Breaking News
Home / ਭਾਰਤ / ਉਲੰਪਿਕ ਤਮਗਾ ਜੇਤੂ ਹਾਕੀ ਖਿਡਾਰੀ ਵਰਿੰਦਰ ਸਿੰਘ ਦਾ ਦਿਹਾਂਤ

ਉਲੰਪਿਕ ਤਮਗਾ ਜੇਤੂ ਹਾਕੀ ਖਿਡਾਰੀ ਵਰਿੰਦਰ ਸਿੰਘ ਦਾ ਦਿਹਾਂਤ

ਨਵੀਂ ਦਿੱਲੀ : ਉਲੰਪਿਕ ਅਤੇ ਵਿਸ਼ਵ ਕੱਪ ਤਮਗਾ ਜੇਤੂ ਟੀਮ ਦਾ ਹਿੱਸਾ ਰਹੇ ਹਾਕੀ ਖਿਡਾਰੀ ਵਰਿੰਦਰ ਸਿੰਘ ਦਾ ਸਵੇਰੇ ਜਲੰਧਰ ਵਿਚ ਦਿਹਾਂਤ ਹੋ ਗਿਆ। 1970 ਦੇ ਦਹਾਕੇ ਵਿੱਚ ਭਾਰਤ ਦੀਆਂ ਕਈ ਯਾਦਗਾਰ ਜਿੱਤਾਂ ਦਾ ਹਿੱਸਾ ਰਹੇ ਵਰਿੰਦਰ ਸਿੰਘ ਦੀ ਉਮਰ 75 ਸਾਲ ਸੀ। ਵਰਿੰਦਰ 1975 ਵਿੱਚ ਕੁਆਲਾਲੰਪੁਰ ਵਿੱਚ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ। ਇਸ ਵੱਕਾਰੀ ਟੂਰਨਾਮੈਂਟ ‘ਚ ਭਾਰਤ ਦਾ ਹੁਣ ਤੱਕ ਦਾ ਇਹ ਇਕਲੌਤਾ ਸੋਨ ਤਗਮਾ ਹੈ। ਇਸ ਵਿੱਚ ਭਾਰਤ ਨੇ ਉਦੋਂ ਫਾਈਨਲ ਵਿੱਚ ਕੱਟੜ ਵਿਰੋਧੀ ਪਾਕਿਸਤਾਨ ਨੂੰ 2-1 ਨਾਲ ਹਰਾਇਆ ਸੀ। ਵਰਿੰਦਰ ਉਸ ਭਾਰਤੀ ਟੀਮ ਦਾ ਵੀ ਹਿੱਸਾ ਸੀ, ਜਿਸ ਨੇ 1972 ਮਿਊਨਿਖ ਉਲੰਪਿਕ ਵਿੱਚ ਕਾਂਸੀ ਦਾ ਤਗਮਾ ਅਤੇ 1973 ਵਿੱਚ ਐਮਸਟਰਡਮ ਵਿੱਚ ਹਾਕੀ ਵਿਸ਼ਵ ਕੱਪ ‘ਚ ਚਾਂਦੀ ਦਾ ਤਗਮਾ ਜਿੱਤਿਆ ਸੀ। ਵਰਿੰਦਰ ਦੀ ਟੀਮ ਮੌਜੂਦਗੀ ਵਿੱਚ ਭਾਰਤ ਨੇ 1974 ਅਤੇ 1978 ਦੀਆਂ ਏਸ਼ੀਅਨ ਖੇਡਾਂ ਵਿੱਚ ਵੀ ਚਾਂਦੀ ਦੇ ਤਗਮੇ ਜਿੱਤੇ ਸਨ। ਉਹ 1975 ਮਾਂਟਰੀਅਲ ਉਲੰਪਿਕ ਵਿੱਚ ਭਾਰਤੀ ਟੀਮ ਵਿੱਚ ਵੀ ਸਨ। ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

 

Check Also

ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਪਈਆਂ ਵੋਟਾਂ

ਹਿਸਾਰ ’ਚ ਕਾਂਗਰਸੀ ਅਤੇ ਭਾਜਪਾ ਵਰਕਰ ਆਪਸ ਵਿਚ ਭਿੜੇ ਚੰਡੀਗੜ੍ਹ/ਬਿਊਰੋ ਨਿਊਜ਼ : 90 ਸੀਟਾਂ ਵਾਲੀ …