Breaking News
Home / ਦੁਨੀਆ / ਅਮਰੀਕਾ ਵੱਲੋਂ ਪਾਕਿਸਤਾਨੀ ਅੱਤਵਾਦੀਆਂ ਖ਼ਿਲਾਫ਼ ਸਿੱਧੀ ਕਾਰਵਾਈ ਦੀ ਚਿਤਾਵਨੀ

ਅਮਰੀਕਾ ਵੱਲੋਂ ਪਾਕਿਸਤਾਨੀ ਅੱਤਵਾਦੀਆਂ ਖ਼ਿਲਾਫ਼ ਸਿੱਧੀ ਕਾਰਵਾਈ ਦੀ ਚਿਤਾਵਨੀ

logo-2-1-300x105-3-300x105ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੰਦਿਆਂ ਆਈਐਸਆਈ ‘ਤੇ ਸਾਰੀਆਂ ਜਥੇਬੰਦੀਆਂ ਖ਼ਿਲਾਫ਼ ਇਕਸਾਰ ਕਾਰਵਾਈ ਨਾ ਕਰਨ ਦਾ ਦੋਸ਼
ਵਾਸ਼ਿੰਗਟਨ : ਅਮਰੀਕਾ ਨੇ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਹੈ ਕਿ ਲੋੜ ਪੈਣ ਉਤੇ ਉਹ ਇਕੱਲਾ ਅੱਤਵਾਦ ਨੈੱਟਵਰਕਾਂ ਨੂੰ ਤਬਾਹ ਕਰਨ ਤੋਂ ਝਿਜਕੇਗਾ ਨਹੀਂ ਕਿਉਂਕਿ ਪਾਕਿਸਤਾਨ ਦੀ ਤਾਕਤਵਰ ਖੁਫ਼ੀਆ ਏਜੰਸੀ ਆਈਐਸਆਈ ਆਪਣੀ ਧਰਤੀ ਉਤੇ ਸਰਗਰਮ ਸਾਰੀਆਂ ਅੱਤਵਾਦੀ ਜਥੇਬੰਦੀਆਂ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੀ ਹੈ। ਅੱਤਵਾਦ ਲਈ ਵਿੱਤੀ ਮਦਦ ਰੋਕਣ ਵਾਲੇ ਵਿਭਾਗ ਦੇ ਕਾਰਜਕਾਰੀ ਅੰਡਰ ਸੈਕਟਰੀ ਐਡਮ ਜ਼ੂਬਿਨ ਨੇ ਕਿਹਾ, ‘ਸਮੱਸਿਆ ਇਹ ਹੈ ਕਿ ਪਾਕਿਸਤਾਨੀ ਸਰਕਾਰ ਅੰਦਰ ਹੀ ਖਾਸ ਤੌਰ ਉਤੇ ਖੁਫੀਆ ਏਜੰਸੀ ਆਈਐਸਆਈ ਵਿੱਚ ਕੁੱਝ ਤਾਕਤਾਂ ਹਨ, ਜੋ ਪਾਕਿਸਤਾਨ ਵਿੱਚ ਸਰਗਰਮ ਸਾਰੇ ਅੱਤਵਾਦੀ ਗੁੱਟਾਂ ਖ਼ਿਲਾਫ਼ ਇਕਸਾਰ ਕਦਮ ਚੁੱਕਣ ਤੋਂ ਇਨਕਾਰ ਕਰਦੀਆਂ ਹਨ। ਇਹ ਕੁੱਝ ਜਥੇਬੰਦੀਆਂ ਨੂੰ ਤਾਂ ਬਰਦਾਸ਼ਤ ਵੀ ਕਰਦਾ ਹੈ। ਇਹ ਹੋਰ ਵੀ ਮਾੜਾ ਹੈ।’ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ, ‘ਅਸੀਂ ਪਾਕਿਸਤਾਨ ਵਿੱਚ ਆਪਣੇ ਭਾਈਵਾਲਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਦੇਸ਼ ਵਿੱਚ ਸਰਗਰਮ ਅੱਤਵਾਦੀ ਨੈੱਟਵਰਕਾਂ ਖ਼ਿਲਾਫ਼ ਕਾਰਵਾਈ ਕਰਨ। ਅਸੀਂ ਉਨ੍ਹਾਂ ਦੀ ਮਦਦ ਲਈ ਤਿਆਰ ਖੜ੍ਹੇ ਹਾਂ। ਪਰ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਅਸੀਂ ਅੱਤਵਾਦ ਲਈ ਜੰਗ ਵਿੱਚ ਪਾਕਿਸਤਾਨ ਨਾਲ ਖੜ੍ਹਨ ਲਈ ਵਚਨਬੱਧ ਹਾਂ ਪਰ ਜੇਕਰ ਲੋੜ ਪੈਂਦੀ ਹੈ ਤਾਂ ਇਨ੍ਹਾਂ ਨੈੱਟਵਰਕਾਂ ਨੂੰ ਤਬਾਹ ਕਰਨ ਲਈ ਇਕੱਲੇ ਕਾਰਵਾਈ ਕਰਨ ਤੋਂ ਵੀ ਨਹੀਂ ਝਿਜਕਾਂਗੇ।’

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …