ਬਰੈਂਪਟਨ/ਬਿਊਰੋ ਨਿਊਜ਼ : ਸਾਊਥ ਏਸ਼ੀਅਨ ਸੀਨੀਅਰ ਕਲੱਬ ਮਾਲਟਨ ਨੇ ਆਪਣੇ ਤਿੰਨ ਸੀਨੀਅਰ ਸਾਥੀਆਂ ਗੁਰਮੇਲ ਸਿੰਘ ਬਾਠ, ਅਨੂਪ ਸਿੰਘ ਅਤੇ ਦਲੀਪ ਸਿੰਘ ਦੇ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਏ। ਚਾਹ ਪਾਣੀ ਤੋਂ ਬਾਅਦ ਸਭਿਆਚਾਰਕ ਪ੍ਰੋਗਰਾਮ ਵਿਚ ਅਨੂਪ ਸਿੰਘ ਨੇ ਗਜ਼ਲ, ਰਾਮ ਸਰਨ ਢੀਂਗਰਾ ਨੇ ਕਵਿਤਾ, ਸਰਦੂਲ ਸਿੰਘ ਨੇ ਲਤੀਫੇ, ਦਰਸ਼ਨ ਸਿੰਘ ਨੇ ਕਵਿਤਾ, ਜੋਗਿੰਦਰ ਸਿੰਘ ਅਣਖੀਲਾ ਨੇ ਕਵਿਤਾ ਤੇ ਅਖੀਰ ਵਿਚ ਸੁਖਮਿੰਦਰ ਰਾਮਪੁਰੀ ਦੇ ਗੀਤ ਨਾਲ ਸਭਾ ਸੰਪੰਨ ਹੋਈ। ਚਾਹ ਤੇ ਖਾਣ ਪੀਣ ਦਾ ਪ੍ਰਬੰਧ ਡਾ. ਗਿੱਲ, ਦਰਸ਼ਨ ਸਿੰਘ ਤੇ ਸੁਖਦੇਵ ਸਿੰਘ ਬੇਦੀ ਨੇ ਕੀਤਾ। ਸਟੇਜ ਸਕੱਤਰ ਦੇ ਫਰਜ਼ ਜੋਗਿੰਦਰ ਸਿੰਘ ਅਣਖੀਲਾ ਨੇ ਬਾਖੂਬੀ ਨਿਭਾਏ।
ਸਾਊਥ ਏਸ਼ੀਅਨ ਸੀਨੀਅਰ ਕਲੱਬ ਮਾਲਟਨ ਨੇ ਆਪਣੇ ਤਿੰਨ ਸੀਨੀਅਰ ਸਾਥੀਆਂ ਦੇ ਜਨਮ ਦਿਨ ਮਨਾਏ
RELATED ARTICLES

