ਮਿਸੀਸਾਗਾ/ਬਿਊਰੋ ਨਿਊਜ਼
ਮਿਸੀਸਾਗਾ ਕੌਂਸਲ ਦੇ ਕੌਂਸਲਰਾਂ ਨੇ ਕੌਂਸਲ ਦੀ ਬੈਠਕ ‘ਚ ਹੇਜਲ ਮੈਕਲਮ ਡੇਅ ਐਕਟ ਸਬੰਧੀ ਮਤੇ ਨੂੰ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਹੈ। ਮੇਅਰ ਬੌਨੀ ਕਰੌਂਬੀ ਨੇ ਇਸ ਮਤੇ ਨੂੰ ਅੱਗੇ ਵਧਾਇਆ ਸੀ। ਮੇਅਰ ਬੌਨੀ ਕਰੌਂਬੀ ਨੇ ਕਿਹਾ ਕਿ ਮੈਂ ਆਪਣੀ ਸਹਿਯੋਗੀ ਅਤੇ ਮਿਸੀਸਾਗਾ-ਬਰੈਂਪਟਨ ਸਾਊਥ ਤੋਂ ਐਮਪੀਪੀ ਅੰਮ੍ਰਿਤ ਮਾਂਗਟ ਨੂੰ ਇਸ ਬਿਲ ਦੇ ਪਾਸ ਹੋਣ ‘ਤੇ ਵਧਾਈ ਦਿੰਦੀ ਹਾਂ ਜਿਨ੍ਹਾਂ ਨੇ ਇਸ ਬਿਲ ਨੂੰ ਓਨਟਾਰੀਓ ਅਸੈਂਬਲੀ ‘ਚ ਸਪਾਂਸਰ ਕੀਤਾ। ਹੁਣ ਤੋਂ ਹਰ ਸਾਲ 14 ਫਰਵਰੀ ਨੂੰ ਮੇਅਰ ਹੇਜਲ ਮੈਕਲਨ ਡੇਅ ਦੇ ਤੌਰ ‘ਤੇ ਮਨਾਇਆ ਜਾਵੇਗਾ ਅਤੇ ਸਾਰੇ ਓਨਟਾਰੀਓ ਨਿਵਾਸੀ ਸ਼ਹਿਰ ਦੀ ਨਿਰਮਾਤਾ ਮੈਕਲਨ ਦੇ ਨਾਲ ਖੁਸ਼ੀਆਂ ਮਨਾਉਣਗੇ।
ਮੇਅਰ ਹੇਜਲ ਮੈਕਲਨ ਦਾ ਜਨਮ ਦਿਨ ਵੀ 14 ਫਰਵਰੀ ਨੂੰ ਹੀ ਹੈ। ਐਮਪੀਪੀ ਮਾਂਗਟ ਨੇ ਬਿਲ 16 ਦੇ ਤੌਰ ‘ਤੇ ਪੇਸ਼ ਕੀਤਾ ਅਤੇ ਦਸੰਬਰ 2016 ‘ਚ ਸਾਰੇ ਦਲਾਂ ਨੇ ਇਸ ਮਤੇ ਦਾ ਸਮਰਥਨ ਕੀਤਾ। ਇਸ ਮਹੱਤਵਪੂਰਨ ਮੌਕੇ ‘ਤੇ ਮੇਅਰ ਬੌਨੀ ਕਰੌਂਬੀ ਅਤੇ ਐਮਪੀਪੀ ਮਾਂਗਟ ਵੱਲੋਂ ਇਕ ਕਮਿਊਨਿਟੀ ਰਿਸੈਪਸ਼ਨ ਦੀ ਵੀ ਮੇਜ਼ਬਾਨੀ ਕੀਤੀ ਜਾਵੇਗੀ। ਜਿਸ ‘ਚ ਸਾਬਕਾ ਮੇਅਰ ਹੇਜਲ ਮੈਕਲਨ, ਕੌਂਸਲਰ ਅਤੇ ਹੋਰ ਹਸਤੀਆਂ ਵੀ ਮੌਜੂਦ ਰਹਿਣਗੀਆਂ। ਇਸ ਦੌਰਾਨ ਮੈਕਲਨ ਨੂੰ ਬਿਲ 16 ਦੇ ਮਤੇ ਦੀ ਇਕ ਕਾਪੀ ਵੀ ਦਿੱਤੀ ਜਾਵੇਗੀ। ਕਮਿਊਨਿਟੀ ਰਿਸੈਪਸ਼ਨ 14 ਫਰਵਰੀ ਨੂੰ ਦੁਪਹਿਰ 1 ਤੋਂ 3 ਵਜੇ ਤੱਕ ਮਿਸੀਸਾਗਾ ਸਿਵਿਕ ਸੈਂਟਰਸਿਟੀ ਹਾਲ, ਦਾ ਗ੍ਰੇਟ ਹਾਲ ਮੇਨ ਫਲੋਰ, 300 ਸਿਟੀ ਸੈਂਟਰ ਡ੍ਰਾਈਵ ‘ਚ ਆਯੋਜਿਤ ਹੋਵੇਗੀ।
ਮਿਸੀਸਾਗਾ ਕੌਂਸਲ ਨੇ ਹੇਜਲ ਮੈਕਲਨ ਡੇਅ ਐਕਟ ਦਾ ਸਮਰਥਨ ਕੀਤਾ, ਪੂਰਾ ਸ਼ਹਿਰ ਮਨਾਏਗਾ ਉਤਸਵ
RELATED ARTICLES

