Breaking News
Home / ਕੈਨੇਡਾ / ਸਮਾਜਿਕ ਆਗੂਆਂ ਵੱਲੋਂ ਲੋਕਾਂ ਨੂੰ ਰਲ-ਮਿਲ ਕੇ ਚੱਲਣ ਦੀ ਅਪੀਲ

ਸਮਾਜਿਕ ਆਗੂਆਂ ਵੱਲੋਂ ਲੋਕਾਂ ਨੂੰ ਰਲ-ਮਿਲ ਕੇ ਚੱਲਣ ਦੀ ਅਪੀਲ

ਟੋਰਾਂਟੋ/ ਹਰਜੀਤ ਸਿੰਘ ਬਾਜਵਾ
ਸਮਾਜਿਕ ਸੰਸਥਾ ઑਗੁਰੂ ਨਾਨਕ ਫੂਡ ਸੇਵਾ ਦੇ ਸੇਵਾਦਾਰਾਂ ਵੱਲੋਂ ਕਰੋਨਾਂ ਮਹਾਂਮਾਰੀ ਦੌਰਾਨ ਜੋ ਲੋੜਵੰਦ ਲੋਕਾਂ ਨੂੰ ਮੁਫਤ ਰਾਸ਼ਨ ਵੰਡਿਆ ਜਾ ਰਿਹਾ ਹੈ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਇਸ ਦੇ ਸਬੰਧ ਵਿੱਚ ਬਰੈਂਪਟਨ ਦੇ ਰੀਜ਼ਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਸਿਟੀ ਕੌਂਸਲਰ ਹਰਕੀਰਤ ਸਿੰਘ, ਟੋਰਾਂਟੋਂ ਇਲਾਕੇ ਤੋਂ ਭਾਈਚਾਰਕ ਆਗੂ ਮਾਈਕਲ ਫੋਰਡ, ਸੁਰ ਸਾਗਰ ਟੀਵੀ ਤੋਂ ਰਵਿੰਦਰ ਸਿੰਘ ਪੰਨੂੰ, ਪੰਜਾਬੀ ਪੋਸਟ ਤੋਂ ਜਗਦੀਸ਼ ਸਿੰਘ ਗਰੇਵਾਲ ਅਤੇ ਹੋਰ ਆਗੂਆਂ ਨੇ ਜਿੱਥੇ ਮਿੰਟੂ ਤੱਖਰ, ਜਗਤੇਸ਼ਵਰ ਸਿੰਘ ਬਰਾੜ ਅਤੇ ਬਲਵਿੰਦਰ ਸਿੰਘ ਐਲ ਪੀ ਦੀ ਸ਼ਲਾਘਾ ਕੀਤੀ ਉੱਥੇ ਹੀ ਹੋਰ ਲੋਕਾਂ ਨੂੰ ਵੀ ਸਮਾਜ ਸੇਵਾ ਦੇ ਖੇਤਰ ਵਿੱਚ ਅੱਗੇ ਆਉਣ ਦੀ ਅਪੀਲ ਕੀਤੀ ਜਿੱਥੇ ਇਸ ਬਾਰੇ ਗੱਲ ਕਰਦਿਆਂ ਉਕਤ ਆਗੂਆਂ ਨੇ ਆਖਿਆ ਕਿ ਅੱਜ ਸਮੁੱਚੇ ਸੰਸਾਰ ਦੀ ਸਥਿਤੀ ਬੇਹੱਦ ਤਰਾਸਦੀ ਵਾਲੀ ਬਣ ਗਈ ਹੈ ਅਤੇ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਅਜੇ ਹੋਰ ਕਿੰਨਾ ਕੁ ਸਮਾਂ ਲੱਗ ਸਕਦਾ ਹੈ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਸ ਲਈ ਲੋਕਾਂ ਨੂੰ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲਣਾ ਪਵੇਗਾ ਤਾਂ ਕਿ ਰਲ ਮਿਲ ਕੇ ਇਸ ਮੁਸੀਬਤ ਦਾ ਸਾਹਮਣਾ ਕੀਤਾ ਜਾ ਸਕੇ। ਉਕਤ ਆਗੂਆਂ ਨੇ ਇਹਨਾਂ ਸਮਾਜਿਕ ਸੰਸਥਾਵਾਂ ਨਾਲ ਜੁੜੇ ਵਲੰਟੀਅਰਾਂ ਦੀ ਵੀ ਸ਼ਲਾਘਾ ਕੀਤੀ ਜਿਹੜੇ ਅਜਿਹੇ ਸਮੇਂ ਲੋਕਾਂ ਦੀ ਸੇਵਾ ਵਿੱਚ ਜੁੱਟੇ ਹੋਏ ਹਨ।

Check Also

ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੇ 40ਵੇਂ ਸਾਲ ‘ਤੇ ਐਬਸਫੋਰਡ ਵਿਖੇ ਖੂਨਦਾਨ ਕੈਂਪ ਨੂੰ ਬੇਮਿਸਾਲ ਹੁੰਗਾਰਾ

ਐਬਸਫੋਰਡ/ ਡਾ. ਗੁਰਵਿੰਦਰ ਸਿੰਘ : ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੀ ਯਾਦ ਵਿੱਚ, ਕੈਨੇਡਾ …