10.5 C
Toronto
Wednesday, October 29, 2025
spot_img
Homeਪੰਜਾਬਲਿਬੀਆ ਵਿੱਚ ਫਸੇ 12 ਭਾਰਤੀ ਨੌਜਵਾਨਾਂ ਦੇ ਛੇਤੀ ਪਰਤਣ ਦੀ ਆਸ ਬੱਝੀ

ਲਿਬੀਆ ਵਿੱਚ ਫਸੇ 12 ਭਾਰਤੀ ਨੌਜਵਾਨਾਂ ਦੇ ਛੇਤੀ ਪਰਤਣ ਦੀ ਆਸ ਬੱਝੀ

ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਭਾਰਤੀ ਦੂਤਾਵਾਸ ਨਾਲ ਸੰਪਰਕ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ’ਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵਿਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਲਿਬੀਆ ਵਿੱਚ ਫਸੇ ਸਾਰੇ 12 ਭਾਰਤੀਆਂ ਦੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਲਗਾਤਾਰ ਭਾਰਤੀ ਦੂਤਾਵਾਸ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਲੋੜੀਂਦਾ ਸਾਮਾਨ ਪਹੁੰਚਾ ਦਿੱਤਾ ਹੈ ਤੇ ਉਹ ਸਾਰੇ ਸੁਰੱਖਿਅਤ ਹਨ। ਮੰਤਰੀ ਨੇ ਭਰੋਸਾ ਦਿੱਤਾ ਕਿ ਲਿਬੀਆ ’ਚ ਫਸੇ ਭਾਰਤੀ ਅਗਲੇ ਕੁਝ ਦਿਨਾਂ ਵਿੱਚ ਆਪਣੇ ਪਰਿਵਾਰਾਂ ’ਚ ਸੁਰੱਖਿਅਤ ਪੁੱਜ ਜਾਣਗੇ। ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਧੋਖਾਧੜੀ ਦਾ ਸ਼ਿਕਾਰ 12 ਭਾਰਤੀ ਦਸੰਬਰ ਮਹੀਨੇ ਵਿੱਚ ਤਿੰਨ ਵੱਖ-ਵੱਖ ਕਾਫ਼ਲਿਆਂ ’ਚ ਦੁਬਈ ਤੋਂ ਲਿਬੀਆ ਪਹੁੰਚੇ ਸਨ। ਇਨ੍ਹਾਂ 12 ਨੌਜਵਾਨਾਂ ’ਚੋਂ 7 ਜ਼ਿਲ੍ਹਾ ਰੂਪਨਗਰ ਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੱਤਾਂ ਤੋਂ ਇਲਾਵਾ 1 ਆਸਪੁਰ, 1 ਮੋਗਾ, 1 ਕਪੂਰਥਲਾ, 1 ਹਿਮਾਚਲ ਪ੍ਰਦੇਸ਼ ਤੇ 1 ਬਿਹਾਰ ਦਾ ਨੌਜਵਾਨ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਦੇ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਲਿਬੀਆ ਵਿੱਚ ਫਸੇ ਨੌਜਵਾਨਾਂ ਦੀ ਵੀਡੀਓ ਸਾਂਝੀ ਕੀਤੀ ਹੈ। ਬੈਂਸ ਨੇ ਦੱਸਿਆ ਕਿ ਭਾਰਤੀ ਵਿਦੇਸ਼ ਸੇਵਾਵਾਂ ਦੇ ਲਿਬੀਆ ਨਾਲ ਸਬੰਧਿਤ ਅਧਿਕਾਰੀ ਨਾਲ ਤਾਲਮੇਲ ਕਰ ਕੇ ਭਾਰਤੀ ਨੌਜਵਾਨਾਂ ਦੀ ਸੁਰੱਖਿਆ ਬਾਰੇ ਜਾਣਕਾਰੀ ਸਾਂਝੀ ਕਰਨ ਮਗਰੋਂ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦਾ ਸਾਰੇ 12 ਭਾਰਤੀਆਂ ਨਾਲ ਸੰਪਰਕ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਦੂਤਾਵਾਸ ਦੇ ਅਧਿਕਾਰੀ ਲਗਾਤਾਰ ਭਾਰਤੀ ਨੌਜਵਾਨਾਂ ਨਾਲ ਸੰਪਰਕ ਵਿਚ ਹਨ।

 

RELATED ARTICLES
POPULAR POSTS