ਹਰਦੀਪ ਪੁਰੀ ਨੇ ਕਿਹਾ – ਏਅਰ ਇੰਡੀਆ ਨੂੰ ਚਲਾਉਣਾ ਸਰਕਾਰ ਦੇ ਵੱਸ ਤੋਂ ਬਾਹਰ
ਨਵੀਂ ਦਿੱਲੀ/ਬਿਊਰੋ ਨਿਊਜ਼
ਏਅਰ ਇੰਡੀਆ ਨੂੰ ਨਹੀਂ ਵੇਚਿਆ ਗਿਆ ਤਾਂ ਇਸ ਨੂੰ ਚਲਾਉਣਾ ਮੁਸ਼ਕਲ ਹੋ ਜਾਵੇਗਾ। ਇਹ ਪ੍ਰਗਟਾਵਾ ਉਡਾਨ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਏਅਰ ਇੰਡੀਆ ਇਸ ਸਮੇਂ ਪਹਿਲੀ ਸ਼੍ਰੇਣੀ ਦੀ ਜਾਇਦਾਦ ਹੈ, ਇਸ ਨੂੰ ਹੁਣ ਵੇਚਾਂਗੇ ਤਾਂ ਬੋਲੀ ਲਗਾਉਣ ਵਾਲੇ ਸਾਹਮਣੇ ਆਉਣਗੇ। ਜੇਕਰ ਇਹ ਸੋਚ ਲਿਆ ਜਾਵੇ ਕਿ ਏਅਰ ਇੰਡੀਆ ਨੂੰ ਵੇਚਾਂਗੇ ਨਹੀ ਤਾਂ ਭਵਿੱਖ ਵਿਚ ਇਸ ਨੂੰ ਚਲਾਉਣਾ ਮੁਸ਼ਕਲ ਹੋ ਜਾਵੇਗਾ। ਪੁਰੀ ਨੇ ਕਿਹਾ ਕਿ ਏਅਰ ਇੰਡੀਆ ਦੇ ਘਾਟੇ ਦੀ ਭਰਪਾਈ ਲਈ ਪਹਿਲਾਂ ਅਸੀਂ ਵਿੱਤ ਮੰਤਰਾਲੇ ਕੋਲ ਚਲੇ ਜਾਂਦੇ ਸੀ ਅਤੇ ਹੁਣ ਮੰਤਰਾਲੇ ਕੋਲੋਂ ਰਕਮ ਨਹੀਂ ਮਿਲ ਰਹੀ, ਇਸ ਲਈ ਬੈਂਕਾਂ ਕੋਲ ਜਾਣਾ ਪਵੇਗਾ। ਜਦੋਂ ਹਰਦੀਪ ਪੁਰੀ ਨੂੰ 15 ਹਜ਼ਾਰ ਕਰਮਚਾਰੀਆਂ ਦੇ ਭਵਿੱਖ ਬਾਰੇ ਪੁੱਛਿਆ ਕਿ ਉਨ੍ਹਾਂ ਕਿਹਾ ਕਿ ਅਸੀਂ ਇਸ ਗੱਲ ਲਈ ਵਚਨਬੱਧ ਹਾਂ ਕਿ ਏਅਰ ਇੰਡੀਆ ਦੇ ਕਰਮਚਾਰੀਆਂ ਨਾਲ ਨਿਆਂ ਹੋਵੇ।
Check Also
ਕੇਜਰੀਵਾਲ ਨੇ ਬਿਹਾਰ ’ਚ ਆਪਣੇ ਦਮ ’ਤੇ ਚੋਣਾਂ ਲੜਨ ਦਾ ਕੀਤਾ ਐਲਾਨ
ਕਿਹਾ : ਹੁਣ ਕਾਂਗਰਸ ਨਾਲ ਗਠਜੋੜ ਨਹੀਂ ਕੀਤਾ ਜਾਵੇਗਾ ਅਹਿਮਦਾਬਾਦ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ …