ਕਈ ਬੈਂਕਾਂ ਦਾ ਡਿਫਾਲਟਰ ਹੋਣ ਦਾ ਦੋਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਈ.ਡੀ. ਨੇ ਵਿਜੇ ਮਾਲੀਆ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ‘ਤੇ ਭਾਰਤੀ ਸਟੇਟ ਬੈਂਕ ਸਮੇਤ ਕਈ ਬੈਂਕਾਂ ਦੇ ਡਿਫਾਲਟਰ ਹੋਣ ਦਾ ਦੋਸ਼ ਹੈ। ਈ.ਡੀ. ਦੇ ਸੂਤਰਾਂ ਮੁਤਾਬਕ ਮਾਲੀਆ ਤੋਂ ਛੇਤੀ ਹੀ ਪੁੱਛਗਿੱਛ ਹੋਵੇਗੀ।
ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ ਵੱਲੋਂ ਵਿਜੇ ਮਾਲੀਆ ਦੇ ਵਿਦੇਸ਼ ਭੱਜਣ ਪ੍ਰਤੀ ਸ਼ੱਕ ਜ਼ਾਹਰ ਕੀਤਾ ਸੀ। ਸਟੇਟ ਬੈਂਕ ਦੇ ਅਧਿਕਾਰੀ ਨੇ ਸ਼ੱਕ ਪ੍ਰਗਟਾਈ ਸੀ ਕਿ ਮਾਲੀਆ ਭਾਰਤ ਛੱਡ ਕੇ ਲੰਡਨ ਵੱਸਣ ਦੀ ਤਿਆਰੀ ਕਰ ਰਹੇ ਹਨ। ਇਸੇ ਦੌਰਾਨ ਭਗੌੜਾ ਹੋਣ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਮਾਲੀਆ ਨੇ ਕਿਹਾ ਉਹ ਬੈਂਕਾਂ ਵੱਲੋਂ ਉਨ੍ਹਾਂ ਦੀ ਏਅਰਲਾਈਨ ਨੂੰ ਦਿੱਤੇ ਕਰਜ਼ਿਆਂ ਸਬੰਧੀ ਜਾਂਚ ਏਜੰਸੀਆਂ ਨੂੰ ਆਪਣਾ ਸਹਿਯੋਗ ਦਿੰਦੇ ਰਹਿਣਗੇ। ਮਾਲੀਆ ਨੇ ਬੀਤੇ ਦਿਨ ਕਿਹਾ ਸੀ ਕਿ ਉਹ ਭਗੌੜਾ ਨਹੀਂ ਤੇ ਜਾਂਚ ਵਿਚ ਸਹਿਯੋਗ ਕਰਦਾ ਰਹਾਂਗਾ।
Check Also
ਪ੍ਰਧਾਨ ਮੰਤਰੀ ਨੇ ‘ਵਿਕਸਤ ਭਾਰਤ ਯੰਗ ਲੀਡਰਜ਼’ ਸੰਵਾਦ ਨੂੰ ਕੀਤਾ ਸੰਬੋਧਨ
ਕਿਹਾ : ਵਿਕਸਤ ਭਾਰਤ ਦਾ ਟੀਚਾ ਮੁਸ਼ਕਲ ਲੱਗ ਸਕਦੈ, ਪਰ ਨਾਮੁਮਕਿਨ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ …