ਬਰੈਂਪਟਨ : ਇਕ ਕਾਰ ਅਤੇ ਇਕ ਮੋਟਰ ਸਾਈਕਲ ਦੇ ਟਕਰਾਉਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਹਾਦਸਾ ਕਵੀਨ ਸਟਰੀਟ ਈਸਟ ਅਤੇ ਬ੍ਰਾਮੇਲਿਆ ਰੋਡ, ਬਰੈਂਪਟਨ ‘ਤੇ ਹੋਇਆ ਸੀ। ਪੁਲਿਸ ਅਨੁਸਾਰ ਪੈਰਾ ਮੈਡੀਕਲ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕੀਤਾ, ਪਰ ਦੋ ਵਿਅਕਤੀਆਂ ਦੀ ਜਾਨ ਬਚਾਈ ਨਹੀਂ ਜਾ ਸਕੀ। ਬਾਈਕ ਚਲਾ ਰਹੇ ਵਿਅਕਤੀ ਨੂੰ ਬਚਾ ਲਿਆ ਗਿਆ, ਪਰ ਕਾਰ ਦਾ ਡਰਾਈਵਰ ਨਹੀਂ ਬਚਾਇਆ ਜਾ ਸਕਿਆ। ਪੁਲਿਸ ਦਾ ਕਹਿਣਾ ਹੈ ਕਿ ਕਾਰ ਡਰਾਈਵਰ ਦੀ ਮੌਤ ਦਾ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਕਾਂਸਟੇਬਲ ਬੱਲੀ ਸੈਣੀ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਥੇ ਆਈਰਿਨਾ ਯਸ਼ਨੰਕ ਨੇ ਕਿਹਾ ਕਿ ਹੋ ਸਕਦਾ ਹੈ ਕਿ ਕਾਰ ਡਰਾਈਵਰ ਦੀ ਮੈਡੀਕਲ ਸਥਿਤੀ ਠੀਕ ਨਾ ਹੋਵੇ ਅਤੇ ਇਹੀ ਕਾਰਨ ਹਾਦਸੇ ਦਾ ਵੀ ਹੋ ਸਕਦਾ ਹੈ। ਪੁਲਿਸ ਜਾਂਚ ਦੀ ਵਿਸਥਾਰਤ ਜਾਣਕਾਰੀ ਬਾਅਦ ਵਿਚ ਜਾਰੀ ਕਰੇਗੀ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਕੋਲ ਇਸ ਮਾਮਲੇ ਦੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …