12.5 C
Toronto
Monday, May 25, 2026
spot_img
Homeਕੈਨੇਡਾਸਾਊਥ ਏਸ਼ੀਅਨ ਸੀਨੀਅਰ ਰੈਕਸਡੇਲ ਦੇ ਚੌਧਰੀ ਸ਼ਿੰਗਾਰਾ ਸਿੰਘ ਫਿਰ ਪ੍ਰਧਾਨ ਬਣੇ

ਸਾਊਥ ਏਸ਼ੀਅਨ ਸੀਨੀਅਰ ਰੈਕਸਡੇਲ ਦੇ ਚੌਧਰੀ ਸ਼ਿੰਗਾਰਾ ਸਿੰਘ ਫਿਰ ਪ੍ਰਧਾਨ ਬਣੇ

ਬਰੈਂਪਟਨ : ਸਾਊਥ ਏਸ਼ੀਅਨ ਸੀਨੀਅਰ ਰੈਕਸਡੇਲ ਦੀ ਸਾਲਾਨਾ ਜਨਰਲ ਮੀਟਿੰਗ ਨੌਰਥ ਕਿਪਲਿੰਗ ਕਮਿਊਨਿਟੀ ਸੈਂਟਰ ਦੇ ਸੀਨੀਅਰ ਰੂਮ ਵਿਚ ਪਿਛਲੇ ਸ਼ਨਿਚਰਵਾਰ ਹੋਈ। ਅਵਤਾਰ ਸਿੰਘ ਮਿਨਹਾਸ ਅਤੇ ਪੰਕਜ ਜੀ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਚੌਧਰੀ ਸ਼ਿੰਗਾਰਾ ਸਿੰਘ ਨੇ ਸਾਰਿਆਂ ਦਾ ਸਵਾਗਤ ਕੀਤਾ। ਰਜਿੰਦਰ ਸਹਿਗਲ ਨੇ ਪਿਛਲੇ ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ ਅਤੇ ਸਾਰਿਆਂ ਨੇ ਉਸ ਨੂੰ ਪ੍ਰਵਾਨ ਕੀਤਾ। ਪਿਛਲੇ ਸਾਲ ਜਿਹਨਾਂ ਸੀਨੀਅਰਜ਼ ਨੇ ਵਧੀਆ ਕੰਮ ਕੀਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸਰਬ ਸੰਮਤੀ ਨਾਲ ਸਾਰੀ ਚੋਣ ਪ੍ਰਕਿਰਿਆ ਹੋਈ। ਚੌਧਰੀ ਸਿੰਗਾਰਾ ਸਿੰਘ ਪ੍ਰਧਾਨ ਅਤੇ ਬਾਕੀ ਸਭ ਦੀ ਲਿਸਟ ਹੇਠ ਲਿਖੀ ਹੈ। ਕਾਰਜਕਾਰਨੀ ਕਮੇਟੀ : ਸ਼ਿੰਗਾਰਾ ਸਿੰਘ ਚੌਧਰੀ ਪ੍ਰਧਾਨ, ਈਸ਼ਰ ਸਿੰਘ ਗੁੰਬਰ ਵਾਈਸ ਪ੍ਰਧਾਨ, ਬਲਬੀਰ ਸਿੰਘ ਭੋਗਲ ਜਨਰਲ ਸਕੱਤਰ, ਭੁਪਿੰਦਰ ਸਿੰਘ ਸੰਧੂ ਜਾਇੰਟ ਸਕੱਤਰ, ਗੁਰਮੇਲ ਸਿੰਘ ਕੈਸ਼ੀਅਰ। ਬੋਰਡ ਆਫ ਡਾਇਰੈਕਟਰ : ਨਾਜ਼ਰ ਸਿੰਘ ਬੈਨੀਪਾਲ ਚੇਅਰਮੈਨ, ਵਿਜੇ ਧਮੀਜਾ ਡਾਇਰੈਕਟਰ, ਭੁਪਿੰਦਰ ਸਿੰਘ ਢਿੱਲੋਂ ਡਾਇਰੈਕਟਰ, ਗੁਰਮੀਤ ਸਿੰਘ ਡਾਇਰੈਕਟਰ, ਗੁਰਬਖਸ਼ ਸਿੰਘ ਗਿੱਲ ਡਾਇਰੈਕਟਰ, ਅਵਤਾਰ ਸਿੰਘ ਡਾਇਰੈਕਟਰ। ਬੋਰਡ ਆਫ ਟਰੱਸਟੀਜ਼ : ਤਰਲੋਕ ਸਿੰਘ ਤਲਵਾੜ, ਗੁਰਪ੍ਰੀਤ ਸਿੰਘ ਤੂਰ, ਰਾਮ ਨਾਥ ਮੁਖੀਜਾ, ਗੁਰਦਿਆਲ ਸਿੰਘ, ਅਵਤਾਰ ਸਿੰਘ ਧੁੱਗਾ।

RELATED ARTICLES
POPULAR POSTS