ਕਿਹਾ : ਅੰਦੋਲਨਕਾਰੀ ਕਿਸਾਨ ਹਨ ਕਸਾਈ ਅਤੇ ਨਸ਼ੇ ਦੇ ਸੌਦਾਗਰ
ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਨੇ ਕਿਸਾਨਾਂ ਖਿਲਾਫ਼ ਵਿਵਾਦਤ ਬਿਆਨ ਦੇ ਦਿੱਤਾ ਹੈ। ਉਨ੍ਹਾਂ ਕਿਸਾਨਾਂ ਨੂੰ ਨਸ਼ੇ ਦੇ ਸੌਦਾਗਰ ਅਤੇ ਕਸਾਈ ਦੱਸਿਆ। ਰਾਜ ਸਭਾ ਮੈਂਬਰ ਜਾਂਗੜਾ ਨੇ ਕਿਹਾ ਕਿ ਜਿੱਥੇ ਕਿਸਾਨ ਅੰਦੋਲਨ ਹੋਇਆ ਉਥੋਂ 700 ਲੜਕੀਆਂ ਗਾਇਬ ਹੋਈਆਂ ਹਨ। ਜਾਂਗੜਾ ਨੇ ਇਹ ਬਿਆਨ 12 ਦਸੰਬਰ ਨੂੰ ਰੋਹਤਕ ਦੇ ਮਹਿਮ ਸ਼ੂਗਰ ਮਿੱਲ ’ਚ ਗੰਨੇ ਦੀ ਪਿੜਾਈ ਦੇ ਸ਼ੁਭ ਆਰੰਭ ’ਤੇ ਦਿੱਤਾ। ਇਸ ਮੌਕੇ ’ਤੇ ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਵੀ ਮੌਜੂਦ ਸਨ। ਜਾਂਗੜਾ ਵੱਲੋਂ ਦਿੱਤੇ ਬਿਆਨ ਦਾ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਜਾਂਗੜਾ ਨੇ ਕਿਹਾ ਕਿ ਬੇਸ਼ੱਕ ਸੀਆਈਡੀ ਕੋਲੋਂ ਰਿਪੋਰਟ ਲੈ ਲੈਣਾ ਕਿ ਕਿਸਾਨ ਅੰਦੋਲਨ ਦੌਰਾਨ ਸਿੰਘੂ ਬਾਰਡਰ ਅਤੇ ਬਹਾਦੁਰਗੜ੍ਹ ਬਾਰਡਰ ਦੇ ਨੇੜਲੇ ਪਿੰਡਾਂ ਦੀਆਂ 700 ਲੜਕੀਆਂ ਗਾਇਬ ਹਨ। ਉਹ ਕਿੱਥੇ ਗਈਆਂ ਇਹ ਕਿਸੇ ਨੂੰ ਨਹੀਂ ਪਤਾ।
Check Also
‘ਆਪ’ ਦੇ ਤਿੰਨ ਵਿਧਾਇਕਾਂ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ
ਕਿਹਾ : ਕਿਸਾਨਾਂ ਦੀ ਮੰਗਾਂ ਮੰਨ ਕੇ ਡੱਲੇਵਾਲ ਦੀ ਭੁੱਖ ਹੜਤਾਲ ਖਤਮ ਕਰਵਾਏ ਕੇਂਦਰ ਸਰਕਾਰ …