ਟੋਰਾਂਟੋ/ਬਿਊਰੋ ਨਿਊਜ਼ : 12ਵਾਂ ਸਲਾਨਾ ਦੇਸੀ ਫੈਸਟ ਇਕ ਵਾਰ ਫਿਰ ਤੋਂ ਆਯੋਜਿਤ ਕੀਤਾ ਗਿਆ । ਮਨੋਰੰਜਨ ਦੇ ਇਸ ਭੰਡਾਰ ਵਿਚ 25 ਤੋਂ ਜ਼ਿਆਦਾ ਕਲਾਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ। ਇਹ ਆਯੋਜਨ ਟੋਰਾਂਟੋ ਵਿਚ ਯੋਂਗੇ ਐਂਡ ਡੰਡਾਸ ਸਕੁਏਅਰ ‘ਤੇ ਹੋਇਆ। ਇਸ ਸਾਲ ਇਸ ਫੈਸਟੀਵਲ ਵਿਚ ਕੈਨੇਡੀਅਨ ਅਤੇ ਅੰਤਰਰਾਸ਼ਟਰੀ ਕਲਾਕਾਰ ਸ਼ਾਮਲ ਹੋਏ, ਜਿਨ੍ਹਾਂ ਵਿਚ ਕੈਲਗਰੀ ਵਿਚ ਜਨਮੇ ਪੰਜਾਬੀ ਗਾਇਕੀ, ਦ ਪ੍ਰਾਪੇਚੀ, ਹਿਪ ਹਾਪ ਸਟਾਰਸ, ਡਿਵਾਈਨ, ਦ ਮੈਡ ਬੈਂਡ, ਅਮਰ ਸੰਧੂ, ਪ੍ਰਾਣਾ, ਡੱਲਾਸ ਅਤੇ ਬੀਸੀ ਤੋਂ ਅੰਜਲੀ ਅਤੇ ਜੀਪੀਸੀ ਸ਼ਾਮਲ ਹੈ। ਉਥੇ ਯੂਕੇ ਤੋਂ ਇੰਟਰਨੈਸ਼ਨਲ ਆਰਟਿਸਟ ਮੰਜਮੁਸਿਕ ਦੀ ਪੇਸ਼ਕਾਰੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਫੈਸਟੀਵਲ ਦੇ ਫਾਊਂਡਰ ਅਤੇ ਸੀਈਓ ਸਤੀਸ਼ ਬਾਲਾ ਨੇ ਦੱਸਿਆ ਕਿ ਅਸੀਂ 12ਵੇਂ ਸਾਲ ਵਿਚ ਇਸ ਆਯੋਜਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ ਅਤੇ ਇਹ ਇਕ ਸ਼ਾਨਦਾਰ ਆਯੋਜਨ ਰਿਹਾ। ਕਲਾਕਾਰਾਂ ਨੇ ਆਪਣਾ ਗੀਤ ਸੰਗੀਤ ਪ੍ਰਸਤੁਤ ਕੀਤਾ। ਟੀਡੀ ਟੇਲਸ ਅਤੇ ਮੀਡੀਆ ਦੇ ਸਾਥੀਆਂ ਨੇ ਵੀ ਇਸ ਆਯੋਜਨ ਨੂੰ ਸਫਲ ਬਣਾਉਣ ਵਿਚ ਆਪਣਾ ਯੋਗਦਾਨ ਦਿੱਤਾ।
Check Also
ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …