ਕੰਪਨੀ ਨੇ 85 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ ਇਸ ਪਲਾਂਟ ‘ਚ
ਟੋਰਾਂਟੋ/ਬਿਊਰੋ ਨਿਊਜ਼ : ਕੋਕਾ ਕੋਲਾ ਕੈਨੇਡਾ ਆਪਣੀ ਪੀਟਰਬੋਰਗ, ਉਨਟਾਰੀਓ ਪਲਾਂਟ ਵਿਚ ਲੈਕਟੋਸ ਫਰੀ ਦੁੱਧ ਬਣਾਏਗੀ। ਕੰਪਨੀ ਨੇ 85 ਮਿਲੀਅਨ ਡਾਲਰ ਨਾਲ ਇਸ ਨਵੇਂ ਪਲਾਂਟ ਨੂੰ ਲਗਾਇਆ ਹੈ। ਇਸ ਨਿਵੇਸ਼ ਤੋਂ ਪੀਟਰਬਰੋਗ ਵਿਚ 35 ਨਵੇਂ ਰੋਜ਼ਗਾਰ ਅਤੇ 100 ਤੋਂ ਜ਼ਿਆਦਾ ਸਿੱਧੇ ਰੋਜ਼ਗਾਰ ਪੈਦਾ ਹੋਣ ਦੀ ਉਮੀਦ ਹੈ। ਪੀਟਰਬਰੋਗ ਮਿਨਟ ਮੇਡ ਪਲਾਂਟ ਦੇ ਬਾਰੇ ਵਿਚ ਕੰਪਨੀ ਦਾ ਕਹਿਣਾ ਹੈ ਕਿ ਕੰਪਨੀ ਵਿਚ ਉਤਪਾਦਨ 2020 ਦੀ ਪਹਿਲੀ ਤਿਮਾਹੀ ਤੋਂ ਸ਼ੁਰੂ ਹੋ ਜਾਵੇਗਾ। ਕੰਪਨੀ ਇੱਥੇ ਫੇਅਰ ਲਾਈਫ ਫਿਲਟਰਡ ਮਿਲਕ ਬਣਾਏਗੀ ਅਤੇ ਕੈਨੇਡਾ ਫੇਅਰ ਲਾਈਫ ਉਤਪਾਦਾਂ ਦੀ ਪਹਿਲੀ ਅੰਤਰ ਰਾਸ਼ਟਰੀ ਮਾਰਕੀਟ ਹੋਵੇਗਾ। ਪਲਾਂਟ ਨੂੰ ਦੁੱਧ ਦੀ ਸਪਲਾਈ ਓਨਟਾਰੀਓ ਦੇ ਸਥਾਨਕ ਡੇਅਰੀ ਫਾਰਮਰਜ਼ ਤੋਂ ਹੋਵੇਗੀ। ਕੋਕਾ ਕੋਲਾ ਕੈਨੇਡਾ ਦੇ ਪੂਰੇ ਕੈਨੇਡਾ ਵਿਚ ਲੱਗੇ 50 ਤੋਂ ਜ਼ਿਆਦਾ ਪਲਾਂਟਾਂ ਵਿਚ 6200 ਤੋਂ ਜ਼ਿਆਦਾ ਵਿਅਕਤੀਆਂ ਨੂੰ ਰੁਜ਼ਗਾਰ ਮਿਲਿਆ ਹੈ ਅਤੇ ਛੇ ਵੱਡੀਆਂ ਉਤਪਾਦਨ ਯੂਨਿਟਾਂ ਵੀ ਕੰਮ ਕਰ ਰਹੀਆਂ ਹਨ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …