-5.7 C
Toronto
Wednesday, January 21, 2026
spot_img
Homeਭਾਰਤਨਿਤੀਸ਼ ਕੁਮਾਰ ਨੇ ਹਾਸਲਕੀਤਾਭਰੋਸੇ ਦਾਵੋਟ

ਨਿਤੀਸ਼ ਕੁਮਾਰ ਨੇ ਹਾਸਲਕੀਤਾਭਰੋਸੇ ਦਾਵੋਟ

ਹੱਕ ‘ਚ ਪਈਆਂ 131 ਵੋਟਾਂ ਅਤੇ ਵਿਰੋਧ ‘ਚ ਪਈਆਂ 108
ਪਟਨਾ/ਬਿਊਰੋ ਨਿਊਜ਼ : ਭਾਜਪਾਦੀਮੱਦਦਨਾਲਮੁੜਬਿਹਾਰ ਦੇ ઠਮੁੱਖ ਮੰਤਰੀਬਣਨ ਤੋਂ ਬਾਅਦਨਿਤੀਸ਼ਕੁਮਾਰਦੀਸਰਕਾਰ ਨੇ ਵਿਧਾਨਸਭਾਵਿੱਚਭਰੋਸੇ ਦਾਵੋਟਹਾਸਲਕਰਲਿਆ।
ਇਸ ਸਬੰਧੀ ਮੁੱਖ ਮੰਤਰੀਵੱਲੋਂ ਪੇਸ਼ਮਤੇ ਦੇ ਹੱਕ ਵਿੱਚ 243 ਮੈਂਬਰੀਸਦਨਵਿੱਚ 131 ਵੋਟਾਂ ਪਈਆਂ, ਜਦੋਂਕਿ 108 ਮੈਂਬਰਾਂ ਨੇ ਉਨ੍ਹਾਂ ਦੇ ਖ਼ਿਲਾਫ਼ਵੋਟਪਾਈ। ਇਸ ਮੌਕੇ ਚਾਰਵਿਧਾਇਕਵੋਟਨਹੀਂ ਪਾ ਸਕੇ, ਜਿਸ ਕਾਰਨਸਦਨਦੀਗਿਣਤੀਘਟ ਕੇ 239 ਰਹਿ ਗਈ ਤੇ ਸਰਕਾਰ ਨੂੰ ਭਰੋਸਾਜਿੱਤਣਲਈ 120 ਵੋਟਾਂ ਦੀਲੋੜ ਸੀ। ਸਪੀਕਰਵਿਜੇ ਕੁਮਾਰ ਚੌਧਰੀ ਨੇ ਰਵਾਇਤਨਵੋਟਨਹੀਂ ਪਾਈ, ਜਦੋਂਕਿ ਭਾਜਪਾ, ਆਰਜੇਡੀ ਤੇ ਕਾਂਗਰਸਦਾਵੀ ਇਕ-ਇਕ ਵਿਧਾਇਕਵੱਖ-ਵੱਖਕਾਰਨਵੋਟਨਹੀਂ ਪਾ ਸਕਿਆ। ਨਿਤੀਸ਼ਕੁਮਾਰਅਤੇ ਉਪ ਮੁੱਖ ਮੰਤਰੀ ਤੇ ਭਾਜਪਾ ਆਗੂ ਸੁਸ਼ੀਲਕੁਮਾਰਮੋਦੀਵੀਉਪਰਲੇ ਸਦਨਵਿਧਾਨਪ੍ਰੀਸ਼ਦ ਦੇ ਮੈਂਬਰਹੋਣਕਾਰਨਵੋਟਨਹੀਂ ਪਾ ਸਕੇ, ਜੋ ਸਦਨਵਿੱਚ ઠਹਾਜ਼ਰਸਨ। ਸਪੀਕਰਵੱਲੋਂ ਜ਼ੁਬਾਨੀਵੋਟਰਾਹੀਂ ਮਤਾਪਾਸਕਰਾਉਣਦੀਆਂ ਦੋ ਕੋਸ਼ਿਸ਼ਾਂ ਦੋਵਾਂ ਹਾਕਮ ਤੇ ਵਿਰੋਧੀਧਿਰਦੀ ਜ਼ੋਰਦਾਰਨਾਅਰੇਬਾਜ਼ੀਕਾਰਨਨਾਕਾਮਰਹੀਆਂ।
ਨਿਤੀਸ਼ਮੰਤਰੀਮੰਡਲਵਿੱਚ 27 ਨਵੇਂ ਮੰਤਰੀਸ਼ਾਮਲ
ਨਵੀਂ ਦਿੱਲੀ : ਬਿਹਾਰ ਦੇ ਮੁੱਖ ਮੰਤਰੀਨਿਤੀਸ਼ਕੁਮਾਰ ਨੇ ਆਪਣੀਕੈਬਨਿਟਦਾਵਿਸਤਾਰਕਰਦਿਆਂ ਜਨਤਾਦਲ (ਯੂਨਾਈਟਿਡ) ਅਤੇ ਭਾਜਪਾਦੀਅਗਵਾਈਵਾਲੇ ਕੌਮੀ ਜਮਹੂਰੀ ਗਠਜੋੜ ਤੋਂ 27 ਨਵੇਂ ਮੰਤਰੀਆਂ ਨੂੰ ਸ਼ਾਮਲਕੀਤਾ। ਰਾਜਪਾਲਕੇਸਰੀਨਾਥਤ੍ਰਿਪਾਠੀ ਨੇ ਰਾਜਭਵਨਵਿੱਚਸਮਾਰੋਹ ਦੌਰਾਨ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਭੇਤ ਗੁਪਤਰੱਖਣਦੀ ਸਹੁੰ ਚੁਕਾਈ। 27 ਜੁਲਾਈ ਨੂੰ ਸਿਰਫ਼ਨਿਤੀਸ਼ਕੁਮਾਰ ਤੇ ਸੁਸ਼ੀਲਮੋਦੀ ਨੇ ਕ੍ਰਮਵਾਰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀਵਜੋਂ ਹਲਫ਼ਲਿਆ ਸੀ।

 

RELATED ARTICLES
POPULAR POSTS