ਕਿਹਾ : ਪਿਛਲੇ ਸਾਲ ਸਰਕਾਰ ਨੇ ਕੈਨੇਡਾ ਵਾਸੀਆਂ ਲਈ 47 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਕੀਤੀਆਂ
ਬਰੈਂਪਟਨ/ਬਿਊਰੋ ਨਿਊਜ਼ : ”ਫ਼ੈੱਡਰਲ ਲਿਬਰਲ ਸਰਕਾਰ ਨੇ ਕੈਨੇਡਾ ਦੇ ਅਰਥਚਾਰੇ ਨੂੂੰ ਮਜ਼ਬੂਤ ਕਰਨ ਅਤੇ ਇੱਥੋਂ ਦੀ ਮਿਡਲ ਕਲਾਸ ਨੂੰ ਅੱਗੇ ਵਧਾਉਣ ਲਈ ਸਖ਼ਤ ਮਿਹਨਤ ਕੀਤੀ ਹੈ ਅਤੇ ਸਰਕਾਰ ਦੀ ਇਹ ਸਕੀਮ ਪੂਰੀ ਕਾਮਯਾਬੀ ਨਾਲ ਚੱਲ ਰਹੀ ਹੈ। 2015 ਵਿਚ ਜਦੋਂ ਦੀ ਇਹ ਸਰਕਾਰ ਬਣੀ ਹੈ, ਕੈਨੇਡਾ ਵਿਚ ਇਕ ਮਿਲੀਅਨ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ ਅਤੇ ਇੱਥੇ ਬੇਰੁਜ਼ਗਾਰੀ ਦੀ ਦਰ ਪਿਛਲੇ 40 ਸਾਲਾਂ ਵਿਚ ਘੱਟ ਤੋਂ ਘੱਟ ਵੇਖਣ ਨੂੰ ਮਿਲੀ ਹੈ। ਸਾਨੂੰ ਸਕਿੱਲਡ ਅਤੇ ਮੁਕਾਬਲੇ ਦੀ ਭਾਵਨਾ ਨਾਲ ਕੰਮ ਕਰਨ ਵਾਲੀ ਨੌਜਵਾਨ ਵਰਕਫ਼ੋਰਸ ਦੀ ਲੋੜ ਹੈ ਤਾਂ ਜੋ ਕੰਮ ਵਿਚ ਆਈ ਤੇਜ਼ੀ ਦਾ ਇਹ ਦੌਰ ਇਵੇਂ ਹੀ ਬਣਿਆ ਰਹੇ। ਏਸੇ ਲਈ ਅਸੀਂ ਨੌਜਵਾਨ ਕੈਨੇਡੀਅਨਾਂ ਨੂੰ ਅਜੋਕੀਆਂ ਅਤੇ ਭਵਿੱਖ ਵਿਚ ਪੈਦਾ ਹੋਣ ਵਾਲੀਆਂ ਨੌਕਰੀਆਂ ਲਈ ਪੂੰਜੀ ਨਿਵੇਸ਼ ਕਰ ਰਹੇ ਹਾਂ।” ਇਹ ਸ਼ਬਦ ਹਨ, ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਦੇ।
ਸੋਨੀਆ ਸਿੱਧੂ ਦਾ ਕਹਿਣਾ ਹੈ ਕਿ ਪਿਛਲੇ ਸਾਲ ਨੌਜਵਾਨ ਕੈਨੇਡਾ-ਵਾਸੀਆਂ ਲਈ 47,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਸਾਲ 2018 ਦੌਰਾਨ ਦੇਸ਼ ਵਿਚ ਬੇਰੁਜ਼ਗਾਰੀ ਦੀ ਦਰ ਪਿਛਲੇ 40 ਸਾਲਾਂ ਦੇ ਲੰਮੇਂ ਅਰਸੇ ਨਾਲੋਂ ਘੱਟ ਰਹੀ ਹੈ। ਸਾਡੇ ਦੇਸ਼ ਦੀ ਖੁਸ਼ਹਾਲੀ ਇਨ੍ਹਾਂ ਨੌਕਰੀਆਂ ‘ਤੇ ਆਉਣ ਲਈ ਨੌਜਵਾਨ ਕੈਨੇਡੀਅਨਾਂ ਦੀ ਪੜ੍ਹਾਈ ਅਤੇ ਕੰਮ ਦਾ ਤਜਰਬਾ ਹਾਸਲ ਕਰਨ ਵਿਚ ਹੈ। ਸੋਨੀਆ ਸਿੱਧੂ ਨੇ ਹੋਰ ਕਿਹਾ, ”ਇਸ ਕੰਮ ਨੂੰ ਜਾਰੀ ਰੱਖਣ ਲਈ ਸਰਕਾਰ ਨੇ ਹਾਲ ਵਿਚ ਹੀ ‘ਯੂਥ ਐਂਪਲਾਇਮੈਂਟ ਐਂਡ ਸਕਿੱਲ ਸਟਰੈਟਿਜੀ’ (ਯੈੱਸ) ਦੀ ਸ਼ੁਰੂਆਤ ਕੀਤੀ ਹੈ ਜਿਸ ਨਾਲ ਅਜੋਕੀ ਨੌਜਵਾਨ ਮਿਡਲ ਕਲਾਸ ਅਤੇ ਉਸ ਦੀ ਅਗਲੀ ਪੀੜ੍ਹੀ ਦੀ ਸਹਾਇਤਾ ਹੋਵੇਗੀ। ਸਾਡੇ ਨੌਜਵਾਨ ਟੇਲੈਂਟ ਨਾਲ ਭਰਪੂਰ ਹਨ, ਉਹ ਜੀਵਨ ਵਿਚ ਅੱਗੇ ਵੱਧਣ ਦੀ ਭਾਵਨਾ ਰੱਖਦੇ ਹਨ ਅਤੇ ਪੂਰੇ ਮਿਹਨਤੀ ਹਨ, ਪ੍ਰੰਤੂ ਸਕੂਲੀ ਸਿੱਖਿਆ ਤੋਂ ਬਾਅਦ ਵਰਕਫ਼ੋਰਸ ਵਿਚ ਸ਼ਾਮਲ ਹੋਣਾ ਕਈ ਵਾਰ ਬਹੁਤ ਸਾਰਿਆਂ ਲਈ ਇਕ ਵੱਡੀ ਚੁਣੌਤੀ ਬਣ ਜਾਂਦਾ ਹੈ, ਖ਼ਾਸ ਤੌਰ ‘ਤੇ ਉਨ੍ਹਾਂ ਲਈ ਜੋ ਹੋਰ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੁੰਦੇ ਹਨ।” ‘ਯੂਥ ਐਂਪਲਾਇਮੈਂਟ ਐਂਡ ਸਕਿੱਲ ਸਟਰੈਟਿਜੀ’ ਨੌਜਵਾਨਾਂ ਨੂੰ ਅੱਗੇ ਵਧਣ ਅਤੇ ਇਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਵਧੇਰੇ ਲਚਕੀਲੀਆਂ ਸੇਵਾਵਾਂ ਅਤੇ ਸਹਾਇਤਾ ਪ੍ਰਦਾਨ ਕਰੇਗੀ ਤਾਂ ਕਿ ਉਨ੍ਹਾਂ ਵਿੱਚੋਂ ਕੋਈ ਵੀ ਇਸ ਦੌੜ ਵਿਚ ਪਿੱਛੇ ਨਾ ਰਹੇ ਜਾਏ। ਅਸੀਂ ਨੌਜਵਾਨਾਂ ਵਿਚ ਪੂੰਜੀ-ਨਿਵੇਸ਼ ਨੂੰ ਭਲੀ-ਭਾਂਤ ਸਮਝਦੇ ਹਾਂ ਪ੍ਰੰਤੂ ਕੰਸਰਵੇਟਿਵ ਸਰਕਾਰਾਂ ਨੇ ਪਿਛਲੇ ਸਮੇਂ ਵਿਚ ਇਹ ਕਈ ਵਾਰ ਦਰਸਾਇਆ ਹੈ ਕਿ ਉਹ ਨੌਜਵਾਨ ਵਰਗ ਦੇ ਅੱਗੇ ਵਧਣ ਵਿਚ ਕੋਈ ਦਿਲਚਸਪੀ ਨਹੀਂ ਰੱਖਦੇ। ਓਨਟਾਰੀਓ ਵਿਚ ਹੁਣ ਡੱਗ ਫ਼ੋਰਡ ਦੀ ਸਰਕਾਰ ਨੇ ਆਪਣਾ ਰੰਗ ਪੂਰੀ ਤਰ੍ਹਾਂ ਵਿਖਾ ਦਿੱਤਾ ਹੈ। ਭਾਵੇਂ ਉਹ ‘ਓਸੈਪ’ ਪ੍ਰੋਗਰਾਮ ਵਿਚ ਕੀਤੀਆਂ ਗਈਆਂ ਬੇਲੋੜੀਆਂ ਤਬਦੀਲੀਆਂ ਹੋਣ ਤੇ ਚਾਹੇ ਪੋਸਟ-ਸੈਕੰਡਰੀ ਸਿੱਖਿਆ ਵਿਚ ਕੀਤੀਆਂ ਜਾ ਰਹੀਆਂ ਕੱਟਾਂ ਹੋਣ ਜਾਂ ਘੱਟ ਆਮਦਨ ਵਾਲੇ ਵਿਦਿਆਰਥੀਆਂ ਦੀ ਵਿੱਤੀ ਸਹਾਇਤਾ ਘਟਾਉਣ ਦੀ ਗੱਲ ਹੋਵੇ ਜਿਸ ਦੀ ਉਨ੍ਹਾਂ ਨੂੰ ਬਹੁਤ ਜ਼ਰੂਰਤ ਹੈ। ਸੋਨੀਆ ਸਿੱਧੂ ਨੇ ਕਿਹਾ ਕਿ ਆਪਣੇ ਜੀਵਨ ਵਿਚ ਪਹਿਲੀ ਨੌਕਰੀ ਪ੍ਰਾਪਤ ਕਰਨ ਤੋਂ ਲੈ ਕੇ ਦੂਸਰੀ ਨੌਕਰੀ ਨੂੰ ਕਾਇਮ ਰੱਖਣ ਤੱਕ ਅਸੀਂ ਕੈਨੇਡਾ-ਵਾਸੀਆਂ ਦੇ ਕਰੀਅਰ ਦੇ ਹਰ ਪੜਾਅ ‘ਤੇ ਉਨ੍ਹਾਂ ਦੀ ਸਹਾਇਤਾ ਕਰਨ ਲਈ ਵਚਨਬੱਧ ਹਾਂ। ਜਦੋਂ ਹਰੇਕ ਨੂੰ ਸਫ਼ਲ ਹੋਣ ਲਈ ਵਧੀਆ ਮੌਕੇ ਮਿਲਣਗੇ, ਉਦੋਂ ਹੀ ਸਾਨੂੰ ਸਾਰਿਆਂ ਨੂੰ ਲਾਭ ਹੋਵੇਗਾ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …