1 C
Toronto
Thursday, January 8, 2026
spot_img
Homeਭਾਰਤਭਾਰਤ 'ਚ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ 'ਚ ਮਹਿਲਾਵਾਂ ਨੇ ਕੀਤਾ ਵਾਧਾ

ਭਾਰਤ ‘ਚ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ‘ਚ ਮਹਿਲਾਵਾਂ ਨੇ ਕੀਤਾ ਵਾਧਾ

ਭਾਰਤੀ ਮਹਿਲਾਵਾਂ ਦੀ ਸ਼ਰਾਬ ਬਾਜ਼ਾਰ ਵਿਚ ਹਿੱਸੇਦਾਰੀ ਅਗਲੇ ਪੰਜ ਸਾਲਾਂ ਦੌਰਾਨ25 ਫ਼ੀਸਦ ਤੱਕ ਵਧਣ ਦੀ ਸੰਭਾਵਨਾ
ਨਵੀਂ ਦਿੱਲੀ/ਬਿਊਰੋ ਨਿਊਜ਼ : ‘ਹੁਣ ਪਹਿਲਾਂ ਨਾਲੋਂ ਜ਼ਿਆਦਾ ਔਰਤਾਂ ਸ਼ਰਾਬ ਪੀ ਰਹੀਆਂ ਹਨ ਤੇ ਔਰਤਾਂ ਹੁਣ ਜ਼ਿਆਦਾ ਸ਼ਰਾਬ ਪੀ ਰਹੀਆਂ ਨੇ’ ਦਿੱਲੀ ਵਿਚਲੀਆਂ ਔਰਤਾਂ ਦੀ ਸ਼ਰਾਬ ਪੀਣ ਦੀ ਆਦਤ ਬਾਰੇ ਕੀਤਾ ਗਿਆ ਇਕ ਸਰਵੇਖਣ ਇਨ੍ਹਾਂ ਪੱਖਾਂ ਦੁਆਲੇ ਹੀ ਘੁੰਮਦਾ ਹੈ। ਖੁਸ਼ਹਾਲ ਹੋਣਾ, ਉਮੀਦਾਂ ਤੇ ਸਮਾਜ ਦਾ ਬੋਝ ਤੇ ਬਿਲਕੁਲ ਵੱਖਰੇ ਢੰਗ ਦਾ ਰਹਿਣਾ-ਸਹਿਣਾ ਔਰਤਾਂ ਨੂੰ ਸ਼ਰਾਬ ਨਾਲ ਤਜਰਬੇ ਕਰਨ ਵੱਲ ਖਿੱਚ ਰਿਹਾ ਹੈ। ਇਹ ਸਰਵੇਖਣ ਦਿੱਲੀ ਵਿਚ 18 ਤੋਂ 70 ਸਾਲ ਤੱਕ ਦੀਆਂ ਕਰੀਬ 5,000 ਔਰਤਾਂ ‘ਤੇ ‘ਕਮਿਊਨਿਟੀ ਅਗੇਂਸਟ ਡਰੰਕਨ ਡਰਾਈਵਿੰਗ’ ਵੱਲੋਂ ਕੀਤਾ ਗਿਆ ਹੈ। ਸ਼ਰਾਬ ਸੇਵਨ ਦੇ ਮਾਮਲੇ ਵਿਚ ਭਾਰਤ ਪਹਿਲਾਂ ਹੀ ਦੁਨੀਆ ‘ਚ ਨੰਬਰ ਇਕ ਹੈ ਤੇ ਭਾਰਤੀਆਂ ਦੀ ਸ਼ਰਾਬ ਲਈ ਮੁਹੱਬਤ ਵਧਦੀ ਹੀ ਜਾ ਰਹੀ ਹੈ। ਸਰਵੇਖਣ ਕਰਨ ਵਾਲੇ ਸੰਗਠਨ ਮੁਤਾਬਕ ਭਾਰਤੀਆਂ ਵਿਚ ਸ਼ਰਾਬ ਸੇਵਨ 2005 ਵਿਚ 2.4 ਲੀਟਰ ਪ੍ਰਤੀ ਵਿਅਕਤੀ ਪ੍ਰਤੀ ਸਾਲ ਤੋਂ ਲੈ ਕੇ 2016 ਵਿਚ 5.7 ਲੀਟਰ ਪ੍ਰਤੀ ਵਿਅਕਤੀ ਪ੍ਰਤੀ ਸਾਲ ਵੱਧ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਮੁਤਾਬਕ 2010-17 ਤੱਕ ਭਾਰਤ ਵਿਚ ਸ਼ਰਾਬ ਸੇਵਨ 38 ਫ਼ੀਸਦ ਵਧਿਆ ਹੈ। ਇਸ ਵਾਧੇ ਵਿਚ ਔਰਤਾਂ ਦਾ ਕਾਫ਼ੀ ਯੋਗਦਾਨ ਰਿਹਾ ਹੈ। ਇਹ ਸਰਵੇਖਣ ਮੌਜੂਦਾ ਸੇਵਨ, ਖ਼ਰਚਿਆਂ, ਪੀਣ ਦੀਆਂ ਆਦਤਾਂ ਤੇ ਥਾਵਾਂ ਦੇ ਨੁਕਤਿਆਂ ਤੋਂ ਕੀਤਾ ਗਿਆ ਹੈ। ਰਵਾਇਤੀ ਤੌਰ ‘ਤੇ ਇਸ ਤੋਂ ਪਹਿਲਾਂ ਦਹਾਕਿਆਂ ਤੱਕ ਸ਼ਰਾਬ ਤੋਂ ਦੂਰ ਰਹਿਣ ਵਾਲੀਆਂ ਭਾਰਤੀ ਔਰਤਾਂ ਦੀ ਸ਼ਰਾਬ ਬਾਜ਼ਾਰ ਵਿਚ ਹਿੱਸੇਦਾਰੀ ਅਗਲੇ ਪੰਜ ਸਾਲਾਂ ਦੌਰਾਨ 25 ਫ਼ੀਸਦ ਤੱਕ ਵਧਣ ਦੀ ਸੰਭਾਵਨਾ ਹੈ। ਇਸ ਲਈ ਭਾਰਤ ਸਰਕਾਰ ਦੇ ‘ਸੈਂਟਰ ਫਾਰ ਅਲਕੋਹਲ ਸਟੱਡੀਜ਼’ ਦੇ ਅੰਕੜਿਆਂ ਦਾ ਹਵਾਲਾ ਵੀ ਦਿੱਤਾ ਗਿਆ ਹੈ। ਸੰਗਠਨ ਮੁਤਾਬਕ ਫ਀ਿ ਤੇ ਟੀਵੀ ਵੀ ਇਸ ਵਰਤਾਰੇ ਵਿਚ ਵੱਡਾ ਯੋਗਦਾਨ ਦੇ ਰਹੇ ਹਨ। ਏਮਜ਼ ਦੀ ਰਿਪੋਰਟ ਮੁਤਾਬਕ ਦਿੱਲੀ ਵਿਚ ਕਰੀਬ 15 ਲੱਖ ਔਰਤਾਂ ਸ਼ਰਾਬ ਦਾ ਸੇਵਨ ਕਰਦੀਆਂ ਹਨ। ਇਸ ਦਾ ਕਾਰਨ ਹੈ ਕਿ ਜ਼ਿਆਦਾ ਸਮਾਜਿਕ ਗਤੀਵਿਧੀਆਂ ਸ਼ਰਾਬ ਦੁਆਲੇ ਘੁੰਮਦੀਆਂ ਹਨ ਤੇ ਗੱਲਬਾਤ ਦੌਰਾਨ ਇਸ ਦੇ ਸੇਵਨ ਨੂੰ ਲੋਕ ਚੰਗਾ ਵੀ ਸਮਝਦੇ ਹਨ। ਇਸ ਤੋਂ ਇਲਾਵਾ ਜਦ ਹਰ ਕੋਈ ਪੀ ਰਿਹਾ ਹੁੰਦਾ ਹੈ ਤਾਂ ਇਹ ਕੋਈ ਸਮੱਸਿਆ ਨਹੀਂ ਜਾਪਦੀ। ਕਈ ਫਿਲਮਾਂ ਤੇ ਟੀਵੀ ਸ਼ੋਅਜ਼ ਵਿਚ ਦਿਖਾਇਆਂ ਜਾਂਦਾ ਹੈ ਕਿ ਸ਼ਰਾਬ ਵਧੀਆ ਮਹਿਸੂਸ ਕਰਵਾਉਂਦੀ ਹੈ ਤੇ ਤਣਾਅ ਅਤੇ ਇਕੱਲਤਾ ਤੋਂ ਵੀ ਰਾਹਤ ਦਿੰਦੀ ਹੈ।

RELATED ARTICLES
POPULAR POSTS