-1.4 C
Toronto
Sunday, December 7, 2025
spot_img
Homeਭਾਰਤਰਾਜੀਵ ਗਾਂਧੀ ਦੀ ਹੱਤਿਆ ਕਰਨ ਵਾਲੇ ਸਾਰੇ 6 ਦੋਸ਼ੀ ਜੇਲ੍ਹ ਤੋਂ ਹੋਏ...

ਰਾਜੀਵ ਗਾਂਧੀ ਦੀ ਹੱਤਿਆ ਕਰਨ ਵਾਲੇ ਸਾਰੇ 6 ਦੋਸ਼ੀ ਜੇਲ੍ਹ ਤੋਂ ਹੋਏ ਰਿਹਾਅ

ਸੁਪਰੀਮ ਕੋਰਟ ਵੱਲੋਂ ਸੁਣਾਇਆ ਗਿਆ ਫੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਾਬਕਾ ਪ੍ਰਧਾਨ ਮੰਤਰੀ ਰਾਜੀਵ ਹੱਤਿਆਂ ਕਾਂਡ ਦੇ ਸਾਰੇ 6 ਦੋਸ਼ੀ ਅੱਜ ਸ਼ੁੱਕਰਵਾਰ ਨੂੰ ਜੇਲ੍ਹ ਤੋਂ ਰਿਹਾਅ ਹੋ ਗਏ। ਸੁਪਰੀਮ ਕੋਰਟ ਨੇ ਅੱਜ ਹੀ ਸਵੇਰੇ ਨਲਿਨੀ ਅਤੇ ਆਰ ਪੀ ਰਵੀਚੰਦਰਨ ਸਮੇਤ ਸਾਰੇ ਦੋਸ਼ੀਆਂ ਦੀ ਰਿਹਾਈ ਦੇ ਹੁਕਮ ਦਿੱਤੇ ਸਨ। ਕੋਰਟ ਦਾ ਹੁਕਮ ਆਉਣ ਦੇ ਇਕ ਘੰਟੇ ਬਾਅਦ ਹੀ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਰੇ ਦੋਸ਼ੀਆਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਸੁਪਰੀਮ ਕੋਰਟ ਨੇ ਲੰਘੀ 18 ਮਈ ਨੂੰ ਇਸੇ ਕੇਸ ’ਚ ਦੋਸ਼ੀ ਪੇਰਾਰਿਵਲਨ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਜਿਸ ਤੋਂ ਬਾਅਦ ਬਾਕੀ ਦੋਸ਼ੀਆਂ ਨੇ ਵੀ ਉਨ੍ਹਾਂ ਹੁਕਮਾਂ ਦਾ ਹਵਾਲਾ ਦੇ ਕੇ ਕੋਰਟ ਤੋਂ ਰਿਹਾਈ ਦੀ ਮੰਗ ਕੀਤੀ ਸੀ। ਨਲਿਨੀ ਅਤੇ ਰਵੀਚੰਦਰਨ ਦੋਵੇਂ 30 ਸਾਲ ਤੋਂ ਜ਼ਿਆਦਾ ਸਮਾਂ ਜੇਲ੍ਹਾਂ ’ਚ ਗੁਜਾਰ ਚੁੱਕੇ ਹਨ। ਰਾਜੀਵ ਗਾਂਧੀ ਹੱਤਿਆ ਮਾਮਲੇ ’ਚ ਟਰਾਇਲ ਕੋਰਟ ਨੇ 26 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਮਈ 1999 ’ਚ ਸੁਪਰੀਮ ਕੋਰਟ ਨੇ 19 ਵਿਅਕਤੀਆਂ ਨੂੰ ਬਰੀ ਕਰ ਦਿੱਤਾ ਸੀ। ਜਦਕਿ ਬਾਕੀ 7 ਵਿਚੋਂ ਚਾਰ ਦੋਸ਼ੀਆਂ ਨਲਿਨੀ, ਮੁਰੂਗਨ, ਸੰਥਨ ਅਤੇ ਪੇਰਾਰਿਵਲਨ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਜਦਕਿ ਰਵੀਚੰਦਰਨ, ਰਾਬਰਟ ਅਤੇ ਜੈਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਚਾਰਾਂ ਦੀ ਰਹਿਮ ਪਟੀਸ਼ਨ ’ਤੇ ਤਾਮਿਲਨਾਡੂ ਦੇ ਰਾਜਪਾਲ ਨੇ ਨਲਿਨੀ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲ ਦਿੱਤਾ ਸੀ ਜਦਕਿ ਬਾਕੀ ਆਰੋਪੀਆਂ ਦੀ ਰਹਿਮ ਪਟੀਸ਼ਨ ਨੂੰ 2011 ’ਚ ਰਾਸ਼ਟਰਪਤੀ ਨੇ ਠੁਕਰਾ ਦਿੱਤਾ ਸੀ। ਧਿਆਨ ਰਹੇ ਕਿ ਰਾਜੀਵ ਗਾਂਧੀ ਦੀ 21 ਮਈ 1991 ’ਚ ਤਾਮਿਲਨਾਡੂ ਦੀ ਇਕ ਚੋਣ ਰੈਲੀ ਦੌਰਾਨ ਆਤਮਘਾਤੀ ਹਮਲਾਵਰ ਨੇ ਹੱਤਿਆ ਕਰ ਦਿੱਤੀ ਸੀ।

 

RELATED ARTICLES
POPULAR POSTS