ਦੱਖਣੀ ਕੋਰੀਆ ਤੇ ਅਮਰੀਕਾ ਦੇ ਸੰਯੁਕਤ ਸੈਨਿਕ ਅਭਿਆਸ ਪ੍ਰਤੀ ਨਾਖੁਸ਼ੀ ਕੀਤੀ ਜ਼ਾਹਰ
ਸਿਓਲ/ਬਿਊਰੋ ਨਿਊਜ਼
ਉੱਤਰ ਕੋਰੀਆ ਨੇ ਦੱਖਣੀ ਕੋਰੀਆ ਤੇ ਅਮਰੀਕਾ ਨੂੰ ਪ੍ਰਮਾਣੂ ਹਮਲੇ ਦੀ ਸਪਸ਼ਟ ਸ਼ਬਦਾਂ ਵਿੱਚ ਧਮਕੀ ਦਿੱਤੀ ਹੈ। ਉੱਤਰ ਕੋਰੀਆ ਨੇ ਦੱਖਣੀ ਕੋਰੀਆ ਤੇ ਅਮਰੀਕਾ ਦੇ ਸੰਯੁਕਤ ਸੈਨਿਕ ਅਭਿਆਸ ਉੱਤੇ ਨਾਖ਼ੁਸ਼ੀ ਪ੍ਰਗਟਾਉਂਦਿਆਂ ਦੋਹਾਂ ਦੇਸ਼ਾਂ ਉੱਤੇ ਅੰਨ੍ਹੇਵਾਹ ਪ੍ਰਮਾਣੂ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ਇਸ ਤਾਜ਼ਾ ਧਮਕੀ ਤੋਂ ਕੁਝ ਦਿਨ ਪਹਿਲਾਂ ਹੀ ਸੰਯੁਕਤ ਰਾਸ਼ਟਰ ਨੇ ਉੱਤਰੀ ਕੋਰੀਆ ਉੱਤੇ ਪਾਬੰਦੀਆਂ ਲਾਈਆਂ ਸਨ।
ਉੱਤਰੀ ਕੋਰੀਆ ਵੱਲੋਂ ਵਾਰ-ਵਾਰ ਪ੍ਰਮਾਣੂ ਹਥਿਆਰਾਂ ਦੇ ਕੀਤੇ ਜਾ ਰਹੇ ਪ੍ਰੀਖਣ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਇਹ ਕਾਰਵਾਈ ਕੀਤੀ ਸੀ। ਧਮਕੀ ਤੋਂ ਬਾਅਦ ਹੀ ਉੱਤਰ ਕੋਰੀਆ ਦੇ ਨੇਤਾ ਕਿਮ ਜੌਂਗ-ਓਨ ਨੇ ਆਪਣੀ ਸੈਨਾ ਨੂੰ ਪ੍ਰਮਾਣੂ ਹਮਲੇ ਲਈ ਤਿਆਰ ਰਹਿਣ ਲਈ ਆਖਿਆ ਸੀ। ਉੱਤਰ ਕੋਰੀਆ ਇਸ ਤੋਂ ਪਹਿਲਾਂ ਕਈ ਵਾਰ ਦੱਖਣੀ ਕੋਰੀਆ ਨੂੰ ਹਮਲੇ ਦੀ ਧਮਕੀ ਦੇ ਚੁੱਕਾ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …