8 C
Toronto
Sunday, October 26, 2025
spot_img
Homeਕੈਨੇਡਾਤੰਦੂਰੀ ਲੇਮ 'ਚ ਹਰ ਵੀਕਐਂਡ 'ਤੇ ਫ਼ਨ ਅਤੇ ਯੂਨਿਕ ਡਾਈਨਿੰਗ ਲੁਤਫ਼ ਮਿਲੇਗਾ

ਤੰਦੂਰੀ ਲੇਮ ‘ਚ ਹਰ ਵੀਕਐਂਡ ‘ਤੇ ਫ਼ਨ ਅਤੇ ਯੂਨਿਕ ਡਾਈਨਿੰਗ ਲੁਤਫ਼ ਮਿਲੇਗਾ

ਟੋਰਾਂਟੋ/ ਬਿਊਰੋ ਨਿਊਜ਼ : ਤੰਦੂਰੀ ਲੇਮ, ਨਾਰਥ ਅਮਰੀਕਾ ਦੇ ਸਭ ਤੋਂ ਵੱਡੇ ਭਾਰਤੀ ਬਫ਼ੇ ਐਂਡ ਰੈਸਟੋਰੈਂਟ ‘ਚ ਮਹਿਮਾਨਾਂ ਅਤੇ ਸਵਾਦ ਦੇ ਸ਼ੌਕੀਨਾਂ ਲਈ 19 ਮਈ ਤੋਂ 25 ਜੂਨ ਤੱਕ ਹਰ ਵੀਕਐਂਡ ‘ਤੇ ਮਸਤੀ ਅਤੇ ਰੋਮਾਂਸ ਨਾਲ ਭਰਪੂਰ ਡਾਈਨਿੰਗ ਲੁਤਫ਼ ਦੇਣ ਦਾ ਐਲਾਨ ਕੀਤਾ ਹੈ। ਤੰਦੂਰੀ ਲੇਮ, ਵਲੋਂ ਮਿਸੀਸਾਗਾ ਅਤੇ ਬਰੈਂਪਟਨ ‘ਚ ਆਪਣੇ ਦੋਵਾਂ ਲੋਕੇਸ਼ਨਾਂ ‘ਤੇ ਕਈ ਦਿਨਾਂ ਤੱਕ ਚੱਲਣ ਵਾਲਾ ਇੰਡੀਅਨ ਸਟਰੀਟ ਫ਼ੂਡ ਫ਼ੈਸਟੀਵਲ ਦੀ ਮੇਜ਼ਬਾਨੀ ਕੀਤੀ ਗਈ ਹੈ। ਇਸ ਦੌਰਾਨ ਪੀਲ ਖੇਤਰ ਦਾ ਖੂਬਸੂਰਤ ਮਲਟੀਕਲਚਰਿਜ਼ਮ ਦਾ ਪ੍ਰਤੀਕ ਕਈ ਚੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ।ઠઠઠઠ
ਰੈਸਟੋਰੈਂਟ ਨੇ ਇਹ ਫ਼ੂਡ ਫ਼ੈਸਟੀਵਲ ਆਪਣੀ ਅੱਠਵੀਂ ਵਰ੍ਹੇਗੰਢ ‘ਤੇ ਕਰਵਾਇਆ ਹੈ। ਤੰਦੂਰੀ ਲੇਮ, ਕੈਨੇਡਾ ਦੇ 150ਵੇਂ ਸਥਾਪਨਾ ਦਿਵਸ ਦੇ ਜਸ਼ਨ ਵੀ ਮਨਾਵੇਗਾ ਅਤੇ ਕੈਨੇਡਾ ਦਾ ਧੰਨਵਾਦ ਕਰ ਰਿਹਾ ਹੈ ਕਿ ਇਥੇ ਕਈ ਸਾਲਾਂ ਤੋਂ ਪਰਵਾਸੀਆਂ ਦਾ ਸਵਾਗਤ ਖੁੱਲ੍ਹ ਦਿਲੀ ਨਾਲ ਕੀਤਾ ਜਾ ਰਿਹਾ ਹੈ। ਇਥੇ 12 ਲਾਈਵ ਫੂਡ ਸਟੇਸ਼ਨਜ਼ ‘ਤੇ 150 ਤੋਂ ਵਧੇਰੇ ਆਈਟਮਸ ਨੂੰ ਪੇਸ਼ ਕੀਤਾ ਗਿਆ ਹੈ ਅਤੇ ਮਹਿਮਾਨ ਸਵਾਦ ਅਤੇ ਕਲਚਰ ਦਾ ਸ਼ਾਨਦਾਰ ਅਨੰਦ ਲੈ ਸਕਦੇ ਹਨ।
ਮਹਿਮਾਨ ਕਿਸੇ ਵੀ ਲੋਕੇਸ਼ਨ ‘ਤੇ ਸ਼ੁੱਕਰਵਾਰ ਅਤੇ ਐਤਵਾਰ ਨੂੰ ਡਿਨਰ ਅਤੇ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਲੰਚ ਲਈ ਆ ਸਕਦੇ ਹਨ। ਇੰਡੀਅਨ ਸਟਰੀਟ ਫ਼ੂਡ ਫ਼ੈਸਟੀਵਲ ‘ਚ ਸ਼ਾਨਦਾਰ ਵਿਅੰਜਨ ਸ਼ਾਮਲ ਹਨ, ਜਿਨ੍ਹਾਂ ਵਿਚ ਚਾਟ, ਛੋਲੇ-ਭਟੂਰੇ, ਪਾਣੀ-ਪੂਰੀ, ਦਹੀਂ-ਭੱਲਾ, ਜਲੇਬੀ ਅਤੇ ਗਰਮ ਗੁਲਾਬ ਜਾਮੁਨ ਵੀ ਸ਼ਾਮਲ ਹਨ।
ਪਾਣ-ਪੀਣ ਦੇ ਸ਼ੌਕੀਨ ਜੋ ਕਿ ਭਾਰਤੀ ਸਟਰੀਟ ਫ਼ੂਡ ਦਾ ਸਵਾਦ ਲੈਣਾ ਚਾਹੁੰਦੇ ਹਨ, ਉਨ੍ਹਾਂ ਦਾ ਤੰਦੂਰੀ ਲੇਮ ‘ਤੇ ਆਉਣ ‘ਤੇ ਨਿੱਘਾ ਸਵਾਗਤ ਹੈ ਅਤੇ ਇਸ ਸਮਰ ਵਿਚ ਉਹ ਇਕ ਸ਼ਾਨਦਾਰ ਫ਼ੂਡ ਫ਼ੈਸਟੀਵਲ ਦਾ ਅਨੰਦ ਲੈ ਸਕਦੇ ਹਨ।

RELATED ARTICLES

ਗ਼ਜ਼ਲ

POPULAR POSTS