11 ਜਨਵਰੀ ਨੂੰ ਹੋਣਗੇ ਦੋਸ਼ ਤੈਅ
ਪੰਚਕੂਲਾ/ਬਿਊਰੋ ਨਿਊਜ਼
25 ਅਗਸਤ ਨੂੰ ਪੰਚਕੂਲਾ ਵਿਚ ਹੋਈ ਹਿੰਸਾ ਮਾਮਲੇ ‘ਚ ਡੇਰਾ ਸਿਰਸਾ ਮੁਖੀ ਦੀ ਖਾਸਮਖਾਸ ਤੇ ਮੁਲਜ਼ਮ ਹਨੀਪ੍ਰੀਤ ਨੂੰ ਪੰਚਕੂਲਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ 15 ਹੋਰ ਦੋਸ਼ੀਆਂ ਨੂੰ ਵੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਸਮੇਤ ਬਾਕੀ 15 ਦੋਸ਼ੀਆਂ ਨੂੰ ਸੈਸ਼ਨ ਜੱਜ ਕੁਲਵੰਤ ਕਲਸਨ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ 11 ਜਨਵਰੀ ਨੂੰ ਹੋਵੇਗੀ ਜਿੱਥੇ ਮੁਲਜ਼ਮਾਂ ਖਿਲਾਫ ਦੋਸ਼ ਤੈਅ ਕੀਤੇ ਜਾਣਗੇ।
Check Also
ਸੁਪਰੀਮ ਕੋਰਟ ਨੇ ਨਵੇਂ ਵਕਫ ਕਾਨੂੰਨ ਤਹਿਤ ਨਿਯੁਕਤੀਆਂ ’ਤੇ ਲਗਾਈ ਰੋਕ
ਕੋਰਟ ਨੇ ਕੇਂਦਰ ਸਰਕਾਰ ਨੂੰ ਜਵਾਬ ਦਾਖਲ ਕਰਨ ਲਈ ਦਿੱਤੇ 7 ਦਿਨ ਨਵੀਂ ਦਿੱਲੀ/ਬਿਊਰੋ ਨਿਊਜ਼ …