ઠਸਦਕਾ ਇਹ ਪ੍ਰੋਗਰਾਮ ਸਫਲਤਾ ਪੂਰਬਕ ઠਸੰਪਨ ਹੋਇਆ ਅਤੇ ਯਾਦਗਾਰੀ ਹੋ ਨਿਬੜਿਆ। ਫਾਊਂਡੇਸ਼ਨ ਵਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਦਿੱਤੀ ਗਈ, ਅਤੇ ਸਾਰਿਆਂ ਦਾ ਸਹਿਯੋਗ ਮਿਲਣ ‘ਤੇ ਧੰਨਵਾਦ ਵੀ ਕੀਤਾ ਗਿਆ ਅਤੇ ਅੱਗੋ ਲਈ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਅਤੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ। ਇਸ ਪ੍ਰੋਗਰਾਮ ਦੀ ઠਹੋਰ ਵਧੇਰੇ ਜਾਣਕਾਰੀ ਲਈ ਦਲਜੀਤ ਸਿੰਘ ਗੈਦੂ (416-305-9878) ਅਤੇ ਭੁਪਿੰਦਰ ਸਿੰਘ ਘਟੌੜਾ (647-289-4502) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …