ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਹਫਤੇ ਮਾਊਨਟੈਨ-ਐਸ਼ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। ਕਲੱਬ ਦੇ ਕੈਸ਼ੀਅਰ ਸੁਰਜੀਤ ਸਿੰਘ ਗਿੱਲ ਵਲੋਂ ਭੇਜੀ ਸੂਚਨਾ ਅਨੁਸਾਰ ਇਸ ਪ੍ਰੋਗਰਾਮ ਵਿੱਚ ਬਹੁਤ ਸਾਰੇ ਕਲੱਬ ਮੈਂਬਰ ਸ਼ਾਮਲ ਹਾਜ਼ਰ ਹੋਏ। ਪ੍ਰੋਗਰਾਮ ਦੌਰਾਨ ਪ੍ਰੋ: ਰਾਮ ਸਿੰਘ ਅਤੇ ਸੁਰਿੰਦਰ ਸਿੰਘ ਸਿੱਧੂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫੇ ਬਾਰੇ ਵਿਸਥਾਰ ਪੂਰਬਕ ਦੱਸਿਆ ਕਿ ਉਹ ਵਹਿਮਾਂ-ਭਰਮਾਂ ਅਤੇ ਕਰਮ-ਕਾਂਡਾਂ ਦੇ ਵਿਰੁੱਧ ਸਨ ਅਤੇ ਆਪਣੇ ਸਮੇਂ ਦੇ ਮਹਾਨ ਸਮਾਜ-ਸੁਧਾਰਕ ਸਨ। ਉਹਨਾਂ ਨੇ ਮਲਕ ਭਾਗੋ ਵਰਗਿਆਂ ਨੂੰ ਦੁਰਕਾਰ ਕੇ ਭਾਈ ਲਾਲੋਆਂ ਦਾ ਸਾਥ ਦਿੱਤਾ ਅਤੇ ਜ਼ੁਲਮ ਦੇ ਖਿਲਾਫ ਡਟ ਕੇ ਆਵਾਜ਼ ਉਠਾਈ। ਬਾਬਰ ਨੂੰ ਜਾਬਰ ਕਹਿਣ ਦੀ ਹਿੰਮਤ ਗੁਰੂ ਨਾਨਕ ਦੇਵ ਜੀ ਹੀ ਕਰ ਸਕਦੇ ਸਨ। ਉਹਨਾਂ ਉਸ ਸਮੇਂ ਇਸਤਰੀਆਂ ਦੀ ਹੋ ਰਹੀ ਦੁਰਦਸ਼ਾ ਬਾਰੇ ਉਹਨਾਂ ਨੂੰ ਸਨਮਾਨਯੋਗ ਸਥਾਨ ਦੇਣ ਲਈ ‘ਸੋ ਕਿਉਂ ਮੰਦਾ ਆਖੀੲੈ, ਜਿਤ ਜੰਮੇ ਰਾਜਾਨ’ ਕਹਿ ਕੇ ਹਾਅ ਦਾ ਨਾਹਰਾ ਮਾਰਿਆ।
ਕਲੱਬ ਦੀ ਰਵਾਇਤ ਅਨੁਸਾਰ ਨਵੰਬਰ ਮਹੀਨੇ ਵਿੱਚ ਪੈਦਾ ਹੋਏ ਕਲੱਬ ਦੇ 10 ਮੈਂਬਰਾਂ ਦਾ ਜਨਮ ਦਿਨ ਵੀ ਸਾਂਝੇ ਤੌਰ ‘ਤੇ ਮਨਾਇਆ ਗਿਆ। ਉਹਨਾਂ ਨੂੰ ਚੰਗੀ ਸਿਹਤ ਅਤੇ ਭਵਿੱਖ ਦੇ ਉਜਲੇ ਸਮੇਂ ਲਈ ਸ਼ੁਭ ਇਛਾਵਾਂ ਭੇਂਟ ਕੀਤੀਆਂ ਗਈਆਂ। ਚਾਹ ਪਾਣੀ ਦੀ ਸੇਵਾ ਜੋਗਿੰਦਰ ਸਿੰਘ ਧਾਲੀਵਾਲ ਦੇ ਪਰਿਵਾਰ ਵਲੋਂ ਬੜੇ ਪਿਆਰ ਅਤੇ ਉਤਸ਼ਾਹ ਨਾਲ ਕੀਤੀ ਗਈ। ਧਰਮਪਾਲ ਸਿੰਘ ਸ਼ੇਰਗਿੱਲ ਨੇ ਸਟੇਜ ਸਕੱਤਰ ਦੀ ਸੇਵਾ ਬੜੇ ਸੁਚੱਜੇ ਢੰਗ ਨਾਲ ਨਿਭਾਈ। ਕਲੱਬ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪ੍ਰਧਾਨ ਬਖਸ਼ੀਸ਼ ਸਿੰਘ 647-772-0840 ਜਾਂ ਕੈਸ਼ੀਅਰ ਸੁਰਜੀਤ ਸਿੰਘ ਗਿੱਲ 416-648-1351 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸ਼ਬਦ ਨਾਦ ਬਿਆਸ ਮੰਚ ਨੇ ‘ਰਾਬਤਾ ਮੁਕਾਲਮਾ ਕਾਵਿ-ਮੰਚ’ ਅਤੇ ‘ਏਕਮ ਸਾਹਿਤ ਮੰਚ’ ਨਾਲ ਮਿਲ ਕੇ ਮਲਵਿੰਦਰ ਨਾਲ ਰਚਾਇਆ ਸੰਜੀਦਾ ਰੂ-ਬ-ਰੂ
ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 22 ਮਾਰਚ ਨੂੰ ‘ਸ਼ਬਦ ਨਾਦ ਬਿਆਸ ਮੰਚ’ ਵੱਲੋਂ ‘ਰਾਬਤਾ ਮੁਕਾਲਮਾ …