Breaking News
Home / ਕੈਨੇਡਾ / ਕੈਨੇਡਾ ਸਰਕਾਰ ਵਲੋਂ ਛੋਟੇ ਕਾਰੋਬਾਰਾਂ ਦੀ ਮੱਦਦ ਲਈ ਟੈਕਸ ਘਟਾਉਣ ਦਾ ਫੈਸਲਾ : ਸੋਨੀਆ ਸਿੱਧੂ

ਕੈਨੇਡਾ ਸਰਕਾਰ ਵਲੋਂ ਛੋਟੇ ਕਾਰੋਬਾਰਾਂ ਦੀ ਮੱਦਦ ਲਈ ਟੈਕਸ ਘਟਾਉਣ ਦਾ ਫੈਸਲਾ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼
ਫ਼ੈੱਡਰਲ ਸਰਕਾਰ ਦੀ ਪੱਤਝੜ ਰੁੱਤ ਦੀ ਸਟੇਟਮੈਂਟ ਵਿਚ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਦੇ ਵਿਸਥਾਰ, ਉਨ੍ਹਾਂ ਵੱਲੋਂ ਨਵੀਆਂ ਮੰਡੀਆਂ ਲੱਭਣ ਅਤੇ ਮੱਧ-ਵਰਗ ਲਈ ਚੰਗੀਆਂ ਨੌਕਰੀਆਂ ਪੈਦਾ ਕਰਨ ਲਈ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਲਾਭ ਦੇਣ ਦੀ ਵਿਵਸਥਾ ਹੈ। ਇਸ ‘ਫ਼ਾਲ ਸਟੇਟਮੈਂਟ’ ਵਿਚ ਇਨ੍ਹਾਂ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਦੀ ਕਾਰੋਬਾਰ ਵਿਚ ਮੁਕਾਬਲੇ ਵਿਚ ਰੁਚੀ ਵਧਾਉਣ ਲਈ ਸਰਕਾਰ ਹੇਠ ਲਿਖੇ ਅਹਿਮ ਉਪਰਾਲੇ ਕਰ ਰਹੀ ਹੈ:
ੲ ਰੈਗੂਲੇਸ਼ਨਾਂ ਦਾ ਆਧੁਨਿਕੀਕਰਨ ਤਾਂ ਜੋ ਕੈਨੇਡਾ ਦੇ ਛੋਟੇ ਉਦਯੋਗ ਨੂੰ ਵਧਣ-ਫੁੱਲਣ ਦਾ ਮੌਕਾ ਆਸਾਨੀ ਨਾਲ ਮਿਲ ਸਕੇ।
ੲ ਕੈਨੇਡਾ ਤੋਂ ਬਾਹਰਲੇ ਮੁਲਕਾਂ ਲਈ ਨਿਰਯਾਤ 2025 ਤੱਕ 50% ਵਧਾਉਣ ਲਈ ਨਿਵੇਸ਼।
ੲ ਦੇਸ਼ ਵਿਚਲੇ ਟਰੇਡ ਨੂੰ ਉਤਸ਼ਾਹਿਤ ਕਰਨ ਅਤੇ ਇਸ ਨੂੰ ਹੋਰ ਅੱਗੇ ਲਿਜਾਣ ਲਈ ਕੈਨੇਡਾ ਵਿਚਲੀਆਂ ਵਿਉਪਾਰਿਕ ਬੰਦਸ਼ਾਂ ਨੂੰ ਦੂਰ ਕਰਨਾ।
ੲ ਕਾਰੋਬਾਰਾਂ ਵੱਲੋਂ ਮੈਨੂਫ਼ੈਕਚਰਿੰਗ ਜਾਂ ਮਾਲ ਦੀ ਪ੍ਰਾਸੈੱਸਿੰਗ ਲਈ ਵਰਤੀ ਜਾਂਦੀ ਮਸ਼ੀਨਰੀ ਦੀ ਪੂਰੀ ਕੀਮਤ ਨੂੰ ਰਾਈਟ ਆਫ਼ ਕਰਨ ਦੀ ਆਗਿਆ ਦੇਣਾ।
ੲ ਕਾਰੋਬਾਰਾਂ ਨੂੰ ਉਨ੍ਹਾਂ ਦੇ ਖ਼ਾਸ ਕਿਸਮ ਦੇ ਕਲੀਨ ਐਨਰਜੀ ਇਕੁਇਪਮੈਂਟ ਦੀ ਪੂਰੀ ਕੀਮਤ ਨੂੰ ਰਾਈਟ ਆਫ਼ ਕਰਨ ਦੀ ਆਗਿਆ ਦੇਣਾ।
ੲ ਕਾਰੋਬਾਰਾਂ ਵੱਲੋਂ ਕੈਪੀਟਲ ਇਨਵੈੱਸਟਮੈਟ ਕਰਨ ਲਈ ਐਕਸੈੱਲਰੇਟਿਡ ਇਨਵੈੱਸਟਮੈਂਟ ਉਪਰਾਲੇ ਸ਼ੁਰੂ ਕਰਨਾ।
ੲ ਸਟਰੈਟਿਜਿਕ ਇਨਵੈੱਸਟਮੈਂਟ ਫ਼ੰਡ ਰਾਹੀਂ ਕੈਨੇਡਾ ਦੇ ਨਵੀਨ ਖੋਜ ਸਬੰਧੀ ਕਾਰੋਬਾਰਾਂ ਵਿਚ ਨਿਵੇਸ਼ ਕਰਨਾ।
ਸਰਕਾਰ ਵੱਲੋਂ ਅਪਨਾਏ ਜਾ ਰਹੇ ਇਹ ਨਵੇਂ ਢੰਗ ਤਰੀਕੇ ਕੈਨੇਡਾ ਦੇ ਛੋਟੇ ਕਾਰੋਬਾਰਾਂ ਦੇ ਟੈਕਸ ਨੂੰ 13.8% ਤੀਕ ਲੈ ਆਉਣਗੇ ਅਤੇ ਇਹ ਜੀ-7 ਦੇਸ਼ਾਂ ਵਿੱਚੋਂ ਸੱਭ ਤੋਂ ਘੱਟ ਹੋਵੇਗਾ। ਇਹ ਕੈਨੇਡਾ ਦੇ ਅਰਥਚਾਰੇ ਨੂੰ ਮਜ਼ਬੂਤ ਕਰੇਗਾ, ਨਵੇਂ ਪੂੰਜੀ-ਨਿਵੇਸ਼ ਨੂੰ ਉਤਸ਼ਾਹਿਤ ਕਰੇਗਾ ਅਤੇ ਮਿਡਲ ਕਲਾਸ ਨੂੰ ਉੱਚਾ ਚੁੱਕਣ ਵਿਚ ਸਹਾਈ ਹੋਵੇਗਾ।
ਇਸ ਦੇ ਬਾਰੇ ਆਪਣਾ ਪ੍ਰਤੀਕਰਮ ਦੱਸਦੇ ਹੋਏ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਕੈਨੇਡਾ ਸਰਕਾਰ ਦੇਸ਼ ਵਿਚ ਅਜਿਹੇ ਅਰਥਚਾਰੇ ਦੀ ਵਿਵਸਥਾ ਕਰ ਰਹੀ ਹੈ ਜੋ ਸਾਰਿਆਂ ਲਈ ਕਾਰਜਸ਼ੀਲ ਹੈ। ਇਹ ਉੱਥੇ ਕੰਮ ਕਰਦਾ ਹੈ ਜਿੱਥੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਦਾ ਲਾਭ ਮਹਿਸੂਸ ਹੋ ਰਿਹਾ ਹੈ। ਇਹ ਉੱਥੇ ਵੀ ਕੰਮ ਕਰਦਾ ਹੈ ਜਿੱਥੇ ਕੈਨੇਡਾ-ਵਾਸੀਆਂ ਲਈ ਵਧੀਆ ਨੌਕਰੀਆਂ ਤੱਕ ਪਹੁੰਚ ਹੈ ਅਤੇ ਉੱਥੇ ਵੀ ਜਿੱਥੇ ਕੈਨੇਡਾ ਦੇ ਕਾਰੋਬਾਰੀ ਪੂਰੇ ਭਰੋਸੇ ਨਾਲ ਪੂੰਜੀ ਨਿਵੇਸ਼ ਕਰ ਸਕਦੇ ਹਨ। ਪੱਤਝੜ ਦੀ ਇਕਨਾਮਿਕ ਸਟੇਟਮੈਂਟ ਵਿਚ ਅਪਨਾਏ ਗਏ ਢੰਗਾਂ ਤਰੀਕਿਆਂ ਨਾਲ ਸਰਕਾਰ ਵੱਲੋਂ ਕਾਰੋਬਾਰੀਆਂ ਦੀ ਸਹਾਇਤਾ ਨਾਲ ਮਿਡਲ ਕਲਾਸ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਲਏ ਜਾ ਰਹੇ ਹਨ ਕਿਉਂਕਿ ਉਹ ਕੈਨੇਡੀਅਨ ਕਮਿਊਨਿਟੀਆਂ ਦੀ ਭਲਾਈ ਲਈ ਅਤੇ ਨਵੀਆਂ ਨੌਕਰੀਆਂ ਲਈ ਨਿਵੇਸ਼ ਕਰ ਰਹੇ ਹਨ।”
ਉਨ੍ਹਾਂ ਕਿਹਾ ਕਿ ਫ਼ਾਲ ਦੀ ਇਕਨਾਮਿਕ ਸਟੇਟਮੈਂਟ ਸਰਕਾਰ ਦੀ ਮਿਡਲ ਕਲਾਸ ਨੂੰ ਮਜ਼ਬੂਤ ਕਰਨ ਅਤੇ ਅਜਿਹੇ ਅਰਥਚਾਰੇ ਦੀ ਵਿਵਸਥਾ ਕਰਨ ਦੀ ਪਲੈਨ ਹੈ ਜੋ ਹਰੇਕ ਲਈ ਸਹੀ ਤਰੀਕੇ ਨਾਲ ਕੰਮ ਕਰਦੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …