ਦਸੰਬਰ ਤੋਂ ਪਹਿਲਾਂ ਇੰਡੀਅਨ ਪ੍ਰੀਮੀਅਮ ਲੀਗ ਦਾ ਹੋਣ ਸੰਭਵ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ‘ਚ ਲੌਕਡਾਊਨ ਨੂੰ 3 ਮਈ ਤੱਕ ਵਧਾ ਦਿੱਤਾ ਗਿਆ ਹੈ, ਜਿਸ ਕਾਰਨ ਆਈਪੀਐਲ ਨੂੰ ਵੀ ਹੁਣ ਅਣਮਿੱਥੇ ਸਮੇਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਅੱਜ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਦਿੱਤੀ ਗਈ ਪ੍ਰੰਤੂ ਬੋਰਡ ਵੱਲੋਂ ਅਜੇ ਇਹ ਨਹੀਂ ਦੱਸਿਆ ਗਿਆ ਕਿ ਹੁਣ ਆਈਪੀਐਲ ਦਾ ਸ਼ਡਿਊਲ ਕੀ ਹੋਵੇਗਾ। ਹਾਲਾਂਕਿ ਮੌਜੂਦਾ ਹਾਲਾਤ ਅਤੇ ਇੰਟਰਨੈਸ਼ਨਲ ਸ਼ਡਿਊਲ ਦੇ ਚਲਦਿਆਂ ਆਈਪੀਐਲ ਦਾ ਹੁਣ ਦਸੰਬਰ ਤੋਂ ਪਹਿਲਾਂ ਹੋਣਾ ਮੁਸ਼ਕਿਲ ਲੱਗ ਰਿਹਾ ਹੈ। ਜੂਨ ਤੋਂ ਸਤੰਬਰ ਤੱਕ ਮੌਨਸੂਨ ਦਾ ਸੀਜਨ ਰਹਿੰਦਾ ਹੈ ਅਤੇ ਇਸ ਦੌਰਾਨ ਭਾਰਤ ਨੂੰ ਸ੍ਰੀਲੰਕਾ ਅਤੇ ਜ਼ਿੰਬਾਬਵੇ ‘ਚ ਕ੍ਰਿਕਟ ਲੜੀ ਵੀ ਖੇਡਣੀ ਹੈ। ਅਕਤੂਬਰ-ਨਵੰਬਰ ਮਹੀਨੇ ‘ਚ ਆਸਟਰੇਲੀਆ ‘ਚ ਟੀ-20 ਵਰਲਡ ਕੱਪ ਵੀ ਖੇਡਿਆ ਜਾਣਾ ਹੈ। ਇਸ ਤੋਂ ਬਾਅਦ ਹੋਰ ਟੀਮਾਂ ਦੀ ਆਪਸੀ ਸੀਰੀਜ਼ ਕੈਲੰਡਰ ਵੀ ਤਹਿ ਹੁੰਦਾ ਹੈ। ਇਸ ਸਾਰੇ ਸ਼ਡਿਊਲ ਦੇ ਦਰਮਿਆਨ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਆਈਪੀਐਲ ਲਈ ਖਾਲੀ ਤਰੀਕਾਂ ਲੱਭਣੀਆਂ ਪੈਣਗੀਆਂ। ਜੇਕਰ ਖਾਲੀ ਤਰੀਕਾਂ ਮਿਲ ਵੀ ਜਾਂਦੀਆਂ ਹਨ ਤਾਂ ਦਸੰਬਰ ਤੋਂ ਪਹਿਲਾਂ ਆਈਪੀਐਲ ਦਾ ਹੋਣ ਸੰਭਵ ਨਹੀਂ ਹੈ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …