-11.5 C
Toronto
Friday, January 30, 2026
spot_img
Homeਕੈਨੇਡਾਸਕਾਈਡੋਮ ਆਟੋ ਵੱਲੋਂ ਕਰਵਾਇਆ ਵਿਸਾਖੀ ਮੇਲਾ

ਸਕਾਈਡੋਮ ਆਟੋ ਵੱਲੋਂ ਕਰਵਾਇਆ ਵਿਸਾਖੀ ਮੇਲਾ

ਟੋਰਾਂਟੋ/ਸਤਪਾਲ ਸਿੰਘ ਜੌਹਲ, ਹਰਜੀਤ ਸਿੰਘ ਬਾਜਵਾ : ਸਕਾਈਡੋਮ ਗਰੁੱਪ ਆਫ ਕੰਪਨੀਜ਼ ਦੇ ਦਲਜੀਤ ਸਿੰਘ ਗੈਦੂ, ਕੁਲਵੰਤ ਕੌਰ ਗੈਦੂ, ਸਤਨਾਮ ਸਿੰਘ ਗੈਦੂ, ਇੰਦਰਜੀਤ ਸਿੰਘ ਗੈਦੂ, ਇੰਦਰਪਾਲ ਸਿੰਘ ਗੈਦੂ ਅਤੇ ਸਤਬੀਰ ਸਿੰਘ ਗੈਦੂ ਵੱਲੋਂ ਬੀਤੇ ਦਿਨੀ ਸਲਾਨਾ ਵਿਸਾਖੀ ਮੇਲਾ ਬਰੈਂਪਟਨ ਵਿਖੇ ਕਰਵਾਇਆ ਗਿਆ। ਹਰ ਇੱਕ ਲਈ ਮੁਫਤ ਵਿੱਚ ਰੱਖੇ ਇਸ ਮੇਲੇ ਵਿੱਚ ਜਿੱਥੇ ਕਈ ਪੰਜਾਬੀ ਗਾਇਕਾਂ ਨੇ ਆਪੋ-ਆਪਣੇ ਗੀਤਾਂ ਨਾਲ ਹਾਜ਼ਰੀ ਲੁਆਈ, ਉੱਥੇ ਹੀ ਹਾਜ਼ਰੀਨ ਲਈ ਸਾਰਾ ਦਿਨ ਚਾਹ-ਪਾਣੀ ਵੀ ਨਿਰੰਤਰ ਚੱਲਿਆ ਅਤੇ ਗਰਮਾ-ਗਰਮ ਤਾਜ਼ਾ ਜਲੇਬੀਆਂ ਦਾ ਵੀ ਲੋਕਾਂ ਵੱਲੋਂ ਆਨੰਦ ਮਾਣਿਆ ਗਿਆ। ਆਏ ਹੋਏ ਸਾਰੇ ਵਿਅਕਤੀਆਂ ਲਈ ਸੋਨੇ ‘ਤੇ ਸੁਹਾਗੇ ਵਾਲੀ ਗੱਲ ਇਹ ਸੀ ਕਿ ਇਸ ਮੌਕੇ ਲੱਕੀ ਡਰਾਅ ਰਾਹੀਂ ਦਿਲ-ਖਿੱਚਵੇਂ ਇਨਾਮ ਵੀ ਕੱਢੇ ਗਏ। ਜਿਹਨਾਂ ਵਿੱਚ 65 ਇੰਚ ਦੇ ਟੈਲੀਵਿਜ਼ਨ ਤੋਂ ਇਲਾਵਾ ਹੋਰ ਵੀ ਮਹਿੰਗੇ ਇਨਾਮ ਲੋਕਾਂ ਵੱਲੋਂ ਜਿੱਤੇ ਗਏ। ਇਸ ਮੌਕੇ ਜਿੱਥੇ ਪੰਜਾਬੀ ਲੋਕ ਗਾਇਕਾ ਰੁਪਿੰਦਰ ਰਿੰਪੀ, ਗਾਇਕ ਹੀਰਾ ਧਾਲੀਵਾਲ, ਰਣਜੀਤ ਲਾਲ ਅਤੇ ਬਲਜੀਤ ਬੱਲ ਆਦਿ ਨੇ ਆਪੋ-ਆਪਣੇ ਫਨ ਦਾ ਮੁਜ਼ਾਹਰਾ ਕੀਤਾ, ਉੱਥੇ ਹੀ ਸਟੇਜ ਦੀ ਕਾਰਵਾਈ ਰਾਜਬੀਰ ਬੋਪਾਰਾਏ ਨੇ ਬਾਖੂਬੀ ਨਿਭਾਈ। ਮੇਲੇ ਦੌਰਾਨ ਵਿਸ਼ੇਸ਼ ਤੌਰ ‘ਤੇ਼ ਪਹੁੰਚੇ ਕੁਝ ਕੇਂਦਰੀ ਅਤੇ ਸੂਬਾਈ ਆਗੂਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਹਰਕੀਰਤ ਸਿੰਘ ਆਦਿ ਨੇ ਜਿੱਥੇ ਇਸ ਮੌਕੇ ਪ੍ਰਬੰਧਕਾਂ ਨੂੰ ਵਧਾਈਆਂ ਦਿੱਤੀਆਂ, ਉੱਥੇ ਹੀ ਉੱਘੇ ਸਿੱਖ ਵਿਦਵਾਨ ਪੂਰਨ ਸਿੰਘ ਪਾਂਧੀ ਅਤੇ ਹੋਰ ਸ਼ਖਸ਼ੀਅਤਾਂ ਦਾ ਵਿਸ਼ੇਸ਼ ਤੌਰ ‘ਤੇ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਅਮਰੀਕ ਸਿੰਘ ਆਹਲੂਵਾਲੀਆ, ਚਰਨਜੀਤ ਸਿੰਘ ਦਿਓਲ, ਦਲਜੀਤ ਸਿੰਘ ਰਿਹਾਨ, ਮਕਸੂਦ ਚੌਧਰੀ, ਅੰਕਲ ਜੈਕਾਰ ਲਾਲ ਦੁੱਗਲ, ਦਲਬੀਰ ਸਿੰਘ ਕਥੂਰੀਆ, ਹਰਦਿਆਲ ਸਿੰਘ ਝੀਤਾ, ਗੁਰਚਰਨ ਸਿੰਘ ਦੁੱਬਈ, ਜਰਨੈਲ ਸਿੰਘ ਮਠਾੜੂ, ਦਿਲਬਾਗ ਸਿੰਘ ਦੇਵਗਨ, ਜੱਸੀ ਸਰਾਏ, ਹਰਪ੍ਰੀਤ ਸਿੰਘ ਹੰਸਰਾ, ਦੀਪ ਕੁਲਦੀਪ, ਡਾ. ਕੁਲਦੀਪ ਕੌਰ ਝੁੰਨ, ਜੈਰੀ ਝੁੰਨ ਤੋਂ ਇਲਾਵਾ ਕਈ ਸੀਨੀਅਰਜ਼, ਖੇਡ ਕਲੱਬਾਂ, ਸੱਭਿਆਚਾਰਕ ਅਤੇ ਸਾਹਿਤਕ ਕਲੱਬਾਂ ਦੇ ਨੁਮਾਇੰਦਿਆਂ ਸਮੇਤ ਕਾਫੀ ਗਿਣਤੀ ਵਿੱਚ ਲੋਕ ਮੌਜੂਦ ਸਨ। ਇਸ ਮੌਕੇ ਬੱਚਿਆਂ ਦੀਆਂ ਖੇਡਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ।

 

RELATED ARTICLES
POPULAR POSTS