18.5 C
Toronto
Sunday, September 14, 2025
spot_img
Homeਭਾਰਤਦੁਨੀਆ 'ਚ ਚੌਥੀ ਸਭ ਤੋਂ ਤਾਕਤਵਰ ਬਣੀ ਭਾਰਤੀ ਫੌਜ

ਦੁਨੀਆ ‘ਚ ਚੌਥੀ ਸਭ ਤੋਂ ਤਾਕਤਵਰ ਬਣੀ ਭਾਰਤੀ ਫੌਜ

ਤਾਕਤਵਰ ਫੌਜਾਂ ਦੀ ਸੂਚੀ ‘ਚ ਸ਼ਾਮਲ ਸਨ 133 ਦੇਸ਼
ਨਵੀਂ ਦਿੱਲੀ : ਦੁਨੀਆ ਦੀਆਂ ਸਭ ਤੋਂ ਤਾਕਤਵਰ 5 ਫੌਜਾਂ ਵਿਚ ਭਾਰਤੀ ਫੌਜ ਵੀ ਸ਼ਾਮਲ ਹੋ ਗਈ ਹੈ। ਗਲੋਬਲ ਫਾਇਰ ਪਾਵਰ ਰੈਂਕਿੰਗ ਵਿਚ ਦੁਨੀਆ ਦੀਆਂ ਸਭ ਤੋਂ ਤਾਕਤਵਰ ਫੌਜਾਂ ਦੀ ਸੂਚੀ ਵਿਚ ਸ਼ਾਮਲ 133 ਦੇਸ਼ਾਂ ਵਿਚੋਂ ਭਾਰਤ ਚੌਥੇ ਨੰਬਰ ‘ਤੇ ਹੈ।ઠਫੌਜੀ ਸ਼ਕਤੀ ਪੱਖੋਂ ਭਾਰਤ ਤੋਂ ਅੱਗੇ ਸਿਰਫ 3 ਦੇਸ਼ ਅਮਰੀਕਾ, ਰੂਸ ਅਤੇ ਚੀਨ ਹਨ। ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਇਸ ਸੂਚੀ ਵਿਚ 13ਵੇਂ ਨੰਬਰ ‘ਤੇ ਹੈ। ઠਜੀ. ਪੀ. ਐੱਫ. ਰੈਂਕਿੰਗ ਵਿਚ ਇਹ ਕਿਹਾ ਗਿਆ ਹੈ ਕਿ ਚੀਨ ਜਿਸ ਰਫਤਾਰ ਨਾਲ ਆਪਣੀਆਂ ਫੌਜੀ ਸਮਰੱਥਾਵਾਂ ਵਿਚ ਵਾਧਾ ਕਰ ਰਿਹਾ ਹੈ, ਉਸ ਤੋਂ ਮੰਨਿਆ ਜਾਂਦਾ ਹੈ ਕਿ ਉਹ ਜਲਦੀ ਹੀ ਰੂਸ ਨੂੰ ਪਛਾੜ ਕੇ ਦੂਜੇ ਨੰਬਰ ‘ਤੇ ਆ ਜਾਵੇਗਾ। ਇਸ ਸੂਚੀ ਵਿਚ ਫੌਜੀ ਸੋਮਿਆਂ, ਕੁਦਰਤੀ ਸੋਮਿਆਂ ਅਤੇ ਭੂਗੋਲਿਕ ਸਥਿਤ ਨੂੰ ਧਿਆਨ ਵਿਚ ਰੱਖ ਕੇ ਰੈਂਕਿੰਗ ਪ੍ਰਦਾਨ ਕੀਤੀ ਗਈ ਹੈ। ઠਸੂਚੀ ਵਿਚ ਦੇਸ਼ਾਂ ਦੀ ਪ੍ਰਮਾਣੂ ਸ਼ਕਤੀ ਨੂੰ ਅਜੇ ਨਹੀਂ ਗਿਣਿਆ ਗਿਆ ਪਰ ਪ੍ਰਮਾਣੂ ਹਥਿਆਰਾਂ ਦੀ ਸਮਰੱਥਾ ਨੂੰ ਅੰਕ ਜ਼ਰੂਰ ਦਿੱਤੇ ਗਏ ਹਨ। ਰੱਖਿਆ ਬਜਟ ਵੀ ਇਸ ਅਨੁਮਾਨ ਵਿਚ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ।ઠਕਿਸ ਦੇਸ਼ ਕੋਲ ਕਿੰਨੇ ਫੌਜੀ-ਜੀ. ਪੀ. ਐੱਫ. ઠਰੈਂਕਿੰਗ ਮੁਤਾਬਕ ਰੂਸ ਕੋਲ 42,07,250 ਫੌਜੀ ਹਨ। ਚੀਨ ਕੋਲ 37,12,500 ਜਵਾਨ ਹਨ ਅਤੇ ਉਸ ਦੇ ਸਰਗਰਮ ਫੌਜੀਆਂ ਦੀ ਗਿਣਤੀ 2,60,000 ਹੈ। ਭਾਰਤ ਕੋਲ 13,62,500 ਸਰਗਰਮ ਫੌਜੀਆਂ ਦੀ ਫੌਜ ਹੈ। ઠਰਿਜ਼ਰਵ ઠਬਟਾਲੀਅਨ ઠਦੀ ਗਿਣਤੀ 28,44,750 ਹੈ। ਚੀਨ ਦੀ ਇਹ ਗਿਣਤੀ 14,52,500 ਹੈ।

RELATED ARTICLES
POPULAR POSTS